chītāचीता
ਦੇਖੋ, ਚਿਤ੍ਰਕ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ) ੨. ਖ਼ਾ. ਪੇਸ਼ਾਬ. ਮੂਤ੍ਰ। ੩. ਦੇਖੋ, ਚੀਤ ੧, "ਨਿਰਮਲ ਭਏ ਚੀਤਾ." (ਬਿਲਾ ਮਃ ੫) ੪. ਚੇਤਨ. "ਮਨ ਮਹਿ ਮਨੂਆ ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). ੫. ਵਿ- ਚਿਤ੍ਰਿਤ. ਚਿੱਤਿਆ- ਹੋਇਆ.
देखो, चित्रक. "बंतर चीते अरु सिंघाता." (भैर कबीर) २. ख़ा. पेशाब. मूत्र। ३. देखो, चीत १, "निरमल भए चीता." (बिला मः ५) ४. चेतन. "मन महि मनूआ चित महि चीता." (बसं अः मः १) मन विॱच मान्य अते चिॱत विॱच चेतन (करतार). ५. वि- चित्रित. चिॱतिआ- होइआ.
ਸੰ. ਸੰਗ੍ਯਾ- ਚੀਤਾ. ਚਿੱਤਾ. ਗੁਲਦਾਰ ਬਾਘ ਜੇਹਾ ਇੱਕ ਚੁਪਾਇਆ ਜੀਵ, ਜੋ ਮਾਸ ਆਹਾਰੀ ਹੈ. ਇਸ ਨੂੰ ਸਿਧਾਕੇ ਮ੍ਰਿਗ ਦਾ ਸ਼ਿਕਾਰ ਭੀ ਕਰੀਦਾ ਹੈ. Leopard. ਦੇਖੋ, ਸਾਰਦੂਲ ਅਤੇ ਸਿੰਘ ਸ਼ਬਦ। ੨. ਮੁਸੁੱਵਰ. ਤਸਵੀਰ ਲਿਖਣ ਵਾਲਾ। ੩. ਇੱਕ ਬੂਟੀ. ਚਿਤ੍ਰਾ. ਇਹ ਲਹੂ ਨੂੰ ਸਾਫ ਕਰਦੀ ਅਤੇ ਬਲਗਮ ਦੂਰ ਕਰਦੀ ਹੈ, ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Plumbago Zeylanica । ੪. ਕੌਡਿਆਲਾ ਸੱਪ। ੫. ਏਰੰਡ।...
ਸੰ. ਵਨਚਰ. ਜੰਗਲ ਵਿੱਚ ਫਿਰਨ ਵਾਲਾ. ਜੰਗਲੀ. "ਬੰਤਰ ਕੀ ਸੈਨਾ ਸੇਵੀਐ." (ਸਵਾ ਮਃ ੧) ੨. ਵਾਨਰ. ਬੰਦਰ. "ਬੰਤਰ ਚੀਤੇ." (ਭੈਰ ਕਬੀਰ)...
ਚਿੱਤੇ. ਚਿਤ੍ਰਿਤ ਕੀਤੇ. ਦੇਖੋ, ਚੀਤਨਹਾਰ। ੨. ਚਿਤ੍ਰਕ (ਚਿੱਤਾ) ਦਾ ਬਹੁਵਚਨ. ਦੇਖੋ, ਚੀਤਾ ੧....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. सिंहात् ਸਿੰਹਾਤ੍. ਸ਼ੇਰ ਨੂੰ ਖਾਣ ਵਾਲਾ. ਦੇਖੋ, ਸ਼ਰਭ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ....
ਦੇਖੋ, ਮੂਤ ੩....
ਸੰ. चित्त् ਚਿੱਤ. ਅੰਤਹਕਰਣ "ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ." (ਧਨਾ ਮਃ ੫) ੨. ਯਾਦ. ਸਮਰਣ. ਚਿੰਤਨ. "ਮਨੂਆ ਡੋਲੈ ਚੀਤ ਅਨੀਤਿ." (ਬਸੰ ਅਃ ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। ੩. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. "ਅਨਿਕ ਗੁਪਤ ਪ੍ਰਗਟੇ ਤਹਿ ਚੀਤ." (ਸਾਰ ਅਃ ਮਃ ੫) ਚੀਤਗੁਪਤ. ਚਿਤ੍ਰਗੁਪਤ....
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਦੇਖੋ, ਚਿਤ੍ਰਕ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ) ੨. ਖ਼ਾ. ਪੇਸ਼ਾਬ. ਮੂਤ੍ਰ। ੩. ਦੇਖੋ, ਚੀਤ ੧, "ਨਿਰਮਲ ਭਏ ਚੀਤਾ." (ਬਿਲਾ ਮਃ ੫) ੪. ਚੇਤਨ. "ਮਨ ਮਹਿ ਮਨੂਆ ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). ੫. ਵਿ- ਚਿਤ੍ਰਿਤ. ਚਿੱਤਿਆ- ਹੋਇਆ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰ. ਸੰਗ੍ਯਾ- ਚੈਤਨ੍ਯਰੂਪ ਆਤਮਾ. ਜੀਵਾਤਮਾ। ੨. ਪਾਰਬ੍ਰਹਮ. ਕਰਤਾਰ। ੩. ਪੁਸਕਰ ਤੀਰਥ ਦਾ ਇੱਕ ਪ੍ਰਸਿੱਧ ਪੰਡਾ, ਜੋ ਦਸ਼ਮੇਸ਼ ਦੀ ਸੇਵਾ ਵਿੱਚ ਪੁਸਕਰ ਤੇ ਹਾਜਿਰ ਹੋਇਆ ਅਤੇ ਖ਼ਾਲਸੇ ਬਾਬਤ ਪ੍ਰਸ਼ਨ ਕੀਤਾ. "ਵਿਪ੍ਰ ਵਿਣਿਕ ਤੈਂ ਆਦਿਕ ਜਾਲ। ਚਲਆਏ ਚੇਤਨ ਦਿਜ ਨਾਲ." (ਗੁਪ੍ਰਸੂ) ੪. ਵਿ- ਚੇਤਨਤਾ ਸਹਿਤ। ੫. ਹੋਸ਼ਿਯਾਰ. ਸਾਵਧਾਨ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸੰਗ੍ਯਾ- मनस्. ਅੰਤਹਕਰਣ. "ਮਨੂਆ ਅਸਥਿਰੁ ਸਬਦੇ ਰਾਤਾ." (ਰਾਮ ਅਃ ਮਃ ੧) ੨. ਮਨੁਸ. ਆਦਮੀ. "ਮਨੂਆ ਅੰਧ ਨ ਚੇਤਈ." (ਮਃ ੧. ਵਾਰ ਰਾਮ ੧) ੩. ਮਮਤ੍ਵ. ਮਮਤਾ ਦਾ ਭਾਵ. "ਮਨ ਮਹਿ ਮਨੂਆ ਜੇ ਮਰੈ, ਤਾਂ ਪਿਰੁ ਰਾਵੈ ਨਾਰਿ." (ਸ੍ਰੀ ਅਃ ਮਃ ੧) ੪. ਮੰਨਦਾ ਹੈ. "ਜੋ ਪਰਾਈ, ਸੁ ਅਪਨੀ ਮਨੂਆ." (ਟੋਡੀ ਮਃ ੫)...
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਵਿ- ਸਨਮਾਨ ਯੋਗ੍ਯ. ਆਦਰ ਲਾਇਕ। ੨. ਪੂਜ੍ਯ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....