ਚੀਰ

chīraचीर


ਸੰਗ੍ਯਾ- ਚੀਰਨ ਦਾ ਚਿੰਨ੍ਹ। ੨. ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ." (ਮਾਝ ਅਃ ਮਃ ੩) ੩. ਬਿਰਛ ਦੀ ਛਿੱਲ। ੪. ਗਊ ਦਾ ਥਣ। ੫. ਫ਼ਾ. [چیِر] ਵਿ- ਦਿਲੇਰ. ਦਿਲਾਵਰ। ੬. ਵਿਜਈ. ਜਿੱਤਣ ਵਾਲਾ। ੭. ਸੰਗ੍ਯਾ- ਜਿੱਤ. ਫ਼ਤਹ਼। ੮. ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ." (ਸਲੋਹ)


संग्या- चीरन दा चिंन्ह। २. सं. वसत्र. "काइआ कची, कचा चीर हंढाए." (माझ अः मः ३) ३. बिरछ दी छिॱल। ४. गऊ दा थण। ५. फ़ा. [چیِر] वि- दिलेर. दिलावर। ६. विजई. जिॱतण वाला। ७. संग्या- जिॱत. फ़तह़। ८. बज़ुरगी. "जै चिदरूप चिरजीव सदैवी चीर न जानत कोइ तुमारी." (सलोह)