haripriyāहरिप्रिया
ਸੰਗ੍ਯਾ- ਹਰਿ (ਵਿਸਨੁ) ਦੀ ਪ੍ਯਾਰੀ, ਲਕ੍ਸ਼੍ਮੀ (ਲੱਛਮੀ). ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ ਤਿੰਨ ਵਿਸ਼੍ਰਾਮ ਬਾਰਾਂ ਬਾਰਾਂ ਪੁਰ, ਚੌਥਾ ਦਸ ਮਾਤ੍ਰਾਂ ਪੁਰ, ਅੰਤ ਗੁਰੁ.#ਉਦਾਹਰਣ-#ਧਾਰੇ ਪਟ ਵਿਵਿਧ ਰੰਗ, ਹੀਰ ਚੀਰ ਵਿਮਲ ਅੰਗ,#ਰਤਨਨ ਮਣਿਮਾਲ ਸ਼ੁਭ੍ਰ ਭੂਖਨ ਅਮੋਲ ਹੀ,#ਦਾਮਨਿ ਛਬਿ ਛਟਾਕਾਰ, ਦਮਕਤ ਉਰ ਮੁਕ੍ਤਹਾਰ,#ਮਣਿ ਗਨ ਫਣਿ ਨੀਲ ਕਾਂਤਿ, ਮਾਨਿਕ ਅਤੋਲ ਹੀ.#(ਸਲੋਹ)#ਜੈਜਾਵੰਤੀ ਰਾਗ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਭੀ ਹਰਿਪ੍ਰਿਯਾ ਛੰਦ ਵਿੱਚ ਹੀ ਹੈ.#ਉਦਾਹਰਣ-#ਰੇ ਮਨ, ਕਉਨ ਗਤਿ ਹੋਇ ਹੈ ਤੇਰੀ¹? xxx#ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ,#ਦਾਰਾ ਸੁਖ ਭਇਓ² ਦੀਨ, ਪਗਹੁ ਪਰੀ ਬੇਰੀ. xxx#੩. ਦੇਖੋ, ਚਚਰੀਆ ਦਾ ਰੂਪ ੨.
संग्या- हरि (विसनु) दी प्यारी, लक्श्मी (लॱछमी). २. इॱक छंद. लॱछण- चार चरण, प्रति चरण ४६ मात्रा तिंनविश्राम बारां बारां पुर, चौथा दस मात्रां पुर, अंत गुरु.#उदाहरण-#धारे पट विविध रंग, हीर चीर विमल अंग,#रतनन मणिमाल शुभ्र भूखन अमोल ही,#दामनि छबि छटाकार, दमकत उर मुक्तहार,#मणि गन फणि नील कांति, मानिक अतोल ही.#(सलोह)#जैजावंती राग विॱच श्री गुरू तेगबहादुर साहिब दी बाणी भी हरिप्रिया छंद विॱच ही है.#उदाहरण-#रे मन, कउन गति होइ है तेरी¹? xxx#मानस को जनम लीन, सिमरन नहि निमख कीन,#दारा सुख भइओ² दीन, पगहु परी बेरी. xxx#३. देखो, चचरीआ दा रूप २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. ਸੰਗ੍ਯਾ- ਸ਼ੋਭਾ. ਕਾਂਤਿ। ੨. ਸੰਪਦਾ. ਵਿਭੂਤਿ। ੩. ਹਲਦੀ। ੪. ਧਨ ਸੰਪਦਾ (ਦੌਲਤ) ਦੀ ਦੇਵੀ, ਜੋ ਪੁਰਾਣਾਂ ਨੇ ਵਿਸਨੁ ਦੀ ਇਸਤ੍ਰੀ ਲਿਖੀ ਹੈ. ਇਹ ਕਾਮ ਦੀ ਮਾਤਾ ਮੰਨੀ ਹੈ ਅਤੇ ਸਮੁੰਦਰ ਰਿੜਕਨ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ, ਇਸੇ ਲਈ ਨਾਮ ਇੰਦਿਰਾ ਅਤੇ ਜਲਧਿਜਾ ਹੈ. ਇਹ ਹੱਥ ਵਿੱਚ ਕਮਲ ਰਖਦੀ ਹੈ ਇਸ ਕਰਕੇ ਪਦਮਾ ਪ੍ਰਸਿੱਧ ਹੈ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਬਿਸਰਾਮ....
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਚਉਥਾ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ, ਬਿਬਿਧ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.¹ ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ² ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. "ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ." (ਭਾਗੁ)#ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. "ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ." (ਚਰਿਤ੍ਰ ੯੮) ਦੇਖੋ, ਰਾਂਝਾ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.#ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ#ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,#ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ#ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,#ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ#ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,#ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ#ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ. ੩. ਸੰ. ਹੀਰਾ. ਵਜ੍ਰ. "ਗੁਰਿ ਮਿਲੀਐ ਹੀਰ ਪਰਾਖਾ." (ਜੈਤ ਮਃ ੪) ੪. ਸ਼ਿਵ। ੫. ਸ਼ੇਰ। ੬. ਅਹੀਰ (ਅਭੀਰ) ਦਾ ਸੰਖੇਪ. "ਆਏ ਸਭ ਬ੍ਰਿਜ ਹੀਰ." (ਕ੍ਰਿਸਨਾਵ) ੭. ਇੱਕ ਛੰਦ, ਜਿਸ ਦੀ 'ਹੀਰਕ' ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ #ਉਦਾਹਰਣ-#ਸਤ੍ਯ ਰਹਿਤ, ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,#ਧਰ੍ਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx (ਕਲਕੀ)#(ਅ) ਗਣ ਛੰਦ ਹੀਰ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ , , , , , .#ਉਦਾਹਰਣ-#ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,#ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx 8. ਫ਼ਾ. [ہیر] ਅਗਨੀ. ਆਤਿਸ਼....
ਸੰਗ੍ਯਾ- ਚੀਰਨ ਦਾ ਚਿੰਨ੍ਹ। ੨. ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ." (ਮਾਝ ਅਃ ਮਃ ੩) ੩. ਬਿਰਛ ਦੀ ਛਿੱਲ। ੪. ਗਊ ਦਾ ਥਣ। ੫. ਫ਼ਾ. [چیِر] ਵਿ- ਦਿਲੇਰ. ਦਿਲਾਵਰ। ੬. ਵਿਜਈ. ਜਿੱਤਣ ਵਾਲਾ। ੭. ਸੰਗ੍ਯਾ- ਜਿੱਤ. ਫ਼ਤਹ਼। ੮. ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ." (ਸਲੋਹ)...
ਨਿਰਮਲ. ਦੇਖੋ, ਬਿਮਲ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. ਸ਼ੁਭ੍ਰ. ਵਿ- ਉੱਜਲ. ਚਿੱਟਾ। ੨. ਚਮਕੀਲਾ. "ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ." (ਵਿਚਿਤ੍ਰ) ੩. ਸੁੰਦਰ. ਮਨੋਹਰ। ੪. ਸੰਗ੍ਯਾ- ਅਬਰਕ। ੫. ਚਾਂਦੀ। ੬. ਚਰਬੀ। ੭. ਫਟਕੜੀ। ੮. ਵੰਸ਼ਲੋਚਨ....
ਦੇਖੋ, ਭੂਸਣ ਅਤੇ ਭੂਖਣ। ੨. ਭੂ- ਖਨ. ਸੂਰ, ਜੋ ਹੁੱਡਾਂ ਨਾਲ ਜ਼ਮੀਨ ਖਨਨ ਕਰਦਾ (ਖੂਣਦਾ) ਹੈ। ੩. ਕੁਦਾਲ। ੪. ਹਲ ਦਾ ਫਾਲਾ....
ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)...
ਸੰਗ੍ਯਾ- ਦਾਮ (ਫਾਹੀ) ਰੱਖਣ ਵਾਲੀ, ਸੈਨਾ. (ਸਨਾਮਾ) ੨. ਸੰ. ਸੌਦਾਮਿਨੀ. ਬਿਜਲੀ. ਤੜਿਤ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਵਾਰ ਗਉ ੨. ਮਃ ੫)...
ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ....
ਸੰ. ਸੰਗ੍ਯਾ- ਹੀਰਾ ਪੰਨਾ ਮੋਤੀ ਆਦਿ ਰਤਨ। ੨. ਉੱਤਮ ਵਸਤੁ, ਜੋ ਆਪਣੀ ਜਾਤਿ ਵਿੱਚ ਸਭ ਤੋਂ ਵਧਕੇ ਹੋਵੇ। ੩. ਭੂਸਣ. ਗਹਿਣਾ। ੪. ਜਲਪਯ. ਸੁਰਾਹੀ।...
ਦੇਖੋ, ਫਣੀ....
ਸੰ. नील. ਧਾ- ਰੰਗਣਾ, ਨੀਲਾ ਰੰਗਾ ਲਾਉਣਾ। ੨. ਸੰਗ੍ਯਾ- ਇੱਕ ਪੌਧਾ ਜਿਸ ਵਿੱਚੋਂ ਨੀਲਾ ਰੰਗ ਨਿਕਲਦਾ ਹੈ. Indigo । ੩. ਨੀਲ ਪੌਧੇ ਵਿੱਚੋਂ ਕੱਢਿਆ ਹੋਇਆ ਰੰਗ। ੪. ਸੱਟ ਨਾਲ ਸ਼ਰੀਰ ਪੁਰ ਪਿਆ ਨੀਲਾ ਦਾਗ। ਪ ਕਲੰਕ. ਦਾਗ. ਧੱਬਾ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ."ਜਾਮਵੰਤ ਸੁਖੇਨ ਨੀਲ." (ਰਾਮਾਵ) ੭. ਪੁਰਾਣਾਂ ਅਨੁਸਾਰ ਇਲਾਵ੍ਰਿੱਤ ਖੰਡ ਦਾ ਇੱਕ ਪਹਾੜ, ਜੋ ਰਮ੍ਯਕ ਵਰ੍ਸਦੀ ਹੱਦ ਪੁਰ ਹੈ। ੮. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੯. ਨੀਲਮ ਮਣਿ। ੧੦. ਹਜ਼ਾਰ ਅਰਬ ਸੰਖ੍ਯਾ, ੧੦੦੦੦੦੦੦੦੦੦੦੦੦। ੧੧. ਵਿਸ. ਜ਼ਹਿਰ। ੧੨. ਵਟ. ਬਰੋਟਾ. ਬੋਹੜ। ੧੩. ਵਿ- ਨੀਲਾ. ਨੀਲੇ ਰੰਗ ਦਾ. "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ) ੧੪. ਮਲੀਨ. ਘਸਮੈਲਾ. "ਨੀਲ ਅਨੀਲ ਅਗਨਿ ਇਕ ਠਾਈ." (ਗਉ ਅਃ ਮਃ ੧) ਮਲੀਨ ਅਤੇ ਸ਼ੁਭਵਾਸਨਾ ਰੂਪ ਅਗਨਿ. ਭਾਵ- ਤਾਮਸੀ ਅਤੇ ਰਜੋਗੁਣੀ ਕਰਮ ਕਰਨ ਦੀ ਵਾਸਨਾਰੂਪ ਅਗਨਿ। ੧੫. ਸੰਗ੍ਯਾ- ਇੱਕ ਛੰਦ. ਦੇਖੋ, ਬਿਸੇਖ। ੧੬. ਅ਼. [نیل] ਮਿਸਰ ਦਾ ਇੱਕ ਪ੍ਰਸਿੱਧ ਦਰਿਆ. ਦੇਖੋ, ਨੀਲਏਸ ਅਸਤ੍ਰ....
ਸੰ. ਸੰਗ੍ਯਾ- ਸੁੰਦਰਤਾ. ਸ਼ੋਭਾ। ੨. ਇੱਛਾ। ੩. ਪ੍ਰਕਾਸ਼. ਚਮਕ....
ਸੰ. ਮਾਣਿਕ੍ਯ. ਲਾਲ ਰਤਨ....
ਵਿ- ਜੋ ਤੋਲਿਆ ਹੋਇਆ ਨਹੀਂ. ਵਜ਼ਨੋਂ ਬਾਹਰ। ੨. ਅਤੁਲ੍ਯ. ਅਦ੍ਵਿਤੀਯ (ਅਦੁਤੀ)....
ਸੰਗ੍ਯਾ- ਜਯਜਯਵੰਤੀ ਅਥਵਾ ਜਯਜਯੰਤਿ. ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ.¹ ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਨਿਸਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸਾਦ ਅਤੇ ਸ਼ੁੱਧ ਗਾਂਧਾਰ ਹੈ. ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸਭ ਦੀ ਇਸ ਵਿੱਚ ਸੰਗਤਿ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ.#ਆਰੋਹੀ- ਸ ਰ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ, ਗ੍ਰੰਥਸਾਹਿਬ....
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਸੰਗ੍ਯਾ- ਹਰਿ (ਵਿਸਨੁ) ਦੀ ਪ੍ਯਾਰੀ, ਲਕ੍ਸ਼੍ਮੀ (ਲੱਛਮੀ). ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ ਤਿੰਨ ਵਿਸ਼੍ਰਾਮ ਬਾਰਾਂ ਬਾਰਾਂ ਪੁਰ, ਚੌਥਾ ਦਸ ਮਾਤ੍ਰਾਂ ਪੁਰ, ਅੰਤ ਗੁਰੁ.#ਉਦਾਹਰਣ-#ਧਾਰੇ ਪਟ ਵਿਵਿਧ ਰੰਗ, ਹੀਰ ਚੀਰ ਵਿਮਲ ਅੰਗ,#ਰਤਨਨ ਮਣਿਮਾਲ ਸ਼ੁਭ੍ਰ ਭੂਖਨ ਅਮੋਲ ਹੀ,#ਦਾਮਨਿ ਛਬਿ ਛਟਾਕਾਰ, ਦਮਕਤ ਉਰ ਮੁਕ੍ਤਹਾਰ,#ਮਣਿ ਗਨ ਫਣਿ ਨੀਲ ਕਾਂਤਿ, ਮਾਨਿਕ ਅਤੋਲ ਹੀ.#(ਸਲੋਹ)#ਜੈਜਾਵੰਤੀ ਰਾਗ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਭੀ ਹਰਿਪ੍ਰਿਯਾ ਛੰਦ ਵਿੱਚ ਹੀ ਹੈ.#ਉਦਾਹਰਣ-#ਰੇ ਮਨ, ਕਉਨ ਗਤਿ ਹੋਇ ਹੈ ਤੇਰੀ¹? xxx#ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ,#ਦਾਰਾ ਸੁਖ ਭਇਓ² ਦੀਨ, ਪਗਹੁ ਪਰੀ ਬੇਰੀ. xxx#੩. ਦੇਖੋ, ਚਚਰੀਆ ਦਾ ਰੂਪ ੨....
ਕਿਹੜਾ. ਕਵਨ. ਦੇਖੋ, ਕਉਣ. "ਕਉਨ ਕਰਮ ਬਿਦਿਆ ਕਹੁ ਕੈਸੀ?" (ਸੋਰ ਮਃ ੯) ੨. ਕਿਸੀ. ਕਿਸੇ. "ਬਨ ਬੀਚ ਗਏ ਦਿਨ ਕਉਨੈ." (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ਮਾਨੁਸ. ਮਨੁੱਖ. "ਮਾਨਸ ਕੋ ਜਨਮੁਲੀਨ, ਸਿਮਰਨੁ ਨਹ ਨਿਮਖ ਕੀਨ." (ਜੈਜਾ ਮਃ ੯) ੨. ਸੰ. मानस. ਮਨ. ਦਿਲ। ੩. ਮਾਨਸਰੋਵਰ. ਤਿੱਬਤ ਦੀ ਇੱਕ ਪ੍ਰਸਿੱਧ ਝੀਲ, ਜੋ ਪੁਰਾਣਾਂ ਅਨੁਸਾਰ ਬ੍ਰਹਮਾ ਨੇ ਕੈਲਾਸ ਪਾਸ ਰਚੀ ਹੈ. ਮਾਨਸਰੋਵਰ ਤਾਲ ਦਾ ਵਿਸਤਾਰ ੫੦- ੬੦ ਮੀਲ ਹੈ. ਇਹ ਕੈਲਾਸ ਦੇ ਦੱਖਣ ਵੱਲ ੧੫੩੦੦ ਫੁਟ ਦੀ ਬਲੰਦੀ ਤੇ ਹੈ. ਕਵੀਆਂ ਨੇ ਇਸ ਨੂੰ ਹੰਸਾਂ ਦਾ ਨਿਵਾਸ ਅਸਥਾਨ ਲਿਖਿਆ ਹੈ। ੪. ਮਨੋਰਥ, ਸੰਕਲਪ. "ਸਭਿ ਪੁਰੇ ਮਾਨਸ ਤਿਨਛੇ." (ਬਸੰ ਮਃ ੪) ੫. ਵਿ- ਮਨ ਦਾ. ਮਨ ਨਾਲ ਹੈ ਜਿਸ ਦਾ ਸੰਬੰਧ। ੬. ਮਾਨਸਰ ਨਾਲ ਹੈ ਜਿਸ ਦਾ ਸੰਬੰਧ. ਮਾਨਸਰ ਪੁਰ ਰਹਿਣ ਵਾਲਾ। ੭. ਭੂਟਾਨ ਦੇ ਪਹਾੜਾਂ ਤੋਂ ਨਿਕਲਿਆ ਆਸਾਮ ਦਾ ਇੱਕ ਦਰਿਆ ਜੋ ਗੋਆਲਪਾਰਾ ਪਾਸ ਬ੍ਰਹਮਪੁਤ੍ਰ ਨਦ ਵਿੱਚ ਮਿਲਦਾ ਹੈ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....
ਦੇਖੋ, ਸਿਮਰਣ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਸੰ. ਨਿਮਿਸ. ਸੰਗ੍ਯਾ- ਉਤਨਾ ਵੇਲਾ. ਜੋ ਅੱਖ ਦੀ ਪਲਕ ਡੇਗਣ (ਝਮਕਣ) ਵਿੱਚ ਲਗਦਾ ਹੈ. ਨਿਮੇਸ "ਨਿਮਖ ਨ ਬਿਸਰਉ ਮਨ ਤੇ ਹਰਿ ਹਰਿ." (ਗੂਜ ਮਃ ਪ) ੨. ਨਿਮਖ ਸ਼ਬਦ ਜ਼ਰਾ (ਜ਼ਰ੍ਰਾ) ਵਾਸਤੇ ਭੀ ਆਇਆ ਹੈ. "ਨਿਮਖ ਨਿਮਖ ਕਰਿ ਸਰੀਰ ਕਟਾਵੈ." (ਸੁਖਮਨੀ)...
ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ....
ਫ਼ਾ. [دارا] ਵਿ- ਰੱਖਣ ਵਾਲਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਬਾਦਸ਼ਾਹ. ਪ੍ਰਜਾਪਤਿ। ੪. ਕੈਯਾਨ ਵੰਸ਼ੀ ਦਾਰਾ ਨਾਮ ਦਾ ਫ਼ਾਰਸ ਦਾ ਬਾਦਸ਼ਾਹ, ਜਿਸ ਨੂੰ ਇਤਿਹਾਸ ਵਿੱਚ ਯੁਧ ਦਾਰ ਯਵੁਸ, ਡੇਰੀਆ (Darius) ਲਿਖਿਆ ਹੈ. ਇਸ ਨਾਮ ਦੇ ਤਿੰਨ ਬਾਦਸ਼ਾਹ ਫ਼ਾਰਸ ਵਿੱਚ ਹੋਏ ਹਨ:-#(ੳ) ਗੁਸ਼ਤਾਸਪ, ਜੋ Hystaspes ਦਾ ਪੁਤ੍ਰ ਸੀ ਜਿਸ ਦੇ ਰਾਜ ਦਾ ਸਮਾਂ B. C. ੫੨੧- ੪੮੫ ਮੰਨਿਆ ਗਿਆ ਹੈ. ਇਸ ਨੇ ਭਾਰਤ ਪੁਰ ਚੜ੍ਹਾਈ ਕਰਕੇ ਸਿੰਧੁ ਦਰਿਆ ਦੀ ਵਾਦੀ (Indus Valley) ਅਤੇ ਪੰਜਾਬ ਦੇ ਕੁਝ ਹਿੱਸੇ ਤੇ ਕਬਜਾ ਕੀਤਾ ਸੀ।#(ਅ) Nothus. ਇਹ B. C. ੪੨੩- ੪੦੫ ਵਿੱਚ ਹੋਇਆ।#(ੲ) Codomanus ਇਹ B. C. ੩੩੫- ੩੩੨ ਵਿੱਚ ਹੋਇਆ. "ਦਾਰਾ ਸੇ ਦਲੀਸਰ ਦੁਜੋਧਨ ਸੇ ਮਾਨਧਾਰੀ." (ਅਕਾਲ) ੫. ਦਾਰਾਸ਼ਕੋਹ ਜੋ ਸ਼ਾਹਜਹਾਂ ਦਾ ਵਡਾ ਪੁਤ੍ਰ ਸੀ, ਉਸ ਦਾ ਭੀ ਇਤਿਹਾਸਾਂ ਵਿੱਚ ਸੰਖੇਪ ਨਾਮ ਦਾਰਾ ਆਉਂਦਾ ਹੈ. "ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ." (ਵਾਰ ਗੁਰੂ ਗੋਬਿੰਦਸਿੰਘ ਜੀ) ਦੇਖੋ, ਔਰੰਗਜ਼ੇਬ। ੬. ਸੰ. ਦਾਰ. ਭਾਰਯਾ. ਦਾਰਾ. ਇਸਤ੍ਰੀ. "ਦਾਰਾ ਮੀਤ ਪੂਤ ਸਨਬੰਧੀ." (ਸੋਰ ਮਃ ੯) ੭. ਸੰ. ਦਾਰੁ. ਲੱਕੜ. "ਰੱਜੂ ਸੰਗ ਬੰਧ ਕਰ ਦਾਰਾ." (ਗੁਪ੍ਰਸੂ) ੮. ਵਿ- ਦਾਰਕ. ਵਿਦਾਰਣ ਵਾਲਾ. ਚੀਰਣ ਵਾਲਾ. "ਰੂਮੀ ਜੰਗੀ ਦੁਸਮਨ ਦਾਰਾ." (ਭਾਗੁ)...
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਦਿੱਤਾ. ਦਿੱਤੀ. "ਦੀਨ ਗਰੀਬੀ ਆਪਨੀ." (ਸ. ਕਬੀਰ) ੨. ਭਾਈ ਗੁਰਦਾਸ ਜੀ ਨੇ "ਦਾਤਾ ਗੁਰੁ ਨਾਨਕ" ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ-#"ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ."#੩. ਸੰ. ਵਿ- ਦਰਿਦ੍ਰ. ਗ਼ਰੀਬ. "ਦੀਨਦੁਖ ਭੰਜਨ ਦਯਾਲ ਪ੍ਰਭੁ." (ਸਹਸ ਮਃ ੫) ੪. ਕਮਜ਼ੋਰ. "ਭਾਵਨਾ ਯਕੀਨ ਦੀਨ." (ਅਕਾਲ) ੫. ਅਨਾਥ. "ਦੀਨ ਦੁਆਰੈ ਆਇਓ ਠਾਕੁਰ." (ਦੇਵ ਮਃ ੫) ੬. ਸੰ. ਦੈਨ੍ਯ. ਸੰਗ੍ਯਾ- ਦੀਨਤਾ. "ਦੂਖ ਦੀਨ ਨ ਭਉ ਬਿਆਪੈ." (ਮਾਰੂ ਮਃ ੫) ੭. ਅ਼. [دین] ਧਰਮ. ਮਜਹਬ. "ਦੀਨ ਬਿਸਾਰਿਓ ਰੇ ਦਿਵਾਨੇ." (ਮਾਰੂ ਕਬੀਰ) ੮. ਪਰਲੋਕ. "ਦੀਨ ਦੁਨੀਆ ਏਕ ਤੂਹੀ." (ਤਿਲੰ ਮਃ ੫)...
ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ....
ਸੰ. ਬਦਰੀ Zizyphus jujuba "ਤਿਸ ਥਲ ਸ੍ਰੀ ਨਾਨਕ ਕੀ ਬੇਰੀ." (ਗੁਪ੍ਰਸੂ) ੨. ਦੇਖੋ, ਬੇੜੀ. "ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੇਦਿਖਲਾਸੁ." (ਮਾਰੂ ਮਃ ੫) ੩. ਵਾਰੀ, ਦਫ਼ਹ. "ਵਾਰਿਜਾਉ ਲਖਬੇਰੀਆ." (ਮਾਝ ਬਾਰਹਮਾਹਾ) ੪. ਨੌਕਾ. ਕਿਸ਼ਤੀ. "ਬੇਰੀ ਏਕ ਬੈਠ ਸੁਖ ਕੀਜੈ." (ਚਰਿਤ੍ਰ ੧੬੮) ੫. ਚਿਰ. ਦੇਰੀ. "ਸਤਗੁਰ, ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ੍ਹ। ਇਹ ਬੇਰੀ ਹੁਇ ਭਵ ਸਫਲ ਬਿਨ ਬੇਰੀ ਕਰ ਪਾਰ." (ਨਾਪ੍ਰ) ੬. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਗੋਤ੍ਰ. "ਮੂਲਾ ਬੇਰੀ ਜਾਣੀਐ." (ਭਾਗੁ) ੭. ਜੜੀਏ ਜੱਟਾਂ ਦੀ ਇੱਕ ਜਾਤਿ। ੮. ਫ਼ਾ. [بیری] ਸੇਜਾ. "ਨਾਰੀ ਬੇਰੀ¹ ਘਰ ਦਰ ਦੇਸ। ਮਨ ਕੀ ਖੁਸੀਆ ਕੀਚਹਿ ਵੇਸ." (ਪ੍ਰਭਾ ਮਃ ੧) ਵਹੁਟੀ, ਸੇਜਾ, ਮਹਿਲ, ਮੁਲਕ। ੯ ਗਲੀਚਾ. ਕ਼ਾਲੀਨ....
ਦਸਮਗ੍ਰੰਥ ਵਿੱਚ ਇਸ ਦਾ ਉਦਾਹਰਣ ਨਹੀਂ ਮਿਲਦਾ, ਪਰ ਸ਼ਸਤ੍ਰਨਾਮਮਾਲਾ ਵਿੱਚ ਹਵਾਲਾ ਹੈ, ਯਥਾ-#"ਹੋ, ਛੰਦ ਚਚਰੀਆ ਮਾਂਹਿ ਨਿਸ਼ੰਕ ਪ੍ਰਮਾਨਿਯੈ." (ਪਿੰਗਲਗ੍ਰੰਥਾਂ ਵਿੱਚ ਇਸ ਦੇ ਨਾਮ ਚਰਚਰੀ, ਚੰਚਰੀ, ਚੰਚਲੀ ਅਤੇ ਵਿਬੁਧਪ੍ਰਿਯਾ ਆਏ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਭ, ਰ. , , , , , .#ਉਦਾਹਰਣ-#ਆਇਓ ਤਿਂਹਕਾਲ ਬ੍ਰਾਹਮਣ ਯਗ੍ਯ ਕੋ ਬਲ ਦੇਖਕੈ,#ਤਾਹਿਂ ਪੂਛਤ ਬੋਲਕੈ ਰਿਖਿ ਭਾਂਤ ਭਾਂਤ ਵਿਸੇਖਕੈ,#ਸੰਗ ਸੁੰਦਰ ਰਾਮ ਲਕ੍ਸ਼੍ਮ੍ਣ ਦੇਖਿ ਦੇਖਿ ਸੁ ਹਰ੍ਖਈ,#ਬੈਠਕੈ ਸੁਇ ਰਾਜਮੰਡਲ ਵਰ੍ਣਈ ਸੁਖ ਵਰ੍ਖਈ.#(ਰਾਮਚੰਦ੍ਰਿਕਾ)#੨. ਮਾਤ੍ਰਿਕ ਚੰਚਰੀ ਦਾ ਸਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ, ਤਿੰਨ ਵਿਸ਼੍ਰਾਮ ੧੨- ੧੨ ਮਾਤ੍ਰਾ ਪੁਰ ਅਨੁਪ੍ਰਾਸ ਸਹਿਤ, ਚੌਥਾ ਵਿਸ਼੍ਰਾਮ ਦਸ ਮਾਤ੍ਰਾ, ਪੁਰ, ਅੰਤ ਗੁਰੁ. ਇਸ ਭੇਦ ਦਾ ਨਾਮ "ਹਰਿਪ੍ਰਿਯਾ" ਭੀ ਹੈ.#ਉਦਾਹਰਣ-#ਤ੍ਯਾਗਦੇਹੁ ਮਨੋ ਪਾਪ, ਕੀਜੈ ਸਭ ਸੇ ਮਿਲਾਪ,#ਜਾਪੋ ਕਰਤਾਰ ਜਾਪ, ਸਾਂਤਚਿਤ ਹੋਇਕੈ,#ਦੇਸ਼ ਸਾਥ ਪ੍ਰੇਮ ਧਾਰ, ਜਾਤੀਅਭਿਮਾਨ ਟਾਰ,#ਵਿਦ੍ਯਾ ਕਰਕੈ ਪ੍ਰਚਾਰ, ਅਭਿਮਾਨ ਖੋਇਕੈ. x x x#ਇਸ ਦਾ ਅਤੇ ਕਬਿੱਤ (ਮਨਹਰ) ਦਾ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਮਾਤ੍ਰਾ ਦਾ ਅਤੇ ਮਨਹਰ ਵਿੱਚ ਅੱਖਰਾਂ ਦਾ ਹ਼ਿਸਾਬ ਮੁੱਖ ਹੁੰਦਾ ਹੈ. ਜੇ ਇਸ ਦੀ ਤੁਕ ਇਉਂ ਪੜ੍ਹੀ ਜਾਵੇ- "ਤ੍ਯਾਗ ਦਿਓ ਮਨੋ ਪਾਪ, ਕੀਜੈ ਸਭੀ ਸੇ ਮਿਲਾਪ, ਜਪੋ ਕਰਤਾਰ ਜਾਪ, ਸਾਂਤਚਿੱਤ ਹੋਇਕੈ." ਤਦ ਮਨਹਰ ਤਾਂ ਰਹੇਗਾ, ਪਰ ਚੰਚਰੀ (ਹਰਿਪ੍ਰਿਯਾ) ਨਹੀਂ ਕਹਾਵੇਗਾ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....