rēcha, rēchaka, rēchanaरेच, रेचक, रेचन
ਸੰਗ੍ਯਾ- ਅੰਤੜੀ ਤੋਂ ਮਲ ਰਿਗਾਉਣ ਵਾਲੀ ਦਵਾ. ਦਸ੍ਤਾਵਰ ਔਖਧਿ. ਦੇਖੋ, ਰਿਚਕ ੨। ੨. ਯੋਗਮਤ ਅਨੁਸਾਰ ਪ੍ਰਾਣਾਯਮ ਸਮੇਂ ਰੁਕੇ ਹੋਏ ਸ੍ਵਾਸਾਂ ਨੂੰ ਬਾਹਰ ਕੱਢਣਾ. "ਪੂਰਕ ਕੁੰਭਕ ਰੇਚ ਕਰੇਹੀਂ." (ਭਾਗੁ) "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਸੰਗੀਤਮਤ ਅਨੁਸਾਰ ਨ੍ਰਿਤ੍ਯ ਸਮੇਂ ਅੰਗਾਂ ਦਾ ਪ੍ਰਸਾਰਣ (ਫੈਲਾਉਣਾ) ਹੈ.
संग्या- अंतड़ी तों मल रिगाउण वाली दवा. दस्तावर औखधि. देखो, रिचक २। २. योगमत अनुसार प्राणायम समें रुके होए स्वासां नूं बाहर कॱढणा. "पूरक कुंभक रेच करेहीं." (भागु) "रेचक पूरक कुंभ करै." (प्रभा अः मः १) संगीतमत अनुसार न्रित्य समें अंगां दा प्रसारण (फैलाउणा) है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਆਂਤ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਅ਼. [دوا] ਸੰਗ੍ਯਾ- ਰੋਗ ਦੂਰ ਕਰਨ ਵਾਲੀ ਵਸ੍ਤੁ. ਔਸਧ. ਦਾਰੂ। ੨. ਦੇਖੋ, ਦਵ ਅਤੇ ਦਾਵਾ. "ਸ੍ਰਉਣ ਕੋ ਪਾਨ ਕਰ੍ਯੋ ਜ੍ਯੋਂ ਦਵਾ ਹਰਿ." (ਚੰਡੀ ੧) ਜਿਵੇਂ ਦਾਵਾਅਗਨਿ ਕ੍ਰਿਸਨ ਜੀ ਨੇ ਪੀਲਈ ਸੀ। ੩. ਦੇਖੋ, ਦੁਆ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਸੰ. ਵਿ- ਪੂਰਾ ਕਰਨ ਵਾਲਾ। ੨. ਪੂਰਣ ਕਰਤਾ. ਭਰਣ ਪੋਖਣ ਕਰਤਾ. "ਸਗਲ ਪੂਰਕ ਪ੍ਰਭੁ ਧਨੀ." (ਆਸਾ ਮਃ ੫) ੩. ਸੰਗ੍ਯਾ- ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈ ਜਾਣੇ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧)...
ਸੰ. कुम्भक ਸੰਗ੍ਯਾ- ਕੁੰਭ ਘੜੇ ਨੂੰ ਜਿਵੇਂ ਪਾਣੀ ਨਾਲ ਭਰੀਦਾ ਹੈ, ਤਿਵੇਂ ਪ੍ਰਾਣਾਂ ਨੂੰ ਅੰਦਰ ਖਿੱਚਕੇ ਭਰਨਾ, ਯੋਗ ਅਨੁਸਾਰ ਕੁੰਭਕ ਹੈ. ਚੀਚੀ ਪਾਸ ਦੀ ਉਂਗਲ ਅਤੇ ਅੰਗੂਠੇ ਨਾਲ ਨੱਕ ਫੜਕੇ ਪ੍ਰਾਣਾਂ ਨੂੰ ਰੋਕਣਾ. ਪ੍ਰਾਣ ਠਹਿਰਾਉਣੇ. "ਜਬ ਕੁੰਭਕੁ ਭਰਿਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ." (ਰਾਮ ਕਬੀਰ) ੨. ਕੁਮ੍ਹਾਰ, ਜੋ ਕੁੰਭ ਨੂੰ ਕਰਦਾ ਹੈ....
ਸੰਗ੍ਯਾ- ਅੰਤੜੀ ਤੋਂ ਮਲ ਰਿਗਾਉਣ ਵਾਲੀ ਦਵਾ. ਦਸ੍ਤਾਵਰ ਔਖਧਿ. ਦੇਖੋ, ਰਿਚਕ ੨। ੨. ਯੋਗਮਤ ਅਨੁਸਾਰ ਪ੍ਰਾਣਾਯਮ ਸਮੇਂ ਰੁਕੇ ਹੋਏ ਸ੍ਵਾਸਾਂ ਨੂੰ ਬਾਹਰ ਕੱਢਣਾ. "ਪੂਰਕ ਕੁੰਭਕ ਰੇਚ ਕਰੇਹੀਂ." (ਭਾਗੁ) "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਸੰਗੀਤਮਤ ਅਨੁਸਾਰ ਨ੍ਰਿਤ੍ਯ ਸਮੇਂ ਅੰਗਾਂ ਦਾ ਪ੍ਰਸਾਰਣ (ਫੈਲਾਉਣਾ) ਹੈ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਅੰਤੜੀ ਤੋਂ ਮਲ ਰਿਗਾਉਣ ਵਾਲੀ ਦਵਾ. ਦਸ੍ਤਾਵਰ ਔਖਧਿ. ਦੇਖੋ, ਰਿਚਕ ੨। ੨. ਯੋਗਮਤ ਅਨੁਸਾਰ ਪ੍ਰਾਣਾਯਮ ਸਮੇਂ ਰੁਕੇ ਹੋਏ ਸ੍ਵਾਸਾਂ ਨੂੰ ਬਾਹਰ ਕੱਢਣਾ. "ਪੂਰਕ ਕੁੰਭਕ ਰੇਚ ਕਰੇਹੀਂ." (ਭਾਗੁ) "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਸੰਗੀਤਮਤ ਅਨੁਸਾਰ ਨ੍ਰਿਤ੍ਯ ਸਮੇਂ ਅੰਗਾਂ ਦਾ ਪ੍ਰਸਾਰਣ (ਫੈਲਾਉਣਾ) ਹੈ....
ਸੰ. ਸੰਗ੍ਯਾ- ਘੜਾ. ਕਲਸ਼. "ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭ ਨ ਹੋਇ." (ਵਾਰ ਆਸਾ) ੨. ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. "ਕਟ ਕਟ ਗਿਰੇ ਗਜਨ ਕੁੰਭਸਥਲ।" (ਪਾਰਸਾਵ) ੩. ਚੌਸਠ ਸੇਰ ਭਰ ਵਜ਼ਨ। ੪. ਗਿਆਰਵੀਂ ਰਾਸ਼ਿ, ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius । ੫. ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ, ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਦੇਖੋ, ਕੁੰਭਕ। ੬. ਭਵਿਸ਼੍ਯਤਪੁਰਾਣ ਅਨੁਸਾਰ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਕੁੰਭ ਅਕੁੰਭ ਸੇ ਜੀਤ ਸਭੈ ਜਗ." (ਵਿਚਿਤ੍ਰ) ੭. ਕੁੰਭਕਰਣ ਦਾ ਇੱਕ ਪੁਤ੍ਰ। ੮. ਵੇਸ਼੍ਯਾ ਦਾ ਪਤਿ। ੯. ਗੁੱਗਲ। ੧੦. ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ, ਤਾਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ (ਘੜੇ) ਸਹਿਤ ਨਿਕਲੇ ਧਨੰਤਰ (ਧਨ੍ਵੰਤਰਿ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ, ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ, ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ (ਹਰਿਦ੍ਵਾਰ, ਪ੍ਰਯਾਗ, ਨਾਸਿਕ, ਉੱਜੈਨ) ਕੁੰਭ ਵਿੱਚੋਂ ਅਮ੍ਰਿਤ ਡਿਗਿਆ, ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ, ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ, ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.#(ੳ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ (ਗੰਗਾ) ਤੇ ਕੁੰਭਪਰਵ ਹੁੰਦਾ ਹੈ.#(ਅ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ, ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.#(ੲ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ (ਨਾਸਿਕ) ਪੁਰ ਕੁੰਭਪਰਵ ਹੋਇਆ ਕਰਦਾ ਹੈ.#(ਸ) ਸੂਰਜ, ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ (ਉੱਜੈਨ) ਦਾ ਕੁੰਭ ਹੁੰਦਾ ਹੈ. ਦੇਖੋ, ਕੁੰਭਿ. "ਕੁੰਭਿ ਜੌ ਕੇਦਾਰ ਨ੍ਹਾਈਐ." (ਰਾਮ ਨਾਮਦੇਵ)...
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰਗ੍ਯਾ- ਲਯ ਤਾਰ ਨਾਲ ਅੰਗਾਂ ਦੀ ਹਰਕਤ, ਜਿਸ ਤੋਂ ਗੀਤ ਦੇ ਭਾਵ ਪ੍ਰਗਟ ਕੀਤੇ ਜਾਣ. ਨਾਚ. ਦੇਖੋ, ਤਾਂਡਵ....
ਸੰ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ, ਵਿਸ੍ਤਾਰ....