kādhanbarīकादंबरी
ਸੰ. ਸੰਗ੍ਯਾ- ਕੋਕਿਲਾ. ਕੋਇਲ। ੨. ਸਰਸ੍ਵਤੀ। ੩. ਕਦੰਬ ਦੇ ਫੁੱਲਾਂ ਦੀ ਸ਼ਰਾਬ. ਹਰਿਵੰਸ਼ ਅਨੁਸਾਰ ਇਹ ਬਲਰਾਮ ਦੀ ਈਜਾਦ ਹੈ। ੪. ਵਾਣ ਭੱਟ ਦੀ ਰਚੀ ਇੱਕ ਪੁਸਤਕ, ਜਿਸ ਵਿੱਚ ਕਾਦੰਬਰੀ ਨਾਇਕਾ ਦਾ ਵਰਣਨ ਹੈ, ਜੋ ਹੰਸ ਗੰਧਰਵ ਦੀ ਪੁਤ੍ਰੀ ਸੀ. ਦੇਖੋ, ਵਾਣ ੬.
सं. संग्या- कोकिला. कोइल। २. सरस्वती। ३. कदंब दे फुॱलां दी शराब. हरिवंश अनुसार इह बलराम दी ईजाद है। ४. वाण भॱट दी रची इॱक पुसतक, जिस विॱच कादंबरी नाइका दा वरणन है, जो हंस गंधरव दी पुत्री सी. देखो, वाण ६.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕੋਇਲ. ਪਿਕ. "ਕੋਕਿਲ ਹੋਵਾਂ ਅੰਬਿ ਬਸਾਂ." (ਗਉ ਮਃ ੧) ੨. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। ੩. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. "ਕੋਕਿਲ ਕਾਕ ਜਹਾਂ ਕਿਲਕਾਰਹਿਂ." (ਚਰਿਤ੍ਰ ੪੦੫) ੪. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ....
ਸੰਗ੍ਯਾ- ਕੋਕਿਲਾ. "ਕਾਲੀ ਕੋਇਲ ਤੂ ਕਿਤੁ ਗੁਨਿ ਕਾਲੀ." (ਸੂਹੀ ਫਰੀਦ) ੨. ਗੁਰਬਾਣੀ ਵਿੱਚ ਪ੍ਰੇਮੀ ਜਿਗ੍ਯਾਸੂ ਲਈ ਕੋਇਲ ਸ਼ਬਦ ਆਇਆ ਹੈ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਹੁਣ ਅਲੀਗੜ੍ਹ ਨਾਉਂ ਹੈ. "ਕੋਇਲ ਕੋ ਉਹ ਗੜ੍ਹਾ ਕਹਾਵੈ." (ਪ੍ਰਾਪੰਪ੍ਰ) ੪. ਦੇਖੋ, ਕੋਇਲਾ....
ਸੰ. ਸੰਗ੍ਯਾ- ਜਲ ਵਾਲੀ ਤਰ ਜਮੀਨ। ੨. ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ. ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ. ੩. ਪੁਰਾਣਾਂ ਅਨੁਸਾਰ ਬ੍ਰਹਮਾ ਦੀ ਇਸਤ੍ਰੀ. ਵਿਦ੍ਯਾ ਅਤੇ ਬਾਣੀ ਦੀ ਦੇਵੀ. ਇਸ ਦਾ ਰੂਪ ਐਸਾ ਦੱਸਿਆ ਹੈ- "ਚਿੱਟਾ ਰੰਗ, ਅੰਗ ਸਜੀਲੇ, ਮਸਤਕ ਤੇ ਚੰਦ੍ਰਮਾ, ਹੱਥ ਵਿੱਚ ਵੀਣਾ, ਕਮਲ ਫੁੱਲ ਵਿੱਚ ਵਿਰਾਜਮਾਨ."#ਬੰਗਾਲ ਦੇ ਵੈਸਨਵ ਮੰਨਦੇ ਹਨ ਕਿ ਇਹ ਲੱਛਮੀ ਅਤੇ ਗੰਗਾ ਸਮਾਨ ਵਿਸਨੁ ਦੀ ਇਸਤ੍ਰੀ ਸੀ. ਇੱਕ ਵੇਰ ਤਿੰਨੇ ਆਪਸ ਵਿੱਚ ਲੜ ਪਈਆਂ, ਤਾਂ ਸਰਸ੍ਵਤੀ ਨੂੰ ਲੜਾਕੀ ਜਾਣਕੇ ਅਤੇ ਇਹ ਭੀ ਸਮਝਕੇ ਕਿ ਮੈ ਇੱਕ ਤੋਂ ਵੱਧ ਇਸਤ੍ਰੀਆਂ ਸੰਭਾਲ ਨਹੀਂ ਸਕਦਾ, ਵਿਸਨੁ ਨੇ ਸਰਸ੍ਵਤੀ ਬ੍ਰਹਮਾ ਨੂੰ ਅਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪਣੇ ਪਾਸ ਕੇਵਲ ਲੱਛਮੀ ਰੱਖ ਲਈ। ੪. ਬ੍ਰਾਹਮੀ ਬੂਟੀ। ੫. ਮਾਲਕੰਗਨੀ। ੬. ਗਊ. ੭. ਵਿ- ਗ੍ਯਾਨ ਵਾਲੀ....
ਸੰ. कदम्ब ਸੰਗ੍ਯਾ- ਸਮੂਹ. ਸਮੂਦਾਯ. "ਸਿਰਜਤ ਹੈ ਬ੍ਰਹਮੰਡ ਕਦੰਬ." (ਨਾਪ੍ਰ) ੨. ਇੱਕ ਖ਼ਾਸ ਬਿਰਛ, ਜਿਸ ਦੇ ਪੀਲੇ ਫੁੱਲ ਲਗਦੇ ਹਨ. ਇਹ ਬਿਰਛ ਕ੍ਰਿਸਨ ਜੀ ਦੇ ਬਹੁਤ ਪਿਆਰੇ ਸਨ. ਇਨ੍ਹਾਂ ਦੇ ਜੰਗਲ ਵਿੱਚ ਹੀ ਬਹੁਤ ਖੇਲ ਕੀਤੀ ਹੈ. ਹੁਣ ਵ੍ਰਿੰਦਾਵਨ ਵਿੱਚ ਕ੍ਰਿਸਨ ਜੀ ਦੇ ਭਗਤ ਕਦੰਬ ਦੇ ਫੁੱਲਾਂ ਦੀ ਮਾਲਾ ਕ੍ਰਿਸਨ ਦੀ ਮੂਰਤੀ ਨੂੰ ਪਹਿਰਾਂਉਂਦੇ ਹਨ. Nauclea Cadamba....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਚੰਦ੍ਰਵੰਸ਼। ੨. ਸੂਰਜ ਵੰਸ਼। ੩. ਵਿਸ਼ਨੁ ਵੰਸ਼। ੪. ਮਹਾਭਾਰਤ ਦਾ ਅੰਗ ਰੂਪ ਇੱਕ ਗ੍ਰੰਥ, ਜਿਸ ਦਾ ੧੬੩੭੪ ਸ਼ਲੋਕ ਹੈ. ਇਸ ਵਿੱਚ ਹਰਿ (ਵਿਸਨੁ) ਵੰਸ਼ ਦਾ ਵਰਣਨ ਹੈ. ਬਹੁਤ ਰਾਜਿਆਂ ਦੀ ਵੰਸ਼ਾਵਲੀ ਇਸ ਗ੍ਰੰਥ ਵਿੱਚ ਲਿਖੀ ਹੈ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਅ਼. [ایِجاد] ਸੰਗ੍ਯਾ- ਕਾਢ. ਨਵੀਂ ਤਜਵੀਜ਼....
ਦੇਖੋ, ਬਾਣ। ੨. ਮੁੰਜ ਦੀ ਰੱਸੀ, ਜਿਸ ਨਾਲ ਮੰਜੇ ਆਦਿ ਬੁਣੀਦੇ ਹਨ. "ਸਿਰ ਪਰ ਜੀਰਣ ਵਾਣ ਪੁਰਾਣਾ¹." (ਗੁਪ੍ਰਸੂ) ੩. ਸੰ. ਤੀਰ. ਸ਼ਰ। ੪. ਅਗਨਿ। ੫. ਪੁਰਾਣਾਂ ਅਨੁਸਾਰ ਇੱਕ ਅਸੁਰ, ਜੋ ਬਲਿ ਦਾ ਵਡਾ ਪੁਤ੍ਰ ਸੀ. ਇਸ ਦਾ ਨਾਮ ਵੈਰੋਚੀ ਭੀ ਹੈ. ਇਹ ਸ਼ੋਣਿਤਪੁਰ² ਦਾ ਰਾਜਾ ਸੀ, ਇਸ ਦੀ ਹਜਾਰ ਬਾਂਹਾਂ ਸਨ. ਵਾਣਾਸੁਰ ਸ਼ਿਵ ਦਾ ਪਿਆਰਾ ਅਤੇ ਵਿਸਨੁ ਦਾ ਵਿਰੋਧੀ ਸੀ. ਇਸ ਦੀ ਪੁਤ੍ਰੀ ਊਸਾ (ਊਸੀ) ਕ੍ਰਿਸਨ ਜੀ ਦੇ ਪੋਤੇ ਅਨਿਰੁੱਧ ਪੁਰ ਆਸਕ੍ਤ (ਆਸ਼ਕ) ਹੋ ਗਈ. ਊਸਾ ਨੇ ਅਨਿਰੁੱਧ ਨੂੰ ਘਰ ਸੱਦ ਲਿਆ. ਵਾਣ ਨੂੰ ਜਦ ਇਸ ਗੱਲ ਦਾ ਪਤਾ ਲੱਗਾ, ਤਾਂ ਅਨਿਰੁੱਧ ਨੂੰ ਕੈਦ ਕਰ ਲਿਆ. ਕ੍ਰਿਸਨ ਜੀ, ਬਲਰਾਮ, ਪ੍ਰਦ੍ਯੁਮਨ ਆਦਿ ਯਾਦਵ ਅਨਿਰੁੱਧ ਨੂੰ ਛੁਡਾਉਣ ਲਈ ਸ਼ੋਣਿਤਪੁਰ ਪਹੁਚੇ. ਵਾਣ ਨੇ ਚੰਗੀ ਤਰਾਂ ਇਨ੍ਹਾਂ ਦਾ ਟਾਕਰਾ ਕੀਤਾ. ਸ਼ਿਵ ਅਤੇ ਉਸ ਦੇ ਪੁਤ੍ਰ ਕਾਰਤਿਕੇਯ ਨੇ ਵਾਣ ਦੀ ਸਹਾਇਤਾ ਕੀਤੀ. ਇਸ ਜੰਗ ਵਿੱਚ ਵਾਣ ਦੀਆਂ ਬਹੁਤ ਬਾਹਾਂ ਵੱਢੀਆਂ ਗਈਆਂ, ਅਰ ਸ਼ਿਵ ਦੇ ਦਲ ਨੇ ਭੀ ਭਾਰੀ ਹਾਰ ਖਾਧੀ. ਅੰਤ ਨੂੰ ਸ਼ਿਵ ਨੇ ਕ੍ਰਿਸਨ ਜੀ ਤੋਂ ਮੁਆਫੀ ਮੰਗੀ ਅਰ ਵਾਣਾਸੁਰ ਦੀ ਜਾਨ ਬਖ਼ਸ਼ਵਾਈ ਅਤੇ ਅਨਿਰੁੱਧ ਊਸਾ ਨੂੰ ਲੈਕੇ ਦ੍ਵਾਰਿਕਾ ਆਨੰਦ ਨਾਲ ਪਹੁਚਿਆ।³ ਰਾਜ੍ਯਦੇਵੀ ਦਾ ਪੁਤ੍ਰ ਸੰਸਕ੍ਰਿਤ ਦਾ ਉੱਤਮ ਕਵਿ, ਜੋ ਥਨੇਸਰ ਅਤੇ ਕਨੌਜ ਦੇ ਰਾਜਾ ਹਰ੍ਸ ਦੇ ਦਰਬਾਰ ਦਾ ਭੂਸਣ ਸੀ. ਵਾਣ ਨੇ ਹਰ੍ਸਚਰਿਤ ਸਨ ੬੨੦ ਵਿੱਚ ਲਿਖਿਆ ਹੈ. ਕਾਦੰਬਰੀ ਗ੍ਰੰਥ ਭੀ ਇਸੇ ਕਵਿ ਦੀ ਰਚਨਾ ਹੈ. ਇਸ ਦਾ ਪੁਤ੍ਰ ਭੂਸਣ ਭੱਟ ਭੀ ਉੱਤਮ ਕਵਿ ਹੋਇਆ ਹੈ ਇਸ ਨੂੰ ਕਈਆਂ ਨੇ "ਬਾਣ" ਲਿਖਿਆ ਹੈ. ਦੇਖੋ, ਬਾਣ ੮....
ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ....
ਸੰ. ਪੁਸ੍ਤਕ. ਸੰਗ੍ਯਾ- ਪੋਥੀ. "ਪੁਸਤਕ ਪਾਠ ਬਿਆਕਰਨ ਵਖਾਣੈ." (ਭੈਰ ਮਃ ੧) ਦੇਖੋ, ਪੁਸਤ ੨। ੨. ਫ਼ਾ. [پُشتک] ਪੁਸ਼੍ਤਕ. ਦੁਲੱਤਾ। ੩. ਸਦਰੀ. ਬਾਸਕਟ। ੪. ਘੋੜੇ ਅਤੇ ਗਧੇ ਦੇ ਪੈਰ ਦਾ ਇੱਕ ਰੋਗ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਕੋਕਿਲਾ. ਕੋਇਲ। ੨. ਸਰਸ੍ਵਤੀ। ੩. ਕਦੰਬ ਦੇ ਫੁੱਲਾਂ ਦੀ ਸ਼ਰਾਬ. ਹਰਿਵੰਸ਼ ਅਨੁਸਾਰ ਇਹ ਬਲਰਾਮ ਦੀ ਈਜਾਦ ਹੈ। ੪. ਵਾਣ ਭੱਟ ਦੀ ਰਚੀ ਇੱਕ ਪੁਸਤਕ, ਜਿਸ ਵਿੱਚ ਕਾਦੰਬਰੀ ਨਾਇਕਾ ਦਾ ਵਰਣਨ ਹੈ, ਜੋ ਹੰਸ ਗੰਧਰਵ ਦੀ ਪੁਤ੍ਰੀ ਸੀ. ਦੇਖੋ, ਵਾਣ ੬....
ਸੰ. ਨਾਯਿਕਾ. ਸੰਗ੍ਯਾ- ਹੋਰਨਾਂ ਨੂੰ ਪਿੱਛੇ ਲਾਉਣ ਵਾਲੀ. ਜੋ ਅੱਗੇ ਹੋਕੇ ਚੱਲੇ। ੨. ਸ੍ਵਾਮਿਨੀ "ਘਰ ਕੀ ਨਾਇਕਿ ਘਰ ਵਾਸੁ ਨ ਦੇਵੈ." (ਆਸਾ ਮਃ ੫) "ਘਰੁ ਮੇਰਾ ਇਹ ਨਾਇਕਿ ਹਮਾਰੀ." (ਆਸਾ ਮਃ ੫) ੩. ਕਾਵ੍ਯ ਅਨੁਸਾਰ ਨਾਯਿਕਾ "ਉਪਜਤ ਜਾਂਹਿ ਵਿਲਕਕੈ ਚਿੱਤ ਬੀਚ ਰਸਭਾਵ। ਤਾਂਹਿ ਬਖਾਨਤ ਨਾਯਿਕਾ ਜੇ ਪ੍ਰਬੀਨ ਕਵਿਰਾਵ." (ਰਸਰਾਜ)¹੪. ਜੋ ਕਿਸੇ ਕਾਵ੍ਯਚਰਿਤ ਦੀ ਆਧਾਰ ਹੋਵੇ. Heroine. ਜੈਸੇ- ਸ੍ਵਯੰਵਰ ਕਥਾ ਦੀ ਨਾਯਿਕਾ ਜਾਨਕੀ. ਚੰਡੀਚਰਿਤ੍ਰ ਦੀ ਨਾਯਿਕਾ ਦੁਰਗਾ। ੫. ਦੁਰਗਾ. ਦੇਵੀ. ਸੰਸਕ੍ਰਿਤ ਗ੍ਰੰਥਾਂ ਵਿੱਚ ਅੱਠ ਨਾਇਕਾ ਲਿਖੀਆ ਹਨ:-#ਉਗ੍ਰਚੰਡਾ, ਪ੍ਰਚੰਡਾ, ਚੰਡੋਗ੍ਰਾ, ਚੰਡਨਾਯਿਕਾ, ਅਤਿਚੰਡਾ, ਚਾਮੁੰਡਾ, ਚੰਡਾ ਅਤੇ ਚੰਡਵਤੀ. ਦੇਖੋ, ਬ੍ਰਹ੍ਮਵੈਵਰਤ, ਪ੍ਰਕ੍ਰਿਤਿ ਖੰਡ, ਅਃ ੬੧.#ਕਾਵ੍ਯਗ੍ਰੰਥਾਂ ਵਿੱਚ ਇਹ ਅਸ੍ਟਨਾਯਿਕਾ ਹਨ:-#ਸ੍ਵਾਧੀਨਪਤਿਕਾ, ਉਤਕਲਾ, ਵਾਸਕਸੱਜਾ, ਅਭਿਸੰਧਿਤਾ, ਕਲਹਾਂਤਰਿਤਾ, ਖੰਡਿਤਾ, ਪ੍ਰੋਸਿਤਪ੍ਰੇਯਸੀ ਅਤੇ ਵਿਪ੍ਰਲਬਧਾ। ੬. ਸੰਬੋਧਨ. ਹੇ ਨਾਯਕ! "ਸਗਲ ਭਵਨ ਕੇ ਨਾਇਕਾ." (ਗਉ ਰਵਿਦਾਸ)...
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਸੰਗ੍ਯਾ- ਹਾਸ੍ਯ. ਹਾਸੀ। ੨. ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone । ੩. ਇਸਤ੍ਰੀਆਂ ਦੇ ਕੰਠ ਦਾ ਭੂਖਣ, ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪. ਸੰ. ਹਰ੍ਸ ਦਾ ਸੰਖੇਪ. ਆਨੰਦ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...