kuranka, kurangaकुरंक, कुरंग
ਸੰ. कुङ्ग ਸੰਗ੍ਯਾ- ਮ੍ਰਿਗ. ਹਰਿਣ. "ਕੁਰੰਕ ਨਾਦੈ ਨੇਹੁ." (ਬਿਲਾ ਅਃ ਮਃ ੫) "ਤੁਰੰਗ ਕੁਰੰਗ ਸੇ ਕੂਦਤ." (ਅਕਾਲ)
सं. कुङ्ग संग्या- म्रिग. हरिण. "कुरंक नादै नेहु." (बिला अः मः ५) "तुरंग कुरंग से कूदत." (अकाल)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)...
ਸੰ. ਸੰਗ੍ਯਾ- ਮ੍ਰਿਗ. ਕੁਰੰਗ. ਹਰਨ....
ਸੰ. कुङ्ग ਸੰਗ੍ਯਾ- ਮ੍ਰਿਗ. ਹਰਿਣ. "ਕੁਰੰਕ ਨਾਦੈ ਨੇਹੁ." (ਬਿਲਾ ਅਃ ਮਃ ੫) "ਤੁਰੰਗ ਕੁਰੰਗ ਸੇ ਕੂਦਤ." (ਅਕਾਲ)...
ਸਿੰਧਿ. ਸੰਗ੍ਯਾ- ਸ੍ਨੇਹ. ਪ੍ਯਾਰ. "ਜਿਸੁ ਪ੍ਯਾਰੇ ਸਿਉ ਨੇਹੁ, ਤਿਸੁ ਆਗੈ ਮਰਿਚਲੀਐ." (ਵਾਰ ਸ੍ਰੀ ਮਃ ੨)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....
ਸੰ. कुङ्ग ਸੰਗ੍ਯਾ- ਮ੍ਰਿਗ. ਹਰਿਣ. "ਕੁਰੰਕ ਨਾਦੈ ਨੇਹੁ." (ਬਿਲਾ ਅਃ ਮਃ ੫) "ਤੁਰੰਗ ਕੁਰੰਗ ਸੇ ਕੂਦਤ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....