dhāmani, dhāmanīदामनि, दामनी
ਸੰਗ੍ਯਾ- ਦਾਮ (ਫਾਹੀ) ਰੱਖਣ ਵਾਲੀ, ਸੈਨਾ. (ਸਨਾਮਾ) ੨. ਸੰ. ਸੌਦਾਮਿਨੀ. ਬਿਜਲੀ. ਤੜਿਤ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਵਾਰ ਗਉ ੨. ਮਃ ੫)
संग्या- दाम (फाही) रॱखण वाली, सैना. (सनामा) २. सं. सौदामिनी. बिजली. तड़ित. "दामनि चमकि डराइओ." (सोर मः ५) "दामनी चमतकार तिउ वरतारा जग खे." (वार गउ २. मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. दामन. ਸੰਗ੍ਯਾ- ਰੱਸੀ. "ਪ੍ਰੇਮ ਦਾਮ ਤੇ ਐਂਚਨ ਹੋਏ." (ਗੁਪ੍ਰਸੂ) ੨. ਮਾਲਾ. ਜਪਨੀ। ੩. ਹਾਰ। ੪. ਸਮੂਹ. ਝੁੰਡ। ੫. ਲੋਕ. ਵਿਸ਼੍ਟ। ੬. ਫ਼ਾ. [دام] ਜਾਲ. ਫੰਧਾ। ੭. ਪੁਰਾਣਾ ਤਾਂਬੇ ਦਾ ਸਿੱਕਾ, ਜੋ ਰੁਪਯੇ ਦਾ ਪੰਜਾਹਵਾਂ ਹਿੱਸਾ ਲਿਖਿਆ ਹੈ. ਕਿਤਨਿਆਂ ਨੇ ਚਾਲੀਹਵਾਂ ਹਿੱਸਾ ਲਿਖਿਆ ਹੈ. ਦੇਖੋ, ਦੰਮ। ੮. ਮੁੱਲ. ਕ਼ੀਮਤ। ੯. ਧਨ. ਮਾਲ. "ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ." (ਮਾਝ ਬਾਰਹਮਾਹਾ) ੧੦. ਰੁਪਯਾ. ਨਕ਼ਦੀ. "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ." (ਗਉ ਮਃ ੫) "ਜਿਉ ਕਿਰਪਨ ਕੇ ਨਿਰਾਰਥ ਦਾਮ." (ਸੁਖਮਨੀ)...
ਦੇਖੋ, ਫਾਹਾ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ, ਮਲੂਕ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਦੇਖੋ, ਸੁਦਾਮਨਿ....
ਦੇਖੋ, ਬਿਜੁਲੀ....
ਸੰ. तडित- ਤਡਿਤ. ਸੰਗ੍ਯਾ- ਬਿਜਲੀ. ਸੌਦਾਮਿਨੀ. "ਕਰਕੀ ਤੜਿਤ ਨਰਨ ਧ੍ਰਿਤਿ ਧਰਖੀ." (ਨਾਪ੍ਰ) ਕੜਕੀ ਬਿਜਲੀ....
ਸੰਗ੍ਯਾ- ਦਾਮ (ਫਾਹੀ) ਰੱਖਣ ਵਾਲੀ, ਸੈਨਾ. (ਸਨਾਮਾ) ੨. ਸੰ. ਸੌਦਾਮਿਨੀ. ਬਿਜਲੀ. ਤੜਿਤ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਵਾਰ ਗਉ ੨. ਮਃ ੫)...
ਕ੍ਰਿ. ਵਿ- ਚਮਕਕੇ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੪)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਦਾਮ (ਫਾਹੀ) ਰੱਖਣ ਵਾਲੀ, ਸੈਨਾ. (ਸਨਾਮਾ) ੨. ਸੰ. ਸੌਦਾਮਿਨੀ. ਬਿਜਲੀ. ਤੜਿਤ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਵਾਰ ਗਉ ੨. ਮਃ ੫)...
ਸੰ. चमत्कार ਸੰਗ੍ਯਾ- ਅਚਰਜ. ਅਚੰਭਾ। ੨. ਹੈਰਾਨ ਕਰਨ ਵਾਲਾ ਵਿਸਯ। ੩. ਕਰਾਮਾਤ. ਸਿੱਧੀ। ੪. ਪ੍ਰਕਾਸ਼. "ਦਾਮਿਨੀ ਚਮਤਕਾਰ ਤਿਉ ਵਰਤਾਰਾ ਜਗਖੇ." (ਗਉ ਵਾਰ ੨. ਮਃ ੫) ੫. ਕਾਵ੍ਯ ਦਾ ਉਹ ਗੁਣ, ਜੋ ਸ਼੍ਰੋਤਾ ਅਤੇ ਵਕਤਾ ਦੇ ਚਿੱਤ ਨੂੰ ਰੌਸ਼ਨ ਕਰਦਾ ਹੈ....
ਕ੍ਰਿ. ਵਿ- ਤਿਉਂ. ਤਿਵੇਂ. ਤੈਸੇ. ਵੈਸੇ. ਉਸ ਤਰਾਂ. "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ." (ਵਾਰ ਗੂਜ ੨. ਮਃ ੫)...
ਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਵਰਤੋਂ. ਵਿਹਾਰ. "ਅੰਧਾ ਜਗਤੁ, ਅੰਧ ਵਰਤਾਰਾ." (ਸੋਰ ਮਃ ੩) ੩. ਪਰਸਪਰ ਲੈਣ ਦੇਣ। ੪. ਪ੍ਰਾਕ੍ਰਿਤ ਕ੍ਰਿਯਾ. ਕੁਦਰਤ ਦੇ ਨਿਯਮਾਂ ਅਨੁਸਾਰ ਹੋਈ ਕ੍ਰਿਯਾ. "ਛਿੱਕ ਪੱਦ ਹਿਡਕੀ ਵਰਤਾਰਾ." (ਭਾਗੁ) ੫. ਹਿੱਸਾ. ਛਾਂਦਾ. ਬਾਂਟਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....