ਅੰਬਾਲਾ

anbālāअंबाला


ਸੰ. ਆਮ੍ਰਾਲਯ. ਸੰਗ੍ਯਾ- ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪੰਜਾਬ ਦੀ ਕਮਿਸ਼ਨਰੀ ਅਤੇ ਜਿਲੇ ਦਾ ਪ੍ਰਧਾਨ ਅਸਥਾਨ ਹੈ, ਅਤੇ ਛਾਵਨੀ ਭੀ ਹੈ. ਕਾਲਕਾ ਸ਼ਿਮਲਾ ਨੂੰ ਰੇਲ ਇਸੇ ਥਾਂ ਤੋਂ ਜਾਂਦੀ ਹੈ. ਇਸ ਨਗਰ ਵਿੱਚ ਇਹ ਗੁਰੁਦ੍ਵਾਰੇ ਹਨ-#(੧) ਸ਼ਹਿਰ ਤੋਂ ਵਾਯਵੀ ਕੋਣ ਲੱਭੂ ਵਾਲੇ ਤਲਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ.#ਗੁਰੁਦ੍ਵਾਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ. ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਹੁਣ ਗੁਰੁਦ੍ਵਾਰੇ ਨਾਲ ਹੀ ਇੱਕ ਜ਼ਮੀਨ ਦਾ ਟੁਕੜਾ ਸਰਦਾਰ ਗੁਰੁਬਖ਼ਸ਼ ਸਿੰਘ ਜੀ ਨੇ ਦਿੱਤਾ ਹੈ. ਲੰਗਰ ਦਾ ਪ੍ਰਬੰਧ ਇਲਾਕੇ ਦੇ ਸਿੰਘਾਂ ਵੱਲੋਂ ਹੈ. ੧੦. ਸੱਜਣਾਂ ਦੇ ਰਹਿਣ ਦਾ ਪ੍ਰਬੰਧ ਭੀ ਹੋ ਸਕਦਾ ਹੈ. ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਈਸ਼ਾਨ ਕੋਣ ਅੱਧ ਮੀਲ ਦੇ ਕਰੀਬ ਹੈ.#(੨) ਸ਼ਹਿਰ ਵਿੱਚ ਘੁਮਾਰਾਂ ਦੇ ਮਹੱਲੇ ਪਾਸ ਧੂਮੀ ਗੁੱਜਰ ਦੇ ਮਹੱਲੇ ਅੰਦਰ ਭਾਈ ਸੁੰਦਰ ਸਿੰਘ ਪੁਜਾਰੀ ਦੇ ਘਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਛੱਤ ਅੰਦਰ ਮੰਜੀ ਸਾਹਿਬ ਹੈ. ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲਖਨੌਰ ਤੋਂ ਗੁਰੂ ਜੀ ਸੈਰ ਕਰਨ ਆਏ ਇੱਥੇ ੩. ਦਿਨ ਰਹੇ. ਇਹ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ਅੱਧ ਮੀਲ ਹੈ.#(੩) ਸ਼ਹਿਰ ਤੋਂ ਨੈਰਤ ਕੋਣ ਵੱਡੀਆਂ ਕਚਹਿਰੀਆਂ ਦੇ ਪਾਸ ਦੱਖਣ ਦੇ ਪਾਸੇ ਖੇਤਾਂ ਵਿੱਚ ਮੰਜੀ ਸਾਹਿਬ ਨਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਠਹਿਰੇ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਢਹਿ ਰਿਹਾ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਦੇ ਕ਼ਰੀਬ ਹੈ.#(੪) ਦਰਵਾਜ਼ਾ ਸਪਾਟੂ ਤੋਂ ਬਾਹਰ ਗਊਸ਼ਾਲਾ ਦੇ ਬਰਾਬਰ ਸ਼੍ਰੀ ਗੁਰੂ ਹਰਿਕ੍ਰਿਸਨ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਿੱਲੀ ਜਾਂਦੇ ਠਹਿਰੇ. ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਨਾਲ ੧੦. ਵਿੱਘੇ ਜ਼ਮੀਨ ਭੀ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ੧. ਮੀਲ ਦੇ ਕ਼ਰੀਬ ਪੱਕੀ ਸੜਕ ਹੈ.#(੫) ਸ਼ਹਿਰ ਦੇ ਪੂਰਵ ਕੈਂਥਮਾਜਰੀ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲਈ ਜਾਂਦਾ ਸਿੱਖ ਕੁਝ ਸਮਾਂ ਇੱਥੇ ਠਹਿਰਿਆ ਸੀ. ਹੁਣ ਇੱਥੇ ਸੋਹਣਾ ਗੁਰੁਦ੍ਵਾਰਾ ਬਣ ਗਿਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਵੱਲ ਕਰੀਬ ਇੱਕ ਮੀਲ ਹੈ.


सं. आम्रालय. संग्या- इॱक नगर, जो लुदिआना अते करनाल दे मॱध है, जिसदे पास पुराणे ज़माने विॱच बहुत अंबां दे बाग सन. हुण इह पंजाब दी कमिशनरी अते जिले दा प्रधान असथान है, अते छावनी भी है. कालका शिमला नूं रेल इसे थां तों जांदी है. इस नगर विॱच इह गुरुद्वारे हन-#(१) शहिर तों वायवी कोण लॱभू वाले तलाब दे किनारे श्री गुरू गोबिंद सिंघ जी दा गुरुद्वारा है. गुरू जी लखनौर तों सैर अते शिकार लई आए इॱथे विराजे हन.#गुरुद्वारा छोटा जिहा बहुत चंगा बणिआ होइआ है. पास कुझ रिहाइशी मकान हन. हुण गुरुद्वारे नाल ही इॱक ज़मीन दा टुकड़ा सरदार गुरुबख़श सिंघ जी ने दिॱता है. लंगर दा प्रबंध इलाके दे सिंघां वॱलों है. १०. सॱजणां दे रहिण दा प्रबंध भी हो सकदा है. पुजारी अकाली सिंघ है.#रेलवे सटेशन अंबाला शहिर तों ईशान कोण अॱध मील दे करीब है.#(२) शहिर विॱचघुमारां दे महॱले पास धूमी गुॱजर दे महॱले अंदर भाई सुंदर सिंघ पुजारी दे घर विॱच श्री गुरू गोबिंद सिंघ जी दा गुरुद्वारा है. छॱत अंदर मंजी साहिब है. शरी गुरू ग्रंथ साहिब जी दा प्रकाश हुंदा है. लखनौर तों गुरू जी सैर करन आए इॱथे ३. दिन रहे. इह रेलवे सटेशन अंबाला शहिर तों पूरव दिशा अॱध मील है.#(३) शहिर तों नैरत कोण वॱडीआं कचहिरीआं दे पास दॱखण दे पासे खेतां विॱच मंजी साहिब नामी श्री गुरू गोबिंद सिंघ जी दा असथान है. गुरू जी लखनौर तों सैर करन आए इॱथे ठहिरे. केवल मंजी साहिब बणिआ होइआ है. कोई सेवादार ना होण करके ढहि रिहा है.#रेलवे सटेशन अंबाला शहिर तों नैरत कोण अॱध मील दे क़रीब है.#(४) दरवाज़ा सपाटू तों बाहर गऊशाला दे बराबर श्री गुरू हरिक्रिसन जी दा गुरुद्वारा है. गुरू जी दिॱली जांदे ठहिरे. गुरुद्वारा छोटा जिहा बणिआ होइआ है. नाल १०. विॱघे ज़मीन भी है. पुजारी सिंघ है.#रेलवे सटेशन अंबाला शहिर तों पूरव दिशा १. मील दे क़रीब पॱकी सड़क है.#(५) शहिर दे पूरव कैंथमाजरी विॱच तबॱकल शाह दी मसजिद पास श्री गुरू तेगबहादुर जी दा गुरुद्वारा है. गुरू जी दा सीस दिॱली तों आनंदपुर नूं लई जांदा सिॱख कुझ समां इॱथे ठहिरिआ सी. हुण इॱथे सोहणागुरुद्वारा बण गिआ है. इह गुरुद्वारा रेलवे सटेशन अंबाला शहिर तों पूरव वॱल करीब इॱक मील है.