ratanākara, ratanākaruरतनाकर, रतनाकरु
ਸੰ. रत्नाकर. ਸੰਗ੍ਯਾ- ਰਤਨ- ਆਕਰ. ਰਤਨਾਂ ਦੀ ਖਾਨਿ (ਕਾਨ) ਜਿੱਥੋਂ ਰਤਨ ਨਿਕਲਣ। ੨. ਸਮੁੰਦਰ। ੩. ਦੇਖੋ, ਰਤਨਾਕੁਰ। ੪. ਰਾਮੇਸ਼੍ਵਰ ਦੇ ਆਸ ਪਾਸ ਰਹਿਣ ਵਾਲੇ "ਰਤਨਾਕਰ" ਉਸ ਸਮੁੰਦਰ ਨੂੰ ਆਖਦੇ ਹਨ, ਜੋ ਪੱਛਮ ਵੱਲੋਂ ਪੂਰਵ ਦੇ ਸਾਗਰ ਨਾਲ ਉਛਲਕੇ ਮਿਲਦਾ ਹੈ.
सं. रत्नाकर. संग्या- रतन- आकर. रतनां दी खानि (कान) जिॱथों रतन निकलण। २. समुंदर। ३. देखो, रतनाकुर। ४. रामेश्वर दे आस पास रहिण वाले "रतनाकर" उस समुंदर नूं आखदे हन, जो पॱछम वॱलों पूरव देसागर नाल उछलके मिलदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਦੇਖੋ, ਆਕੜ। ੨. ਸੰ. ਸੰਗ੍ਯਾ- ਖਾਨਿ. ਕਾਂਨ। ੩. ਖਜ਼ਾਨਾ। ੪. ਭੰਡਾਰ। ੫. ਜਾਤਿ। ੬. ਵਿ- ਉੱਤਮ. ਸ਼੍ਰੇਸ੍ਠ। ੭. ਅਧਿਕ. ਬਹੁਤ....
ਸੰ. ਖਨਿ ਅਤੇ ਖਾਨਿ. ਸੰਗ੍ਯਾ- ਆਕਰ. ਖਾਨ. ਕਾਨ. "ਵਚਨ ਭਨੇ ਗੁਨਖਾਨਿ." (ਗੁਪ੍ਰਸੂ) ੨. ਜੀਵਾਂ ਦੀ ਯੋਨਿ ਦਾ ਵਿਭਾਗ. "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਾਈ) ੩. ਗਿਜਾ. ਭੋਜਨ. ਆਹਾਰ. "ਜੈਸੀ ਲਸਨ ਕੀ ਖਾਨਿ." (ਸ. ਕਬੀਰ)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. रत्नाङ्कुर. ਮੋਤੀ ਮੁਕ੍ਤਾ। ੨. ਮੂੰਗਾ. ਰਤਨਾਗਰੁ. ਦੇਖੋ, ਰਤਨਾਕਰ. "ਗੁਰੁ ਬੋਹਿਥ ਤਾਰੇ ਰਤਨਾਗਰੁ." (ਆਸਾ ਮਃ ੫) ਰਤਨਾਕਰ (ਸਮੁੰਦਰ) ਤੋਂ ਤਾਰਦਾ ਹੈ। ੨. ਵਿ- ਰਤਨਾਂ ਦੀ ਉਤਪੱਤਿ ਕਰਨ ਵਾਲਾ. "ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ." (ਸੂਹੀ ਛੰਤ ਮਃ ੫)...
ਰਾਮ- ਈਸ਼੍ਵਰ. ਪਾਰਬ੍ਰਹਮ। ੨. ਰਾਮਚੰਦ੍ਰ ਜੀ। ੩. ਪਰਸ਼ੁਰਾਮ. "ਪਰਸ ਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ) ੪. ਰਾਮਚੰਦ੍ਰ ਜੀ ਦਾ ਦੱਖਣ ਵਿੱਚ ਪਾਮਬਨ ਦ੍ਵੀਪ ਵਿੱਚ ਰਾਮਨਾਦ ਜਿਮੀਦਾਰੀ ਦੇ ਅੰਦਰ ਸਮੁੰਦਰ ਦੇ ਕਿਨਾਰੇ ਅਸਥਾਪਨ ਕੀਤਾ ਸ਼ਿਵਲਿੰਗ, ਜਿਸ ਪੁਰ ੧੦੦ ਫੁਟ ਉੱਚਾ ਸੁੰਦਰ ਮੰਦਿਰ ਹੈ. ਮੰਦਿਰ ਦੇ ਕਾਰਣ ਪਾਸ ਦੀ ਵਸਤੀ ਦਾ ਨਾਮ ਭੀ ਰਾਮੇਸ਼੍ਵਰ ਹੋ ਗਿਆ ਹੈ। ੫. ਸੰਨ੍ਯਾਸੀ ਸਾਧੂਆਂ ਦਾ ਇੱਕ ਫਿਰਕਾ, ਜੋ ਪਾਰੇ ਦੇ ਸੇਵਨ ਨਾਲ ਅਜਰ ਅਮਰ ਹੋਣਾ ਮੰਨਦਾ ਹੈ. ਇਹ ਲੋਕ ਪਾਰੇ ਨੂੰ ਸ਼ਿਵ ਦਾ ਵੀਰਯ ਸਮਝਕੇ ਦਰਸ਼ਨ ਕਰਨਾ ਪੁੰਨ ਕਰਮ ਜਾਣਦੇ ਹਨ ਅਰ ਪਾਰੇ ਤੋਂ ਬਣਿਆ ਸ਼ਿਵਲਿੰਗ, ਧਾਤੁ ਪੱਥਰ ਦੇ ਸਭ ਲਿੰਗਾਂ ਨਾਲੋਂ ਪੂਜਾ ਕਰਨ ਲਈ ਉੱਤਮ ਖਿਆਲ ਕਰਦੇ ਹਨ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. रत्नाकर. ਸੰਗ੍ਯਾ- ਰਤਨ- ਆਕਰ. ਰਤਨਾਂ ਦੀ ਖਾਨਿ (ਕਾਨ) ਜਿੱਥੋਂ ਰਤਨ ਨਿਕਲਣ। ੨. ਸਮੁੰਦਰ। ੩. ਦੇਖੋ, ਰਤਨਾਕੁਰ। ੪. ਰਾਮੇਸ਼੍ਵਰ ਦੇ ਆਸ ਪਾਸ ਰਹਿਣ ਵਾਲੇ "ਰਤਨਾਕਰ" ਉਸ ਸਮੁੰਦਰ ਨੂੰ ਆਖਦੇ ਹਨ, ਜੋ ਪੱਛਮ ਵੱਲੋਂ ਪੂਰਵ ਦੇ ਸਾਗਰ ਨਾਲ ਉਛਲਕੇ ਮਿਲਦਾ ਹੈ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਦੇਖੋ, ਪੂਰਬ....
ਸੰ. ਸੰਗ੍ਯਾ- ਸਮੁੰਦਰ. ਦੇਖੋ, ਸਗਰ ਅਤੇ ਸਮੁਦ੍ਰ ਸ਼ਬਦ. "ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ." (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। ੨. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। ੩. ਦਸ ਪਦਮ ਗਿਨਤੀ. ਦੇਖੋ, ਸੰਗ੍ਯਾ। ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੫. ਵਿ- ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। ੬. ਫ਼ਾ. [ساغر] ਸਾਗ਼ਰ. ਕਟੋਰਾ. ਛੰਨਾ. ਪਿਆਲਾ. "ਬਦਿਹ ਸਾਕੀਆ! ਸਾਗਰੇ ਸਬਜ਼ ਰੰਗ।।" (ਹਕਾਯਤ) ੭. ਸ਼ਰਾਬ ਦਾ ਪਿਆਲਾ. ਦੇਖੋ, ਸਾਕੀ। ੮. ਵਿ- ਸਾ- ਗਰ. ਵਿਸ ਭਰਿਆ. ਜਹਿਰ ਵਾਲਾ."ਭੈ ਸਿੰਧੁ ਸਾਗਰ ਤਾਰਣੋ." (ਬਿਹਾ ਛੰਤ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....