janbhaजंभ
ਸੰ. जम्भ ਸੰਗ੍ਯਾ- ਜਾੜ੍ਹ. ਦਾੜ੍ਹ। ੨. ਦਾੜ੍ਹ ਅਤੇ ਦੰਦਾਂ ਦੇ ਮੱਧ ਦਾ ਤਿੱਖਾ ਦੰਦ. ਸੂਆ। ੩. ਪ੍ਰਹਿਲਾਦ ਦਾ ਇੱਕ ਪੁਤ੍ਰ ੪. ਮਹਿਖਾਸੁਰ ਦਾ ਪਿਤਾ, ਜਿਸ ਨੂੰ ਇੰਦ੍ਰ ਨੇ ਮਾਰਿਆ. "ਇੰਦ੍ਰ ਜਿਮ ਜੰਭ ਪਰ." (ਭੂਸਣ) ੫. ਹਿਰਨ੍ਯਕਸ਼ਿਪੁ ਦੈਤ ਦਾ ਇੱਕ ਪੁਤ੍ਰ, ਜਿਸਨੂੰ ਦੁਰਗਾ ਨੇ ਮਾਰਿਆ. "ਨਮੋ ਅੰਬਿਕਾ ਜੰਭਹਾ ਜੋਤਿਰੂਪਾ." (ਚੰਡੀ ੨) ੬. ਰਾਮਾਵਤਾਰ ਅਨੁਸਾਰ ਇੱਕ ਦੈਤ, ਜਿਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਵ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ." (ਰਾਮਾਵ)
सं. जम्भ संग्या- जाड़्ह. दाड़्ह। २. दाड़्ह अते दंदां दे मॱध दा तिॱखा दंद. सूआ। ३. प्रहिलाद दा इॱक पुत्र ४. महिखासुर दा पिता, जिस नूं इंद्र ने मारिआ. "इंद्र जिम जंभ पर." (भूसण) ५. हिरन्यकशिपु दैत दा इॱक पुत्र, जिसनूं दुरगा ने मारिआ. "नमो अंबिका जंभहा जोतिरूपा." (चंडी २) ६. रामावतार अनुसार इॱक दैत, जिस नूं रामचंद्र जी ने मारिआ. "व्याध जीत्यो जिनै जंभ मार्यो उनै." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦਾੜ੍ਹ. ਦੰਸ੍ਟ੍ਰੀ. ਪੀਹਣ ਵਾਲਾ ਦੰਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ....
ਸੰਗ੍ਯਾ- ਸ਼ੁਕ. ਤੋਤਾ. "ਬਾਂਧਿਓ ਨਲਨੀ ਭ੍ਰਮ ਸੂਆ." (ਆਸਾ ਮਃ ੫) ੨. ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾ ਕੇ ਸੀਂਵੀਦਾ ਹੈ. "ਲਉ ਨਾੜੀ ਸੂਆ ਹੈ ਅਸਤੀ." (ਰਾਮ ਮਃ ੫) ੩. ਸੂਣ (ਪ੍ਰਸੂਤ) ਦ ਕ੍ਰਿਯਾ. ਜਿਵੇਂ ਇਸ ਗਾਂ ਦਾ ਦੂਜਾ ਸੂਆ ਹੈ....
ਦੇਖੋ, ਪ੍ਰਹਲਾਦ. "ਮਾਤਾ ਉਪਦੇਸੈ, ਪ੍ਰਹਿਲਾਦ ਪਿਆਰੇ." (ਭੈਰ ਮਃ ੩)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਦੇਖੋ, ਜੀਮਨਾ। ੨. ਦੇਖੋ, ਜਿਮਿ....
ਸੰ. जम्भ ਸੰਗ੍ਯਾ- ਜਾੜ੍ਹ. ਦਾੜ੍ਹ। ੨. ਦਾੜ੍ਹ ਅਤੇ ਦੰਦਾਂ ਦੇ ਮੱਧ ਦਾ ਤਿੱਖਾ ਦੰਦ. ਸੂਆ। ੩. ਪ੍ਰਹਿਲਾਦ ਦਾ ਇੱਕ ਪੁਤ੍ਰ ੪. ਮਹਿਖਾਸੁਰ ਦਾ ਪਿਤਾ, ਜਿਸ ਨੂੰ ਇੰਦ੍ਰ ਨੇ ਮਾਰਿਆ. "ਇੰਦ੍ਰ ਜਿਮ ਜੰਭ ਪਰ." (ਭੂਸਣ) ੫. ਹਿਰਨ੍ਯਕਸ਼ਿਪੁ ਦੈਤ ਦਾ ਇੱਕ ਪੁਤ੍ਰ, ਜਿਸਨੂੰ ਦੁਰਗਾ ਨੇ ਮਾਰਿਆ. "ਨਮੋ ਅੰਬਿਕਾ ਜੰਭਹਾ ਜੋਤਿਰੂਪਾ." (ਚੰਡੀ ੨) ੬. ਰਾਮਾਵਤਾਰ ਅਨੁਸਾਰ ਇੱਕ ਦੈਤ, ਜਿਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਵ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ." (ਰਾਮਾਵ)...
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)...
ਜੰਭ ਦੈਤ ਦੇ ਮਾਰਨ ਵਾਲਾ, ਇੰਦ੍ਰ. ਦੇਖੋ, ਜੰਭ ੪.। ੨. ਦੁਰਗਾ. ਦੇਖੋ, ਜੰਭ ੫। ੩. ਰਾਮਚੰਦ੍ਰ ਜੀ. ਦੇਖੋ, ਜੰਭ ੬....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਰਾਮ ੩....
(ਦੇਖੋ, ਵ੍ਯਧ ਧਾ) ਸੰਗ੍ਯਾ- ਅਹੇਰੀ. ਸ਼ਿਕਾਰੀ....