hastinī, hasatinīहस्तिनी, हसतिनी
ਸੰਗ੍ਯਾ- ਹਸ੍ਤ (ਸੁੰਡ) ਵਾਲੀ ਹਥਣੀ। ੨. ਇਸਤ੍ਰੀ ਦੀ ਇੱਕ ਜਾਤਿ. "ਥੂਲ ਅੰਗੁਲੀ ਚਰਣ ਮੁਖ, ਅਧਰ ਭ੍ਰਿਕੁਟਿ ਕਟੁ ਬੋਲ। ਮਦਨਸਦਨ ਰਦ ਕੰਧਰਾ, ਮੰਦ ਚਾਲ ਚਿਤ ਲੋਲ। ਸ੍ਵੇਦ ਮਦਨਜਲ ਦ੍ਵਿਰਦ ਮਦ ਗੰਧਿਤ ਭੂਰੇ ਕੇਸ਼। ਅਤਿ ਤੀਛਨ ਬਹੁ ਲੋਮ ਤਨ ਭਨਿ ਹਸ੍ਤਿਨਿ ਇਹ ਵੇਸ." (ਰਸਿਕ ਪ੍ਰਿਯਾ)
संग्या- हस्त (सुंड) वाली हथणी। २. इसत्री दी इॱक जाति. "थूल अंगुली चरण मुख, अधर भ्रिकुटि कटु बोल। मदनसदन रद कंधरा, मंद चाल चित लोल। स्वेद मदनजल द्विरद मद गंधितभूरे केश। अति तीछन बहु लोम तन भनि हस्तिनि इह वेस." (रसिक प्रिया)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹੱਥ. ਹਾਥ. "ਹਸ੍ਤ ਕਮਲ ਮਾਥੇ ਪਰਿ ਧਰੀਅੰ." (ਸਵੈਯੇ ਮਃ ੪. ਕੇ) ੨. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। ੩. ਹਾਥੀ ਦੀ ਸੁੰਡ। ੪. ਤੇਰ੍ਹਵਾਂ ਨਛਤ੍ਰ। ੫. ਫ਼ਾ. [ہست] ਹੈ. ਮੌਜੂਦ। ੬. ਫ਼ਾ. [ہشت] ਹਸ਼੍ਤ. ਅਸ੍ਟ. ਅੱਠ....
ਸੰ. शुण राडा ਸ਼ੁੰਡਾ. ਸੰਗ੍ਯਾ- ਹਾਥੀ ਦਾ ਹੱਥ. ਸੂੰਡ। ੨. ਕਲਾਲ ਦੀ ਅਰਕ ਖਿੱਚਣ ਦੀ ਨਾਲ। ੩. ਚੰਡੀ ਦੀ ਵਾਰ ਵਿੱਚ ਸ਼ੌਂਡੀ ਦੀ ਥਾਂ ਸੁੰਡ ਸ਼ਬਦ ਆਇਆ ਹੈ. "ਮਹਿਖਾਸੁਰ ਸੁੰਡ ਉਪਾਇਆ." ਸ਼ੌਂਡੀ (ਹਾਥੀ) ਮਹਿਖਾਸੁਰ ਦੈਤ ਪੈਦਾ ਕੀਤਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਮਹਿਖਾਸੁਰ ਹਾਥੀ ਬਣਕੇ ਦੁਰਗਾ ਨੂੰ ਮਾਰਨ ਆਇਆ, ਅਰ ਸੁੰਡ ਨਾਲ ਸ਼ੇਰ ਨੂੰ ਫੜਕੇ ਖਿੱਚ ਲਿਆ. ਦੇਵੀ ਨੇ ਉਸ ਦੀ ਸੁੰਡ ਖੜਗ ਨਾਲ ਵੱਢ ਦਿੱਤੀ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਸ੍ਥੂਲ. ਵਿ- ਮੋਟਾ. ਭਾਰੀ. ਵਿਸ੍ਤਾਰ ਵਾਲਾ. "ਸਿਮਰਹਿ ਥੂਲ ਸੂਖਮ ਸਭਿ ਜੰਤਾ." (ਮਾਰੂ ਸੋਲਹੇ ਮਃ ੫)...
ਦੇਖੋ, ਅੰਗੁਲਿ....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰ. ਵਿ- ਜੋ ਫੜਿਆ ਨਾ ਜਾ ਸਕੇ. ਜੋ ਧਾਰਣ ਨਾ ਹੋ ਸਕੇ। ੨. ਸੰਗ੍ਯਾ- ਪਾਤਾਲ. "ਅਧਰੰ ਧਰੰ ਧਾਰਣਹ." (ਸਹਸ ਮਃ ੫) ਪਾਤਾਲ ਅਤੇ ਪ੍ਰਿਥਿਵੀ ਨੂੰ ਧਾਰਣ ਕਰਨ ਵਾਲਾ ਹੈ. ਦੇਖੋ, ਅਧਰੰ ਧਰੰ ਧਾਰਣਹ। ੩. ਹੇਠਲਾ ਓਠ (ਹੋਠ). ੪. ਓਠ. ਹੋਠ। ੫. ਆਕਾਸ਼ਮੰਡਲ. "ਹੁਕਮੇ ਧਾਰਿ ਅਧਰ ਰਹਾਵੈ." (ਸੁਖਮਨੀ) ੬. ਯੋਨਿ. ਭਗ। ੭. ਸਿੰਧੀ. ਵਿ- ਬਿਨਾ ਆਧਾਰ. ਨਿਰਾਸ਼੍ਰਯ. ਬੇ ਆਸਰਾ....
ਸੰ. भृकुटी. ਸੰਗ੍ਯਾ- ਭ੍ਰ. ਭੌਂਹ. "ਤਵ ਵਿਲੋਕਕੈ ਭ੍ਰਿਕੁਟੀ ਬੈਕੀ। ਤ੍ਰਯਲੋਕੀ ਸੁਧ ਰਹੈ ਨ ਕਾਂਕੀ." (ਨਾਪ੍ਰ)...
ਸੰ. ਵਿ- ਕੌੜਾ. ਕੜਵਾ। ੨. ਜੋ ਮਨ ਨੂੰ ਨਾ ਭਾਵੇ. ਅਪ੍ਰਿਯ....
ਸੰਗ੍ਯਾ- ਵਾਕ੍ਯ. ਵਚਨ. "ਏਕ ਬੋਲ ਭੀ ਖਵਤੋ ਨਾਹੀ." (ਆਸਾ ਮਃ ੫) ਇੱਕ ਵਚਨ ਭੀ ਸਹਾਰਿਆ ਨਹੀਂ ਜਾਂਦਾ ਸੀ। ੨. ਕਥਨ. "ਬੋਲ ਅਬੋਲ ਮਧਿ ਹੈ ਜੋਈ." (ਗਉ ਬਾਵਨ ਕਬੀਰ) ੩. ਮੰਤ੍ਰ....
ਅ. [مّد] ਕ੍ਰਿ- ਖਿੰਚਣਾ। ੨. ਸੰਗ੍ਯਾ- ਖਿੱਚਣ ਦੀ ਕ੍ਰਿਯਾ। ੩. ਲਕੀਰ ਖਿੱਚਕੇ ਫਰਦ ਅਥਵਾ ਹਿਸਾਬ ਆਦਿ ਦੇ ਲਿਖਣ ਦਾ ਚਿੰਨ੍ਹ। ੪. ਸੰ. ਮਦ੍ਯ. ਸ਼ਰਾਬ। ੫. ਨਸ਼ੀਲੀ ਵਸ੍ਤੁ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਸੰ. ਵਿ- ਚੰਚਲ. ਚਪਲ. ਦੇਖੋ, ਲੁਲ ਧਾ। ੨. ਲਾਲਚੀ। ੩. ਸੰਗ੍ਯਾ- ਜੀਭ. ਰਸਨਾ। ੪. ਲੱਛਮੀ। ੫. ਫ਼ਾ. [لول] ਵਿ- ਨਿਰਲੱਜ ਬੇਹ਼ਯਾ....
ਸੰ. ਸੰਗ੍ਯਾ- ਪਸੀਨਾ. ਮੁੜ੍ਹਕਾ. ਦੇਖੋ, ਅੰ. Sweat । ੨. ਸਿਲ੍ਹ. ਨਮੀ. ਦੇਖੋ, ਸ੍ਵਿਦ....
ਦੇਖੋ, ਦੁਰਦ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਦੇਖੋ, ਤੀਕ੍ਸ਼੍ਣ. "ਤੀਖਣ ਬਾਣ ਚਲਾਇ." (ਫੁਨਹੇ ਮਃ ੫) ੨. ਦੇਖੋ, ਤੀਕ੍ਸ਼੍ਣ ੩. "ਤੀਛਨ ਘੋਰੇ." (ਕ੍ਰਿਸਨਾਵ) ਚਾਲਾਕ ਘੋੜੇ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਸੰਗ੍ਯਾ- ਰੋਮ. ਵਾਲ. ਜੱਤ....
ਦੇਖੋ, ਭਣਨ ਅਤੇ ਭਣਿਤ। ੨. ਭੰਨਕੇ. ਤੋੜਕੇ. "ਭਨਿ ਭਨਿ ਘੜੀਐ." (ਓਅੰਕਾਰ)...
(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ....
ਵਿ- ਰਸ ਜਾਣਨ ਵਾਲਾ। ੨. ਰਸਵਾਲਾ. ਰਸੀਆ। ੩. ਸੰਗ੍ਯਾ- ਸਾਰਸ ਪੰਛੀ। ੪. ਘੋੜਾ। ੫. ਹਾਥੀ। ੬. ਪ੍ਰੇਮੀ ਭਗਤ। ੭. ਕਾਵ੍ਯਵੇੱਤਾ....
ਵਿ- ਪਿਆਰੀ। ੨. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੩. ਚਮੇਲੀ। ੪. ਇਲਾਯਚੀ। ੫. ਇੱਕ ਛੰਦ, ਜਿਸ ਦਾ ਨਾਮ "ਅੜੂਹਾ" ਅਤੇ "ਸੰਯੁਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਜ, ਜ, ਗ. , , , .#ਉਦਾਹਰਣ-#ਦੁਖ ਦੁੰਦ ਹੈਂ ਸੁਖਕੰਦ ਜੀ।#ਨਹਿ ਬੰਦ ਹੈਂ ਜਗਬੰਦ ਜੀ।#ਨਹਿ ਬੇਦਬਾਕ ਪ੍ਰਮਾਨ ਹੈਂ।#ਮਤ ਭਿੰਨ ਭਿੰਨ ਬਖਾਨ ਹੈਂ।।#(ਕਲਕੀ)#(ਅ) ਦੂਜਾ ਰੂਪ- ਪ੍ਰਤਿ ਚਰਣ ਇੱਕ ਰਗਣ- #ਉਦਾਹਰਣ-#ਹੇ ਪ੍ਰਭੂ। ਹੇ ਵਿਭੂ। ਪ੍ਰਾਨ ਤੂ। ਮਾਨ ਤੂ।।...