ghamandita, ghamandīघमंडित, घमंडी
ਵਿ- ਅਭਿਮਾਨੀ. ਅਹੰਕਾਰੀ. "ਰਣ ਮੰਡ ਉਦੰਡ ਘਮੰਡਿਤ ਚੰਡ." (ਨਾਪ੍ਰ)
वि- अभिमानी. अहंकारी. "रण मंड उदंड घमंडित चंड." (नाप्र)
ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)...
ਸੰ. श्रहंकारिन्. ਵਿ- ਅਭਿਮਾਨੀ. "ਅਹੰਕਾਰੀ ਦੈਤ ਮਾਰਿ ਪਚਾਇਆ." (ਭੈਰ ਅਃ ਮਃ ੩)...
ਸੰ. मण्ड. ਧਾ- ਸਿੰਗਾਰਨਾ, ਭੂਸਣ ਸਹਿਤ ਕਰਨਾ, ਖ਼ੁਸ਼ ਕਰਨਾ, ਘੇਰਨਾ, ਵਾਢ ਲਾਉਣਾ, ਵੱਖ ਕਰਨਾ। ੨. ਸੰਗ੍ਯਾ- ਅੰਨ ਦਾ ਰਸ. ਚਾਉਲ ਆਦਿ ਦੀ ਪਿੱਛ. ਮਾਂਡ। ੩. ਆਉਲਾ ਆਮਲਕ। ੪. ਸ਼ਰਾਬ, ਜੋ ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣਾਈ ਜਾਵੇ। ੫. ਇਰੰਡ ਬਿਰਛ। ੬. ਅਧਰਿੜਕ. ਮਠਾ। ੭. ਡੱਡੂ. ਮੇਂਡਕ। ੮. ਦੇਖੋ, ਮੰਡੁ। ੯. ਮੰਡਨ ਦਾ ਸੰਖੇਪ. "ਸ੍ਰੀ ਸਤਿਗੁਰੁ ਗੋਬਿਁਦਸਿੰਘ ਮੀਰ ਪੀਰ ਸੁਖਮੰਡ (ਪਿੰਗਲਸਾਰ)...
ਸੋ उद्दणड. ਵਿ- ਨਿਡਰ. ਜਿਸ ਨੂੰ ਦੰਡ ਦਾ ਭੈ ਨਹੀਂ "ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ." (ਅਕਾਲ) ੨. ਲੰਮੇ ਡੰਡੇ ਵਾਲਾ। ੩. ਪਚੰਡ. ਉਗ। ੪. ਪ੍ਰਧਾਨ. ਮੁੱਖ. "ਅਰ ਕਾਟਕੈ ਪਲਖੰਡ। ਪੜ੍ਹ ਵੇਦ- ਮੰਤ੍ਰ ਉਦੰਡ." (ਗ੍ਯਾਨ)...
ਵਿ- ਅਭਿਮਾਨੀ. ਅਹੰਕਾਰੀ. "ਰਣ ਮੰਡ ਉਦੰਡ ਘਮੰਡਿਤ ਚੰਡ." (ਨਾਪ੍ਰ)...
ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ....