chhatēānāछॱतेआणा
ਜਿਲਾ ਫਿਰੋਜ਼ਪੁਰ, ਥਾਣਾ ਕੋਟਭਾਈ ਦਾ ਇੱਕ ਪਿੰਡ, ਜੋ ਮੁਕਤਸਰ ਤੋਂ ਦਸ ਕੋਹ ਪੂਰਵ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਦਾ 'ਗੁਪਤਸਰ' ਗੁਰਦ੍ਵਾਰਾ ਹੈ. ਦੇਖੋ, ਗੁਪਤਸਰ ਅਤੇ ਬਹਮੀਸ਼ਾਹ.
जिला फिरोज़पुर, थाणा कोटभाई दा इॱक पिंड, जो मुकतसर तों दस कोह पूरव है. इस थां गुरू गोबिंद सिंघ जी दा 'गुपतसर' गुरद्वारा है. देखो, गुपतसर अते बहमीशाह.
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਜ਼ਿਲਾ ਫੀਰੋਜ਼ਪੁਰ, ਤਸੀਲ ਮੁਕਤਸਰ ਵਿੱਚ ਇੱਕ ਮਸ਼ਹੂਰ ਪਿੰਡ, ਜਿਸ ਨੂੰ ਭਾਈ ਭਗਤੂ ਜੀ ਨੇ ਵਸਾਇਆ ਹੈ. ਇਥੇ ਦਸ਼ਮਗੁਰੂ ਜੀ ਦੇ ਦੋ ਗੁਰਦ੍ਵਾਰੇ ਹਨ-#(੧) ਪਿੰਡ ਦੇ ਵਿੱਚ ਗੁਰੂ ਜੀ ਪ੍ਰੇਮੀ ਬਾਣੀਆਂ ਦੇ ਘਰ ਪ੍ਰਸਾਦ ਛਕਣ ਆਏ, ਬਾਣੀਏ ਅਮ੍ਰਿਤ ਛਕਕੇ ਸਿੰਘ ਸਜ ਗਏ ਸਨ, ਜਿਨ੍ਹਾਂ ਦੇ ਨਾਉਂ ਗੁਰੂ ਜੀ ਨੇ ਰੰਗੀ ਸਿੰਘ, ਘੁੰਮੀ ਸਿੰਘ ਰੱਖੇ. ਇਨ੍ਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ. ਗੁਰਦ੍ਵਾਰਾ ਬਣਿਆ ਹੋਇਆ ਹੈ, ਅਤੇ ਉਸ ਨਾਲ ੫੦ ਘੁਮਾਉਂ ਜ਼ਮੀਨ ਸਿੱਖਰਾਜ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲੀ ਸਿੰਘ ਹੈ.#(੨) ਦੂਜਾ, ਪਿੰਡ ਤੋਂ ਦੱਖਣ ਵੱਲ ਪਾਸ ਹੀ ਹੈ. ਜਦੋਂ ਗੁਰੂ ਜੀ ਗੁਪਤਸਰੋਂ ਆਏ ਤਾਂ ਇੱਥੇ ਠਹਿਰੇ. ਗੁਰਦ੍ਵਾਰਾ ਸੰਮਤ ੧੯੭੮ ਵਿੱਚ ਬਣਾਇਆ ਗਿਆ ਹੈ. ਇੱਥੇ ਭੀ ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਉੱਤਰ ਦਿਸ਼ਾ ਪੰਜ ਮੀਲ ਕੱਚਾ ਰਸਤਾ ਹੈ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਜਿਲਾ ਫ਼ਿਰੋਜ਼ਪੁਰ ਵਿੱਚ ਪ੍ਰਸਿੱਧ ਨਗਰ, ਜਿਸ ਵਿੱਚ ਸਿੱਖਾਂ ਦਾ ਪਵਿਤ੍ਰ "ਮੁਕਤਸਰ" ਸਰੋਵਰ ਹੈ. ਇਸ ਤਾਲ ਦਾ ਨਾਮ ਪਹਿਲਾਂ "ਖਿਦਰਾਣਾ" ਸੀ. ਵਰਖਾ ਦਾ ਚਾਰੇ ਪਾਸਿਓਂ ਪਾਣੀ ਆਕੇ ਇੱਥੇ ਇਤਨਾ ਜਮਾਂ ਹੁੰਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸ਼ੂ ਜਲ ਪੀਣ ਲਈ ਇਸ ਥਾਂ ਆਉਂਦੇ. ਵੈਸਾਖ ਸੰਮਤ ੧੭੬੨ ਵਿੱਚ ਸਰਹਿੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ ਨੂੰ ਕਬਜੇ ਕਰਕੇ ਵੈਰੀ ਦਾ ਮੁਕਾਬਲਾ ਕੀਤਾ. ਸਭ ਤੋਂ ਪਹਿਲਾਂ ਮਾਈ ਭਾਗੋ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਮਹਾਸਿੰਘ ਨੇ ਦਸ਼ਮੇਸ਼ ਤੋਂ ਬੇਦਾਵਾਪਤ੍ਰ ਚਾਕ ਕਰਵਾਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ. ਕਲਗੀਧਰ ਨੇ ਸ਼ਹੀਦਸਿੰਘਾਂ ਨੂੰ ਮੁਕਤ ਪਦਵੀ ਬਖਸ਼ਕੇ ਤਾਲ ਦਾ ਨਾਮ "ਮੁਕਤਸਰ" ਰੱਖਿਆ ਅਰ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ. ਸ਼ਹੀਦਗੰਜ ਤਾਲ ਦੇ ਕਿਨਾਰੇ ਵਿਦ੍ਯਮਾਨ ਹੈ. ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(ੳ) ਸ਼ਹੀਦਗੰਜ. ਇੱਥੇ ਕਲਗੀਧਰ ਜੀ ਨੇ ਚਾਲੀ ਮੁਕਤੇ ਅਤੇ ਹੋਰ ਸਿੰਘ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਹੈ.#(ਅ) ਟਿੱਬੀਸਾਹਿਬ. ਸ਼ਹਿਰ ਤੋਂ ਅੱਧ ਮੀਲ ਉੱਤਰ ਪੱਛਮ ਉਹ ਟਿੱਬੀ, ਜਿੱਥੋਂ ਕਲਗੀਧਰ ਤੁਰਕੀ ਸੈਨਾ ਪੁਰ ਬਾਣ ਵਰਖਾ ਕਰਦੇ ਰਹੇ.#(ੲ) ਤੰਬੂ ਸਾਹਿਬ. ਜਿੱਥੇ ਸਿੰਘਾਂ ਦਾ ਕੈਂਪ ਸੀ.#(ਸ) ਵਡਾ ਦਰਬਾਰ, ਜਿੱਥੇ ਗੁਰੂ ਸਾਹਿਬ ਵਿਰਾਜੇ ਸਨ. ਗੁਰਦ੍ਵਾਰਾ ਸਰੋਵਰ ਦੇ ਕਿਨਾਰੇ ਸੁੰਦਰ ਬਣਿਆ ਹੋਇਆ ਹੈ. ੪੩੦੦ ਰੁਪਯੇ ਦੀ ਸਾਲਾਨਾ ਜਾਗੀਰ ਸਿੱਖਰਾਜ ਦੇ ਸਮੇਂ ਤੋਂ ਹੈ.#ਇਸ ਗੁਰਧਾਮ ਪੁਰ ਹਰ ਸਾਲ ਮਾਘੀ ਨੂੰ ਭਾਰੀ ਮੇਲਾ ਭਰਦਾ ਹੈ. ਮੁਕਤਸਰ ਬੀ. ਬੀ. ਐਂਡ ਸੀ. ਆਈ. ਰੇਲਵੇ ਦਾ ਸਟੇਸ਼ਨ ਹੈ, ਜੋ ਕੋਟਕਪੂਰਾ ਜਁਕਸ਼ਨ ਤੋਂ ਵੀਹ ਮੀਲ ਹੈ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਦੇਖੋ, ਪੂਰਬ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਜਿਲਾ ਫ਼ਿਰੋਜ਼ਪੁਰ, ਤਸੀਲ ਮੁਕਤਸਰ, ਬਾਣਾ ਕੋਟਭਾਈ ਦਾ ਇੱਕ ਪਿੰਡ ਛੱਤੇਆਣਾ, ਉਸ ਤੋਂ ਅਗਨਿ ਕੋਣ ਇੱਕ ਮੀਲ ਪੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇਥੇ ਆਏ, ਤਾਂ ਨੌਕਰਾਂ ਨੇ ਤਨਖ਼੍ਵਾਹ ਮੰਗੀ. ਗੁਰੂ ਸਾਹਿਬ ਨੇ ਘੋੜਾ ਠਹਿਰਾ ਲਿਆ, ਉਸ ਵੇਲੇ ਇੱਕ ਸਿੱਖ ਨੇ ਅਚਾਨਕ ਰੁਪਏ ਅਤੇ ਅਸ਼ਰਫ਼ੀਆਂ ਦੀ ਲੱਦੀ ਹੋਈ ਖੱਚਰ ਗੁਰੂ ਜੀ ਅੱਗੇ ਲਿਆ ਢਾਲੀ. ਸਤਿਗੁਰੂ ਜੀ ਨੇ ਅੱਠ ਆਨੇ ਸਵਾਰ, ਚਾਰ ਆਨੇ ਪੈਦਲ ਨੂੰ ਰੋਜ਼ ਦੇ ਹਿਸਾਬ ਗਿਣਕੇ ਤਲਬ ਵਰਤਾ ਦਿੱਤੀ. ਪੰਜ ਸੌ ਸਵਾਰ ਅਤੇ ਨੌ ਸੌ ਪਿਆਦਾ ਸੀ. ਇਨ੍ਹਾਂ ਦੇ ਜਥੇਦਾਰ ਭਾਈ ਦਾਨ ਸਿੰਘ ਨੂੰ ਗੁਰੂ ਜੀ ਨੇ ਕਿਹਾ ਕਿ ਤੂੰ ਭੀ ਤਨਖ਼੍ਵਾਹ ਲੈ ਲੈ. ਉਸ ਨੇ ਹੱਥ ਜੋੜਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ! ਸਿੱਖੀ ਬਖ਼ਸ਼ੋ. ਹੋਰ ਸਭ ਪਦਾਰਥ ਮੇਰੇ ਘਰ ਮੌਜੂਦ ਹਨ, ਉਸ ਦਾ ਪ੍ਰੇਮ ਜਾਣਕੇ ਗੁਰੂ ਜੀ ਨੇ ਫ਼ਰਮਾਇਆ ਕਿ ਭਾਈ ਮਹਾਂ ਸਿੰਘ ਨੇ ਮਾਝੇ ਦੀ, ਅਤੇ ਤੈਂ ਮਾਲਵੇ ਦੀ ਸਿੱਖੀ ਰੱਖ ਲਈ ਹੈ.#ਜੋ ਮਾਯਾ ਤਨਖ਼੍ਵਾਹ ਦੇ ਕੇ ਬਚੀ, ਉਹ ਗੁਰੂ ਜੀ ਨੇ ਉੱਥੇ ਹੀ ਦੱਬ ਦਿੱਤੀ. ਗੁਰਾਂ ਦੇ ਚਲੇ ਜਾਣ ਪਿੱਛੋਂ ਬੈਰਾੜ ਚੋਰੀਂ ਕੱਢਣ ਲੱਗੇ ਤਾਂ ਨਾ ਲੱਭੀ, ਤਦੇ ਨਾਉਂ 'ਗੁਪਤਸਰ' ਹੋਇਆ.#ਮੰਦਰ ਪੁਰਾਣਾ ਬਣਿਆ ਹੋਇਆ ਹੈ, ਨਿਹੰਗ ਸਿੰਘ ਸੇਵਾਦਾਰ ਹੈ.#ਗੁਰਦ੍ਵਾਰੇ ਨਾਲ ੧੬. ਘੁਮਾਉਂ ਜ਼ਮੀਨ ਪਿੰਡ ਸਾਹਿਬਚੰਦ ਅਤੇ ਛੱਤੇਆਣੇ ਵੱਲੋਂ ਹੈ। ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਉੱਤਰ ਵੱਲ ੯. ਮੀਲ ਕੱਚਾ ਰਸਤਾ ਹੈ. ਦੇਖੋ, ਬਹਮੀਸ਼ਾਹ....
ਦੇਖੋ, ਗੁਰਦੁਆਰਾ ੩....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ ਮੰਗਲਭੂਮਿ ਕਰਨ ਹਿਤ ਵਿਚਰਦੇ ਹੋਏ ਇਸ ਦੇ ਪਿੰਡ ਪਧਾਰੇ, ਤਦ ਸਤਿਗੁਰੂ ਦਾ ਉਪਦੇਸ਼ ਸੁਣਕੇ ਇਸ ਦੇ ਚਿੱਤ ਉੱਤੇ ਅਜੇਹਾ ਅਸਰ ਹੋਇਆ ਕਿ ਇਸਲਾਮ ਨੂੰ ਤ੍ਯਾਗਕੇ ਸਿੰਘ ਸਜ ਗਿਆ. ਇਸ ਪ੍ਰਸੰਗ ਨੂੰ ਭਾਈ ਸੰਤੋਖਸਿੰਘ ਜੀ ਨੇ ਗੁਰੁਪ੍ਰਤਾਪ ਸੂਰਜ ਦੇ ਪਹਿਲੇ ਐਨ ਦੇ ੧੮ਵੇਂ ਅਧ੍ਯਾਯ ਵਿੱਚ ਇਉਂ ਲਿਖਿਆ ਹੈ:-#"ਸੁਨ ਸ਼੍ਰੀ ਪ੍ਰਭੁ ਪ੍ਰਸੰਨਤਾ ਧਾਰੀ।#ਪੂਰਬ ਭਲੀ ਰੀਤਿ ਤੈਂ ਡਾਰੀ।#ਮੁਸਲਮਾਨ ਹੁਇ ਭਾਵਨ ਧਰੈ।#ਮਿਲਨ ਪੰਥ ਮੇ ਜੇ ਹਿਤ ਕਰੈ।#ਤਉ ਯਹਿ ਉਚਿਤ ਖਾਲਸੇ ਬੀਚ।#ਪਾਹੁਲ ਲੇਇ ਊਚ ਕੈ ਨੀਚ।#ਮਾਨਸਿੰਘ ਕੋ ਹੁਕਮ ਬਖਾਨਾ।#ਖਰੋ ਹੋਹੁ ਕਰ ਸਿੱਖ ਸੁਜਾਨਾ।#ਲੇ ਆਗ੍ਯਾ ਅੰਮ੍ਰਿਤ ਬਨਵਾਯੋ।#ਖਰੇ ਹੋਇ ਤਤਕਾਲ ਛਕਾਯੋ।#ਸ਼੍ਰੀ ਮੁਖ ਤੇ ਤਬ ਨਾਮ ਉਚਾਰ੍ਯੋ।#ਸ਼ੁਭ ਅਜਮੇਰਸਿੰਘ ਤਹਿਂ ਧਾਰ੍ਯੋ।#ਵਾਹਿਗੁਰ ਜੀ ਕੀ ਕਹਿ ਫਤੇ।#ਭਾ ਕਲ੍ਯਾਣ ਉਚਿਤ ਮੁਦ ਚਿਤੇ।#ਸਿਮਰਨ ਕਰਨ ਲਗ੍ਯੋ ਗੁਰੁ ਕੇਰਾ।#ਗੁਰਬਾਣੀ ਪੜ੍ਹ ਸੰਝ ਸਵੇਰਾ।"#ਦੇਖੋ, ਛੱਤੇਆਣਾ....