ਭੂਸਣ

bhūsanaभूसण


ਸੰ. ਭੂਸਣ. ਸੰਗ੍ਯਾ- ਸਜਾਵਟ ਹੋਵੇ ਜਿਸ ਨਾਲ, ਗਹਿਣਾ, ਦੇਖੋ, ਭੂਸ ੨। ੨. ਕਾਵ੍ਯ ਦਾ ਅਲੰਕਾਰ। ੩. ਇੱਕ ਕਵਿ, ਜੋ ਸ਼ਿਵਰਾਜਭੂਸਣ ਅਤੇ ਭੂਸਣਹਜ਼ਾਰਾ ਆਦਿ ਦਾ ਕਰਤਾ ਹੈ. ਜਿਲਾ ਕਾਨਪੁਰ ਦੇ ਟਿਕਮਾਪੁਰ (ਤ੍ਰਿਵਿਕ੍ਰਮਪੁਰ) ਨਿਵਾਸੀ ਕਾਨ੍ਯਕੁਬਜ ਬ੍ਰਾਹਮਣ ਰਤਨਾਕਰ ਦੇ ਘਰ ਭੂਸਣ ਦਾ ਜਨਮ ਸੰਮਤ ੧੭੩੮ ਵਿੱਚ ਹੋਇਆ. ਵੀਰ ਅਤੇ ਰੌਦ੍ਰਰਸ ਦਾ ਇਹ ਅਦੁਤੀ ਕਵੀ ਸੀ. ਕੁਝ ਸਮਾਂ ਇਹ ਪੰਨੇ ਦੇ ਰਾਜਾ ਛਤ੍ਰਸਾਲ (ਸ਼ਤ੍ਰਸਾਲ) ਪਾਸ ਰਿਹਾ, ਫੇਰ ਸ਼ਿਵਾ ਜੀ ਦਾ ਦਰਬਾਰੀ ਕਵਿ ਹੋਇਆ.¹ ਭੂਸਣ ਦੀ ਕਵਿਤਾ ਵਡੀ ਉਤਸਾਹ ਵਧਾਉਣ ਵਾਲੀ ਹੈ.#ਇੰਦ੍ਰ ਜਿਮਿ ਜੰਭ ਪਰ ਵਾੜਵ ਸੁ ਅੰਭ ਪਰ#ਰਾਵਣ ਸਦੰਭ ਪਰ ਰਘੁਕੁਲਰਾਜ ਹੈ,#ਪੌਨ ਵਾਰਿਵਾਹ ਪਰ ਸ਼ੰਭੁ ਰਤਿਨਾਹ ਪਰ#ਜ੍ਯੋਂ ਸਹਸ੍ਰਬਾਹੁ ਪਰ ਰਾਮ ਦ੍ਵਿਜਰਾਜ ਹੈ,#ਦਾਵਾ ਦ੍ਰਮਦੁੰਡ ਪਰ ਚੀਤਾ ਮ੍ਰਿਗਝੁੰਡ ਪਰ#ਭੂਸਣ ਵਿਤੁੰਡ ਪਰ ਜੈਸੇ ਮ੍ਰਿਗਰਾਜ ਹੈ,#ਤੇਜ ਤਿਮਿਰੰਸ਼ ਪਰ ਕਾਨ੍ਹ ਜਿਮਿ ਕੰਸ਼ ਪਰ#ਤ੍ਯੋਂ ਮ੍‌ਲੇੱਛ ਵੰਸ਼ ਪਰ ਸ਼ੇਰ ਸ਼ਿਵਰਾਜ ਹੈ.#੪. ਵਾਣ ਕਵਿ ਦਾ ਪੁਤ੍ਰ ਭੂਸਣ ਭੱਟ. ਦੇਖੋ, ਵਾਣ. ੬.


सं. भूसण. संग्या- सजावट होवे जिस नाल, गहिणा, देखो, भूस २। २. काव्य दा अलंकार। ३. इॱक कवि, जो शिवराजभूसण अते भूसणहज़ारा आदि दा करता है. जिला कानपुर दे टिकमापुर (त्रिविक्रमपुर) निवासी कान्यकुबज ब्राहमण रतनाकर दे घर भूसण दा जनम संमत १७३८ विॱच होइआ. वीर अते रौद्ररस दा इह अदुती कवी सी. कुझ समां इह पंने दे राजा छत्रसाल (शत्रसाल) पास रिहा, फेर शिवा जी दा दरबारी कवि होइआ.¹ भूसण दी कविता वडी उतसाह वधाउण वाली है.#इंद्र जिमि जंभ पर वाड़व सु अंभ पर#रावण सदंभ पर रघुकुलराज है,#पौन वारिवाह पर शंभु रतिनाह पर#ज्यों सहस्रबाहु पर राम द्विजराज है,#दावा द्रमदुंड पर चीता म्रिगझुंड पर#भूसण वितुंड पर जैसे म्रिगराज है,#तेज तिमिरंश पर कान्ह जिमि कंश पर#त्यों म्‌लेॱछ वंश पर शेर शिवराज है.#४. वाण कवि दा पुत्र भूसण भॱट. देखो, वाण. ६.