ਮੀਤ, ਮੀਤੁ

mīta, mītuमीत, मीतु


ਸੰ. ਮਿਤ੍ਰ. ਦੋਸ੍ਤ. "ਮੀਤ੍ਰ ਹਮਾਰਾ ਵੇਪਰਵਾਹਾ." (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨ." (ਗਉ ਮਃ ੫) ਦੇਖੋ, ਮਿਤ੍ਰ.#ਮੀਤ ਜੋ ਕਹਾਇ, ਪਰੇ ਦੁਖ ਨ ਸਹਾਇ ਕਰੈ#ਜਾਨਿਯੈ ਨ ਮੀਤ ਤਾਂ ਕੋ ਪਾਤਕੀ ਸੋ ਭਾਰੀ ਹੈ,#ਨਿਜ ਦੁਖ ਮੇਰੁ ਕੈਸੋ ਜਾਨ ਹੈ ਤਿਨੂਕਾ ਤੁੱਲ#ਮਿਤ੍ਰ ਦੁਖ ਤਿਨ ਕਾ ਸੋ ਮੇਰੁ ਤੇ ਅਪਾਰੀ ਹੈ,#ਕੁਪਥ ਮਿਟਾਵੈ ਔਰ ਸੁਪਥ ਲਗਾਵੈ#ਅਵਗੁਨਨ ਦੁਰਾਵੈ ਪ੍ਰਗਟਾਵੈ ਗੁਨਕਾਰੀ ਹੈ,#ਲੇਤ ਦੇਤ ਸ਼ੰਕ ਨ ਬਿਪੱਤ ਮੈ ਸਨੇਹੀ ਚੌਨੋ#ਐਸੋ ਜੌ ਨ ਮੀਤ, ਤਾਂਕੇ ਸੀਸ ਛਾਰ ਡਾਰੀ ਹੈ.#ਮੁਖ ਪੈ ਮਧੁਰ ਅਰੁ ਪੀਠ ਪੈ ਨਿਠੁਰ ਬੋਲੈ#ਊਪਰ ਤੇ ਆਦਰ ਹਿਯੇ ਮੇ ਕੁਟਲਾਈ ਹੈ,#ਸਦਾ ਹੀ ਸੁਹਿਤ ਕੋ ਨ ਮਿਤ ਕੋ ਮਨਾਵੈ ਹਿਤ#ਦੀਖਤ ਸਨੇਹੀ ਰਹੈ ਦਾਵ ਕੋ ਤਕਾਈ ਹੈ,#ਲੋਭੀ ਔਰ ਲੰਪਟ ਕੁਹਠੀ ਬਾਕਚਲੀ ਛਲੀ#ਭਲੀ ਭਾਂਤਿ ਵਾਂਕੀ ਗਤਿ ਪਾਸ਼ ਕੀ ਸੀ ਗਾਈ ਹੈ,#ਮੂਢ ਹੋ ਨਰੇਸ, ਮੀਤ ਕੁਟਿਲ, ਛਨਾਰਿ ਨਾਰਿ#ਚੌਥੇ ਸਠ ਸੇਵਕ ਤੇ ਹੋਤ ਨ ਭਲਾਈ ਹੈ.#੨. ਕਰਤਾਰ. ਜਗਤਨਾਥ. "ਤੇ ਤੇ ਮੀਤ ਮਿਲਨ ਤੇ ਬਾਚੇ." (ਚੌਬੀਸਾਵ)


सं. मित्र. दोस्त. "मीत्र हमारा वेपरवाहा." (गउ मः ५) "मीत के करतब कुसल समान." (गउ मः ५) देखो, मित्र.#मीत जो कहाइ, परे दुख न सहाइ करै#जानियै न मीततां को पातकी सो भारी है,#निज दुख मेरु कैसो जान है तिनूका तुॱल#मित्र दुख तिन का सो मेरु ते अपारी है,#कुपथ मिटावै और सुपथ लगावै#अवगुनन दुरावै प्रगटावै गुनकारी है,#लेत देत शंक न बिपॱत मै सनेही चौनो#ऐसो जौ न मीत, तांके सीस छार डारी है.#मुख पै मधुर अरु पीठ पै निठुर बोलै#ऊपर ते आदर हिये मे कुटलाई है,#सदा ही सुहित को न मित को मनावै हित#दीखत सनेही रहै दाव को तकाई है,#लोभी और लंपट कुहठी बाकचली छली#भली भांति वांकी गति पाश की सी गाई है,#मूढ हो नरेस, मीत कुटिल, छनारि नारि#चौथे सठ सेवक ते होत न भलाई है.#२. करतार. जगतनाथ. "ते ते मीत मिलन ते बाचे." (चौबीसाव)