chakraganēsanचक्रगणेसं
ਦੇਖੋ, ਗਣੇਸਚਕ੍ਰ.
देखो, गणेसचक्र.
ਤੰਤ੍ਰਸ਼ਾਸਤ੍ਰ ਅਨੁਸਾਰ ਸਾਰੇ ਦੇਵਤਿਆਂ ਦੇ ਯੰਤ੍ਰ ਚਕ੍ਰ ਜੁਦੇ ਜੁਦੇ ਹੋਇਆ ਕਰਦੇ ਹਨ. ਉਪਾਸਕ ਲੋਕ ਆਪਣੇ ਆਪਣੇ ਦੇਵਤਾ ਦਾ ਚਕ੍ਰ ਆਟੇ ਸੰਧੂਰ ਆਦਿ ਨਾਲ ਬਣਾਕੇ ਪੂਜਦੇ ਹਨ. ਗਣੇਸ਼ਚਕ੍ਰ ਬਾਰਾਂ ਜਾਂ ਅੱਠ ਦਲ ਦੇ ਕਮਲ ਵਿੱਚ ਛੀ ਕੋਣ ਦਾ ਸੰਘਾੜੇ ਦੇ ਆਕਾਰ ਦਾ ਯੰਤ੍ਰ ਬਣਾਉਣ ਤੋਂ ਹੋਇਆ ਕਰਦਾ ਹੈ, ਜਿਸ ਦਾ ਚਿਤ੍ਰ ਇਹ ਹੈ-#(fig.)#ਇਸ ਦਾ ਪੀਠਮੰਤ੍ਰ ਹੈ- "ਗੰ ਸਰ੍ਵਸ਼ਕ੍ਤਿ ਕਮਲਾਸਨਾਯ ਨਮਃ"#ਯਾਗ੍ਯਵਲ੍ਕ੍ਯ ਸਿਮ੍ਰਿਤੀ ਦੇ ਗਣਪਤਿ ਕਲਪ ਪ੍ਰਕਰਣ ਵਿੱਚ ਲਿਖਿਆ ਹੈ ਕਿ ਭਦ੍ਰਾਸਨ ਹੇਠ ਸ੍ਵਸ੍ਤਿਕ ਚਿੰਨ੍ਹ:- (fig.) ਲਿਖਕੇ ਗਣੇਸ਼ਪੂਜਨ ਆਦਿ ਕਰਮ ਕਰੇ. ਪੁਰਾਣਾਂ ਦਾ ਵਾਕ ਭੀ ਹੈ ਕਿ "ਗਣਪਃ ਸ੍ਵਸ੍ਤਿਕੇ ਪੂਜ੍ਯਃ" ਉੱਪਰ ਲਿਖੇ ਗਣੇਸ਼ਚਕ੍ਰ ਦਾ ਹੀ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੇਣੀ ਭਗਤ ਨੇ ਕੀਤਾ ਹੈ- "ਮਿਲ ਪੂਜਸਿ ਚਕ੍ਰਗਣੇਸੰ." (ਪ੍ਰਭਾ)...