utasāhaउतसाह
ਸੰ. उत्साह. ਸੰਗ੍ਯਾ- ਹੌਸਲਾ. ਹਿੰਮਤ।#੨. ਉੱਦਮ. ਪੁਰਖਾਰਥ. "ਦੀਨਦਇਆਲ, ਕਰਹੁ ਉਤਸਾਹਾ." (ਸੂਹੀ ਮਃ ੫)
सं. उत्साह. संग्या- हौसला. हिंमत।#२. उॱदम. पुरखारथ. "दीनदइआल, करहु उतसाहा." (सूही मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [حوَصلا] ਹੌਸਲਹ. ਸੰਗ੍ਯਾ- ਜਾਨਵਰ ਦਾ ਮੇਦਾ. ਪੋਟਾ। ੨. ਭਾਵ- ਹਿੰਮਤ. ਸਾਹਸ। ੩ਪੁਰੁਸਾਰ੍ਥ. ਪੁਰਖਾਰਥ....
ਅ਼. [ہِمّت] ਸੰਗ੍ਯਾ- ਇਰਾਦਾ. ਸੰਕਲਪ। ੨. ਹੌਸਲਾ. ਸਾਹਸ.#ਵੇਦਹੁਁ ਚਾਰ ਵਿਚਾਰਤ ਬਾਤ#ਪੁਰ੍ਵਾ ਅਠਾਰਹਿ ਅੰਗ ਮੇ ਧਾਰੈ,#ਰਾਗ ਤੇ ਆਦਿ ਜਿਤੀ ਚਤੁਰਾਈ#"ਸੁਜਾਨ" ਕਹੈ ਸਭ ਯਾਹਿ ਕੇ ਲਾਰੈ.#ਚਿਤ੍ਰਹੁਁ ਆਪ ਲਿਖੈ ਸਮਝੈ ਕਵਿਤਾਨ#ਕੀ ਰੀਤਿ ਮੇ ਵਾਰਤਾ ਪਾਰੈ,#ਹੀਨਤਾ ਹੋਯ ਜੁ ਹਿੰਮਤ ਕੀ ਤੁ#ਪ੍ਰਬੀਨਤਾ ਲੈ ਕਹਾਂ ਕੂਪ ਮੇ ਡਾਰੈ.#੩. ਫਿਕਰ। ੪. ਇੱਕ ਰਾਜਪੂਤ ਯੋਧਾ, ਜਿਸ ਦਾ ਜਿਕਰ ਵਿਚਿਤ੍ਰ ਨਾਟਕ ਦੇ ਗਿਆਰਵੇਂ ਅਧ੍ਯਾਯ ਵਿੱਚ ਆਇਆ ਹੈ....
ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)...
ਦੇਖੋ, ਪੁਰਸਾਰਥ, "ਨਾਨਕ ਕੈ ਮਨਿ ਇਹੁ ਪੁਰਖਾਰਥੁ." (ਭੈਰ ਮਃ ੫)...
ਵਿ- ਦੀਨਦਯਾਲੁ. ਦੀਨਾਂ ਉੱਪਰ ਦਯਾ ਕਰਨ ਵਾਲਾ. "ਕਰ ਦੇਇ ਰਾਖਹੁ, ਗੋਬਿੰਦ ਦੀਨਦਇਆਰਾ!" (ਬਿਲਾ ਛੰਤ ਮਃ ੫) "ਦੀਨਦਇਆਲ ਸਦਾ ਦੁਖ ਭੰਜਨ." (ਧਨਾ ਮਃ ੯) "ਦੀਨਦਯਾਲ ਪੁਰਖ ਪ੍ਰਭੁ ਪੂਰਨ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....