ਕੁੰਭ

kunbhaकुंभ


ਸੰ. ਸੰਗ੍ਯਾ- ਘੜਾ. ਕਲਸ਼. "ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭ ਨ ਹੋਇ." (ਵਾਰ ਆਸਾ) ੨. ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. "ਕਟ ਕਟ ਗਿਰੇ ਗਜਨ ਕੁੰਭਸਥਲ।" (ਪਾਰਸਾਵ) ੩. ਚੌਸਠ ਸੇਰ ਭਰ ਵਜ਼ਨ। ੪. ਗਿਆਰਵੀਂ ਰਾਸ਼ਿ, ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius । ੫. ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ, ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਦੇਖੋ, ਕੁੰਭਕ। ੬. ਭਵਿਸ਼੍ਯਤਪੁਰਾਣ ਅਨੁਸਾਰ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਕੁੰਭ ਅਕੁੰਭ ਸੇ ਜੀਤ ਸਭੈ ਜਗ." (ਵਿਚਿਤ੍ਰ) ੭. ਕੁੰਭਕਰਣ ਦਾ ਇੱਕ ਪੁਤ੍ਰ। ੮. ਵੇਸ਼੍ਯਾ ਦਾ ਪਤਿ। ੯. ਗੁੱਗਲ। ੧੦. ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ, ਤਾਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ (ਘੜੇ) ਸਹਿਤ ਨਿਕਲੇ ਧਨੰਤਰ (ਧਨ੍‌ਵੰਤਰਿ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ, ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ, ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ (ਹਰਿਦ੍ਵਾਰ, ਪ੍ਰਯਾਗ, ਨਾਸਿਕ, ਉੱਜੈਨ) ਕੁੰਭ ਵਿੱਚੋਂ ਅਮ੍ਰਿਤ ਡਿਗਿਆ, ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ, ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ, ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.#(ੳ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ (ਗੰਗਾ) ਤੇ ਕੁੰਭਪਰਵ ਹੁੰਦਾ ਹੈ.#(ਅ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ, ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.#(ੲ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ (ਨਾਸਿਕ) ਪੁਰ ਕੁੰਭਪਰਵ ਹੋਇਆ ਕਰਦਾ ਹੈ.#(ਸ) ਸੂਰਜ, ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ (ਉੱਜੈਨ) ਦਾ ਕੁੰਭ ਹੁੰਦਾ ਹੈ. ਦੇਖੋ, ਕੁੰਭਿ. "ਕੁੰਭਿ ਜੌ ਕੇਦਾਰ ਨ੍ਹਾਈਐ." (ਰਾਮ ਨਾਮਦੇਵ)


सं. संग्या- घड़ा. कलश. "कुंभे बधा जलु रहै, जल बिनु कुंभ न होइ." (वार आसा) २. हाथी दे मॱथे पुर घड़े जेहाउभरिआ होइआ हिॱसा. "कट कट गिरे गजन कुंभसथल।" (पारसाव) ३. चौसठ सेर भर वज़न। ४. गिआरवीं राशि, जिस दे नछत्रां दा आकार घड़े तुॱल है. Aquarius । ५. योगशासत्र अनुसार प्राणायाम दी इॱक रीति, जिस करके प्राण ठहिराईदे हन. कुंभक. "रेचक पूरक कुंभ करै." (प्रभा अः मः १) देखो, कुंभक। ६. भविश्यतपुराण अनुसार इॱक दैत, जिस नूं दुरगा ने मारिआ. "कुंभ अकुंभ से जीत सभै जग." (विचित्र) ७. कुंभकरण दा इॱक पुत्र। ८. वेश्या दा पति। ९. गुॱगल। १०. इॱक परव. सकंदपुराण विॱच कथा है कि जद देव दैतां ने मिलके खीरसमुंदर रिड़किआ, तां चौदां रतन निकले, जिन्हां विॱच अम्रित दे कुंभ (घड़े) सहित निकले धनंतर (धन्‌वंतरि) दी गिणती है. धनंतर ने अम्रित दा घड़ा इंद्र नूं दिॱता, इंद्र ने आपणे पुत्र जयंत नूं दे के आखिआ कि घड़े नूं सुरग विॱच लैजा. जद जयंत कुंभ लै के तुरिआ, तां दैतां दे गुरू शुक्र ने हुकम दिॱता कि घड़ा खोह लओ. देवतिआं अते दैतां दा बारां दिन घोर युॱध होइआ. घड़े दी खोहा खोही विॱच चार थाईं (हरिद्वार, प्रयाग, नासिक, उॱजैन) कुंभ विॱचों अम्रित डिगिआ, इस लई चारे थां कुंभमेला हुंदा है. देवतिआं दे बारां दिन मनुॱखां दे बारां वर्हे बरोबर हन, इस कारण बारांवर्हे पिॱछों, हरेक थां कुंभपरव होइआ करदा है.#(ॳ) व्रिहसपति कुंभ राशि विॱच अते सूरज मेख राशि विॱच होवे तां हरिद्वार (गंगा) ते कुंभपरव हुंदा है.#(अ) अमावस्या नूं व्रिहसपति मेख राशि विॱच, चंद्रमा अते सूरज मकर राशि विॱच होण तों प्रयाग दा कुंभ हुंदा है.#(ॲ) व्रिहसपति चंद्रमा अते सूरज अमावस्या नूं करक राशि विॱच आउण तों गोदावरी (नासिक) पुर कुंभपरव होइआ करदा है.#(स) सूरज, चंद्रमा अते व्रिहसपति कुंभ राशि विॱच अमावस्या नूं आउण तों धारा (उॱजैन) दा कुंभ हुंदा है. देखो, कुंभि. "कुंभि जौ केदार न्हाईऐ." (राम नामदेव)