ਪੁਰੁਖਜਾਤਿ

purukhajātiपुरुखजाति


ਕਾਮਸ਼ਾਸਤ੍ਰ ਅਨੁਸਾਰ ਪਦਮਿਨੀ ਚਿਤ੍ਰਿਨੀ ਸ਼ੰਖਿਨੀ ਅਤੇ ਹਸ਼੍ਤਿਨੀ ਇਸਤ੍ਰੀ ਜਾਤਿ ਵਾਂਙ ਪੁਰਖ ਦੇ ਚਾਰ ਭੇਦ- ਸ਼ਸ਼ਕ, ਮ੍ਰਿਗ, ਵ੍ਰਿਸ (ਵ੍ਰਿਸਭ) ਅਤੇ ਵਾਜੀ (ਤੁਰੰਗ)#(ੳ) ਜਿਸ ਦਾ ਸ਼ਰੀਰ ਸੁਡੌਲ, ਨੇਤ੍ਰ ਮ੍ਰਿਗ ਜੇਹੇ, ਚੇਹਰਾ ਖਿੜਿਆ ਹੋਇਆ, ਰੰਗ ਗੋਰਾ, ਚੌੜਾ ਮੱਥਾ, ਦੰਦ ਉੱਜਲ ਅਤੇ ਵਿਰਲੇ, ਕੇਸ਼ ਕੋਮਲ, ਨੱਕ ਤਿੱਖਾ ਅਤੇ ਲੰਮੀਆਂ ਬਾਹਾਂ ਹਨ. ਜੋ ਚਤੁਰ, ਉੱਦਮੀ, ਧਰਮੀ, ਉਪਕਾਰੀ, ਭੋਗ ਦੀ ਘੱਟ ਇੱਛਾ ਰੱਖਣ ਵਾਲਾ, ਸਤ੍ਯਵਕਤਾ ਹੈ, ਉਹ "ਸ਼ਸ਼ਕ" ਹੈ. ਇਸ ਨਾਲ ਪਦਮਿਨੀ ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਚਾਹੀਏ.#(ਅ) ਸੁੰਦਰ, ਚਪਲ, ਮਿਹਨਤੀ, ਤੁਰਨ ਵਿੱਚ ਚਾਲਾਕ, ਹਾਸ੍ਯਰਸ ਨਾਚ ਗਾਯਨ ਅਤੇ ਦਿਖਾਵੇ (ਆਡੰਬਰ) ਦਾ ਪ੍ਰੇਮੀ, ਆਮਦਨ ਤੋਂ ਜਾਦਾ ਖਰਚ ਕਰਨ ਵਾਲਾ, ਬਹੁਤ ਮਿਤ੍ਰ ਵਧਾਉਣ ਵਾਲਾ, "ਮ੍ਰਿਗ" ਪੁਰਖ ਹੈ. ਇਸ ਨਾਲ ਚਿਤ੍ਰਿਨੀ ਇਸਤ੍ਰੀ ਦਾ ਸੰਬੰਧ ਹੋਣਾ ਯੋਗ੍ਯ ਹੈ.#(ੲ) ਸਿਰ ਵਡਾ, ਨੇਤ੍ਰ ਔਸਤ ਦਰਜੇ ਦੇ, ਮੱਥਾ ਅੰਦਰ ਨੂੰ ਝੁਕਿਆ ਹੋਇਆ, ਵਾਲ ਮੋਟੇ ਅਤੇ ਰੁੱਖੇ, ਬਲਵਾਨ, ਕੰਮ ਕਰਦਾ ਨਾ ਥੱਕਣ ਵਾਲਾ, ਨੱਕ ਚੌੜਾ, ਕੰਨਾਂ ਤੇ ਰੋਮ, ਦੰਦ ਸੰਘਣੇ, ਭੋਗ ਦੀ ਬਹੁਤੀ ਇੱਛਾ ਵਾਲਾ "ਵ੍ਰਿਖਭ" ਪੁਰਭ ਹੈ. ਇਸ ਨਾਲ ਸੰਖਿਨੀ ਜਾਤਿ ਦੀ ਇਸਤ੍ਰੀ ਦਾ ਮੇਲ ਹੈ.#(ਸ) ਵਾਜੀ (ਅਸ਼੍ਵ ਅਥਵਾ ਤੁਰੰਗ) ਪੁਰਖ ਉਹ ਹੈ, ਜੋ ਬਹੁਤ ਘਮੰਡੀ, ਲੜਾਕਾ, ਫਰੇਬੀ ਅਤੇ ਸ੍ਵਾਰਥੀ ਹੈ. ਜਿਸ ਦਾ ਸ਼ਰੀਰ ਸੁਡੌਲ ਨਹੀਂ, ਅੰਗ ਮੋਟੇ ਰੋਮਾਂ ਨਾਲ ਢਕੇ ਹੋਏ ਹਨ, ਕਾਮ ਦੇ ਅਧੀਨ ਹੈ, ਧਨ ਦਾ ਪ੍ਰੇਮੀ, ਮਿਹਨਤ ਤੋਂ ਕੰਨੀ ਕਤਰਾਉਣ ਵਾਲਾ, ਵਚਨ ਦੀ ਪਾਲਣਾ ਨਾ ਕਰਨ ਵਾਲਾ, ਹਠੀਆ, ਮਲੀਨ ਰਹਿਣ ਵਾਲਾ, ਦਯਾ ਤੋਂ ਖਾਲੀ ਹੈ. ਇਸ ਨਾਲ "ਹਸਤਿਨੀ" ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਠੀਕ ਹੈ.


कामशासत्र अनुसार पदमिनी चित्रिनी शंखिनी अते हश्तिनी इसत्री जाति वांङ पुरख दे चार भेद- शशक, म्रिग, व्रिस (व्रिसभ) अते वाजी (तुरंग)#(ॳ) जिस दा शरीर सुडौल, नेत्र म्रिग जेहे, चेहरा खिड़िआ होइआ, रंग गोरा, चौड़ा मॱथा, दंद उॱजल अते विरले, केश कोमल, नॱक तिॱखा अते लंमीआं बाहां हन. जो चतुर, उॱदमी, धरमी, उपकारी, भोग दी घॱट इॱछा रॱखण वाला, सत्यवकता है, उह "शशक" है. इस नाल पदमिनीजाति दी इसत्री दा संबंध होणा चाहीए.#(अ) सुंदर, चपल, मिहनती, तुरन विॱच चालाक, हास्यरस नाच गायन अते दिखावे (आडंबर) दा प्रेमी, आमदन तों जादा खरच करन वाला, बहुत मित्र वधाउण वाला, "म्रिग" पुरख है. इस नाल चित्रिनी इसत्री दा संबंध होणा योग्य है.#(ॲ) सिर वडा, नेत्र औसत दरजे दे, मॱथा अंदर नूं झुकिआ होइआ, वाल मोटे अते रुॱखे, बलवान, कंम करदा ना थॱकण वाला, नॱक चौड़ा, कंनां ते रोम, दंद संघणे, भोग दी बहुती इॱछा वाला "व्रिखभ" पुरभ है. इस नाल संखिनी जाति दी इसत्री दा मेल है.#(स) वाजी (अश्व अथवा तुरंग) पुरख उह है, जो बहुत घमंडी, लड़ाका, फरेबी अते स्वारथी है. जिस दा शरीर सुडौल नहीं, अंग मोटे रोमां नाल ढके होए हन, काम दे अधीन है, धन दा प्रेमी, मिहनत तों कंनी कतराउण वाला, वचन दी पालणा ना करन वाला, हठीआ, मलीन रहिण वाला, दया तों खाली है. इस नाल "हसतिनी" जाति दी इसत्री दा संबंध होणा ठीक है.