pātakīपातकी
ਸੰ. पातकिन्. ਵਿ- ਪਾਪ ਕਰਨ ਵਾਲਾ. ਪਾਤਕ ਕਰਮ ਦਾ ਕਰਤਾ.
सं. पातकिन्. वि- पाप करन वाला. पातक करम दा करता.
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਪਾਤ (ਡੇਗਣ) ਵਾਲਾ ਕਰਮ, ਜਿਸ ਤੋਂ ਪਤਿਤ ਹੋਈਦਾ ਹੈ. ਪਾਪ. ਗੁਨਾਹ। ੨. ਸਿੰਮ੍ਰਿਤੀਆਂ ਅਨੁਸਾਰ ਦਸ਼ ਪਾਪ ਕਰਮ, ਜਿਨ੍ਹਾਂ ਦੇ ਕਰਨ ਤੋਂ ਪਤਿਤ ਹੋਈਦਾ ਹੈ- ਚੋਰੀ, ਵੇਦ ਵਿਧੀ ਬਿਨਾ ਕੀਤੀ ਹਿੰਸਾ ਅਤੇ ਪਰਇਸਤ੍ਰੀਗਮਨ, ਇਹ- ਤਿੰਨ ਕਾਇਕ (ਸ਼ਾਰੀਰਿਕ) ਪਾਤਕ. ਕੌੜਾ ਬੋਲਣਾ, ਝੂਠ, ਚੁਗਲੀ ਅਤੇ ਬੇਮੇਲ ਬਕਬਾਦ, ਇਹ ਚਾਰ ਵਾਣੀ ਦੇ ਪਾਤਕ. ਦੂਜੇ ਦੇ ਧਨ ਮਾਲ ਲੈਣ ਦਾ ਖਿਆਲ, ਕਿਸੇ ਦਾ ਬੁਰਾ ਚਿਤਵਨਾ ਅਤੇ ਝੂਠਾ ਕਲੰਕ ਲਾਉਣ ਦੀ ਗੋਂਦ, ਇਹ ਤਿੰਨ ਮਾਨਸਿਕ ਪਾਪ. ਦੇਖੋ, ਪਾਪ ੪। ੩. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਪ੍ਰਾਣੀ ਦੇ ਮਰਨ ਪੁਰ ਹੋਈ ਅਪਵਿਤ੍ਰਤਾ. ਇਹ ਪਾਤਕ ਬ੍ਰਾਹਮਣ ਦੇ ੧੦. ਦਿਨ, ਕ੍ਸ਼੍ਤ੍ਰਿਯ ਦੇ ੧੨. ਦਿਨ, ਵੈਸ਼ਯ ਦੇ ੧੫. ਦਿਨ ਅਤੇ ਸ਼ੂਦ੍ਰ ਦੇ ੩੦ ਦਿਨ ਰਹਿਂਦਾ ਹੈ. ਕਈ ਸਿਮ੍ਰਿਤੀਆਂ ਨੇ ੧੨- ੧੩- ੧੭ ਅਤੇ ੩੦ ਦਿਨ ਯਥਾਕ੍ਰਮ ਲਿਖਿਆ ਹੈ। ੪. ਸਿੱਖ ਧਰਮ ਅਨੁਸਾਰ ਤਨਖਾਹ ਯੋਗ੍ਯ ਕਰਮ, ਅਰਥਾਤ- ਮੁੰਡਨ, ਵਿਭਚਾਰ, ਤਮਾਕੂ ਆਦਿ ਨਸ਼ਿਆਂ ਦਾ ਸੇਵਨ ਅਤੇ ਕੁੱਠਾ ਖਾਣਾ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....