ਜੈਜਾਵੰਤੀ

jaijāvantīजैजावंती


ਸੰਗ੍ਯਾ- ਜਯਜਯਵੰਤੀ ਅਥਵਾ ਜਯਜਯੰਤਿ. ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ.¹ ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਨਿਸਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸਾਦ ਅਤੇ ਸ਼ੁੱਧ ਗਾਂਧਾਰ ਹੈ. ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸਭ ਦੀ ਇਸ ਵਿੱਚ ਸੰਗਤਿ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ.#ਆਰੋਹੀ- ਸ ਰ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ, ਗ੍ਰੰਥਸਾਹਿਬ.


संग्या- जयजयवंती अथवा जयजयंति. कमाच ठाट दी संपूरण जाति दी इॱक रागिणी, जो धूलश्री बिलावल अते सोरठि दे मेल तों बणदी है. इस दे गाउण दा वेला प्रातहकाल है.¹ इस विॱच दोवें गांधार अते दोवें निसाद लगदे हन. आरोही विॱच शुॱध निसाद अते शुॱध गांधार है. अवरोही विॱच दोवें कोमल हन. पंचम अते रिसभ दी इस विॱच संगति है. रिसभ वादी अते पंचम संवादी है.#आरोही- स र ग म प ध न स.#अवरोही- स ना ध प म गा र स.#श्री गुरू ग्रंथसाहिब जी विॱच जैजावंती दा नंबर इकतीहवां है. इस विॱच केवल श्रीगुरू तेगबहादुर साहिब दी बाणी है. इह रागिणी नौवें सतिगुरू दी होर बाणी समेत दशमेश ने गुरू ग्रंथसाहिब जी विॱच लिखाई है. देखो, ग्रंथसाहिब.