madhhuraमधुर
ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ.
वि- मिॱठा। २. प्रिय. प्यारी. मिनी. कंना नूं डाउणवाली. "मधुर बानी पिरहि मली." (आसा छंत मः ५) ३. संग्या- गंना. धुड़। ४. महूआ। ५. चिॱटा सेम। ६. बादाम.
ਦੇਖੋ, ਮਿਠਾ। ੨. ਦੇਖੋ, ਮੀਆਂ ਮਿੱਠਾ....
ਸੰ. ਵਿ- ਪਿਆਰਾ। ੨. ਸੰਗ੍ਯਾ- ਪਤਿ. ਭਰਤਾ। ੩. ਹਿਤ. ਭਲਾਈ। ੪. ਜਮਾਈ. ਦਾਮਾਦ। ੫. ਖਡਾਨਨ. ਕਾਰ੍ਤਿਕੇਯ....
ਸੰਗ੍ਯਾ- ਦੀਰਘ ਆੜੇ ਦੀ ਮਾਤ੍ਰਾ (ਾ). ੨. ਸ੍ਕੰਧ. ਕੰਨ੍ਹਾ. ਮੋਢਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ....
ਸੰ. ਵਰ੍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)...
ਮਰਦਨ ਕੀਤੀ. ਮਸਲੀ। ੨. ਲੇਪਨ ਕੀਤੀ. "ਸੰਤਹ ਧੂਰਿ ਲੇ ਮੁਖਿ ਮਲੀ." (ਕੇਦਾ ਮਃ ੫) ੨. ਮਿਲਾਈ. "ਜੋਤਿ ਲੈ ਆਪਨੇ ਅੰਗ ਮਲੀ ਹੈ." (ਚੰਡੀ ੧)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗੰਡ (ਗੱਠ) ਧਾਰਨ ਵਾਲਾ ਇੱਖ ਅਥਵਾ ਪੋਂਡੇ ਦਾ ਕਾਂਡ। ੨. ਗਣਨਾ. ਸੁਮਾਰ. "ਤੋਇਅਹੁ ਤ੍ਰਿਭਵਣ ਗੰਨਾ." (ਵਾਰ ਮਲਾ ਮਃ ੧)...
ਸੰ. ਮਧੂਕ. ਸੰਗ੍ਯਾ- ਧਾਵਾ. Bassia latiofolia ਇੱਕ ਬਿਰਛ. ਜਿਸ ਦੇ ਫੁੱਲਾਂ ਤੋਂ ਸ਼ਰਾਬ ਬਣਦੀ ਹੈ, ਜੋ ਮਾਧਵੀ ਨਾਮ ਤੋਂ ਪ੍ਰਸਿੱਧ ਹੈ. "ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ." (ਰਾਮ ਕਬੀਰ)...
ਦੇਖੋ, ਚਿਟਾ....
ਫ਼ਾ [سِوُم] ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ." (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ." (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨. ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ....
ਦੇਖੋ, ਬਦਾਮ....