vrikhabhaव्रिखभ
वृषभ- ਵ੍ਰਿਸਭ. ਬੈਲ। ੨. ਕੰਨ ਦਾ ਛੇਕ, ਜਿਸ ਦ੍ਵਾਰਾ ਧੁਨਿ ਸੁਣੀਦੀ ਹੈ। ੩. ਦੇਖੋ, ਪੁਰੁਖਜਾਤਿ। ੪. ਵਿ- ਬਹੁਤ ਉੱਤਮ.
वृषभ- व्रिसभ. बैल। २. कंन दा छेक, जिस द्वारा धुनि सुणीदी है। ३. देखो, पुरुखजाति। ४. वि- बहुत उॱतम.
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ....
ਸੰਗ੍ਯਾ- ਛੇਦ. ਸ਼ੂਰਾਖ਼. ਰੰਧ੍ਰ. ਮੋਰੀ. "ਪਰਿਆ ਕਲੇਜੇ ਛੇਕੁ." (ਸ. ਕਬੀਰ) "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੨. ਖੰਡਨ. ਨਿਸੇਧ. "ਛੇਕ ਛਾਡੇ ਛਤ੍ਰੀ, ਕਰ ਕਾਹੁੰ ਅਤ੍ਰ ਨਾ ਧਰ੍ਯੋ." (ਕਵਿ ੫੨) ੩. ਸੰ. ਪਾਲਤੂ ਪੰਛੀ।੪ ਵਿ- ਚਤੁਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਕਾਮਸ਼ਾਸਤ੍ਰ ਅਨੁਸਾਰ ਪਦਮਿਨੀ ਚਿਤ੍ਰਿਨੀ ਸ਼ੰਖਿਨੀ ਅਤੇ ਹਸ਼੍ਤਿਨੀ ਇਸਤ੍ਰੀ ਜਾਤਿ ਵਾਂਙ ਪੁਰਖ ਦੇ ਚਾਰ ਭੇਦ- ਸ਼ਸ਼ਕ, ਮ੍ਰਿਗ, ਵ੍ਰਿਸ (ਵ੍ਰਿਸਭ) ਅਤੇ ਵਾਜੀ (ਤੁਰੰਗ)#(ੳ) ਜਿਸ ਦਾ ਸ਼ਰੀਰ ਸੁਡੌਲ, ਨੇਤ੍ਰ ਮ੍ਰਿਗ ਜੇਹੇ, ਚੇਹਰਾ ਖਿੜਿਆ ਹੋਇਆ, ਰੰਗ ਗੋਰਾ, ਚੌੜਾ ਮੱਥਾ, ਦੰਦ ਉੱਜਲ ਅਤੇ ਵਿਰਲੇ, ਕੇਸ਼ ਕੋਮਲ, ਨੱਕ ਤਿੱਖਾ ਅਤੇ ਲੰਮੀਆਂ ਬਾਹਾਂ ਹਨ. ਜੋ ਚਤੁਰ, ਉੱਦਮੀ, ਧਰਮੀ, ਉਪਕਾਰੀ, ਭੋਗ ਦੀ ਘੱਟ ਇੱਛਾ ਰੱਖਣ ਵਾਲਾ, ਸਤ੍ਯਵਕਤਾ ਹੈ, ਉਹ "ਸ਼ਸ਼ਕ" ਹੈ. ਇਸ ਨਾਲ ਪਦਮਿਨੀ ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਚਾਹੀਏ.#(ਅ) ਸੁੰਦਰ, ਚਪਲ, ਮਿਹਨਤੀ, ਤੁਰਨ ਵਿੱਚ ਚਾਲਾਕ, ਹਾਸ੍ਯਰਸ ਨਾਚ ਗਾਯਨ ਅਤੇ ਦਿਖਾਵੇ (ਆਡੰਬਰ) ਦਾ ਪ੍ਰੇਮੀ, ਆਮਦਨ ਤੋਂ ਜਾਦਾ ਖਰਚ ਕਰਨ ਵਾਲਾ, ਬਹੁਤ ਮਿਤ੍ਰ ਵਧਾਉਣ ਵਾਲਾ, "ਮ੍ਰਿਗ" ਪੁਰਖ ਹੈ. ਇਸ ਨਾਲ ਚਿਤ੍ਰਿਨੀ ਇਸਤ੍ਰੀ ਦਾ ਸੰਬੰਧ ਹੋਣਾ ਯੋਗ੍ਯ ਹੈ.#(ੲ) ਸਿਰ ਵਡਾ, ਨੇਤ੍ਰ ਔਸਤ ਦਰਜੇ ਦੇ, ਮੱਥਾ ਅੰਦਰ ਨੂੰ ਝੁਕਿਆ ਹੋਇਆ, ਵਾਲ ਮੋਟੇ ਅਤੇ ਰੁੱਖੇ, ਬਲਵਾਨ, ਕੰਮ ਕਰਦਾ ਨਾ ਥੱਕਣ ਵਾਲਾ, ਨੱਕ ਚੌੜਾ, ਕੰਨਾਂ ਤੇ ਰੋਮ, ਦੰਦ ਸੰਘਣੇ, ਭੋਗ ਦੀ ਬਹੁਤੀ ਇੱਛਾ ਵਾਲਾ "ਵ੍ਰਿਖਭ" ਪੁਰਭ ਹੈ. ਇਸ ਨਾਲ ਸੰਖਿਨੀ ਜਾਤਿ ਦੀ ਇਸਤ੍ਰੀ ਦਾ ਮੇਲ ਹੈ.#(ਸ) ਵਾਜੀ (ਅਸ਼੍ਵ ਅਥਵਾ ਤੁਰੰਗ) ਪੁਰਖ ਉਹ ਹੈ, ਜੋ ਬਹੁਤ ਘਮੰਡੀ, ਲੜਾਕਾ, ਫਰੇਬੀ ਅਤੇ ਸ੍ਵਾਰਥੀ ਹੈ. ਜਿਸ ਦਾ ਸ਼ਰੀਰ ਸੁਡੌਲ ਨਹੀਂ, ਅੰਗ ਮੋਟੇ ਰੋਮਾਂ ਨਾਲ ਢਕੇ ਹੋਏ ਹਨ, ਕਾਮ ਦੇ ਅਧੀਨ ਹੈ, ਧਨ ਦਾ ਪ੍ਰੇਮੀ, ਮਿਹਨਤ ਤੋਂ ਕੰਨੀ ਕਤਰਾਉਣ ਵਾਲਾ, ਵਚਨ ਦੀ ਪਾਲਣਾ ਨਾ ਕਰਨ ਵਾਲਾ, ਹਠੀਆ, ਮਲੀਨ ਰਹਿਣ ਵਾਲਾ, ਦਯਾ ਤੋਂ ਖਾਲੀ ਹੈ. ਇਸ ਨਾਲ "ਹਸਤਿਨੀ" ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਠੀਕ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....