grīkhamaग्रीखम
ਸੰ. ਗ੍ਰੀਸਮ. ਸੰਗ੍ਯਾ- ਸ਼ਾਂਤਿਸੁਖ ਨੂੰ ਗ੍ਰਸ ਲੈਣ ਵਾਲੀ ਰੁੱਤ. ਨਿਦਾਘ. ਗਰਮੀ ਦੀ ਰੁੱਤ. ਜੇਠ ਹਾੜ ਦੀ ਰੁੱਤ. "ਗ੍ਰੀਖਮ ਰੁਤਿ ਅਤਿ ਗਾਖੜੀ ਜੇਠਿ ਅਖਾੜੈ ਘਾਮ ਜੀਉ." (ਰਾਮ ਰੁਤੀ ਮਃ ੫) ਦੇਖੋ, ਖਟਰਿਤੁ.
सं. ग्रीसम. संग्या- शांतिसुख नूं ग्रस लैण वाली रुॱत. निदाघ. गरमी दी रुॱत. जेठ हाड़ दी रुॱत. "ग्रीखम रुति अति गाखड़ी जेठि अखाड़ै घाम जीउ." (राम रुती मः ५) देखो, खटरितु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ग्रस् ਧਾ- ਖਾਣਾ. ਨਿਗਲਣਾ. ਘੇਰਨਾ। ੨. ਦੇਖੋ, ਕਾਲਗ੍ਰਸ. "ਪਰੇ ਕਾਲਗ੍ਰਸ ਕੂਆ." (ਸੋਰ ਕਬੀਰ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਰਿਤੁ ਅਤੇ ਰੁਤਿ....
ਸੰ. ਸੰਗ੍ਯਾ- ਧੁੱਪ. ਆਤਪ। ੨. ਗਰਮੀ। ੩. ਗਰਮ ਰੁੱਤ. ਗ੍ਰੀਖਮ. ਜੇਠ ਹਾੜ੍ਹ ਦੀ ਰੁੱਤ। ੪. ਮੁੜ੍ਹਕਾ. ਪਸੀਨਾ....
ਦੇਖੋ, ਗਰਮਾਈ। ੨. ਗ੍ਰੀਖਮ ਰੁੱਤ....
ਦੇਖੋ, ਜੇਸਟ। ੨. ਜ੍ਯੈਸ੍ਠ. ਜੇਠ ਦਾ ਮਹੀਨਾ. "ਹਰਿ ਜੇਠ ਜੁੜੰਦਾ ਲੋੜੀਅ ਲੋੜੀਐ." (ਬਾਰਹਮਾਹਾ ਮਾਝ) ਦੇਖੋ, ਜੁੜੰਦਾ। ੩. ਵਿ- ਜੇਠਾ. ਜਠੇਰਾ. "ਜੇਠ ਕੇ ਨਾਮਿ ਡਰਉ." (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ....
ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ....
ਸੰ. ਗ੍ਰੀਸਮ. ਸੰਗ੍ਯਾ- ਸ਼ਾਂਤਿਸੁਖ ਨੂੰ ਗ੍ਰਸ ਲੈਣ ਵਾਲੀ ਰੁੱਤ. ਨਿਦਾਘ. ਗਰਮੀ ਦੀ ਰੁੱਤ. ਜੇਠ ਹਾੜ ਦੀ ਰੁੱਤ. "ਗ੍ਰੀਖਮ ਰੁਤਿ ਅਤਿ ਗਾਖੜੀ ਜੇਠਿ ਅਖਾੜੈ ਘਾਮ ਜੀਉ." (ਰਾਮ ਰੁਤੀ ਮਃ ੫) ਦੇਖੋ, ਖਟਰਿਤੁ....
ਸੰ. ऋतु- ਰਿਤੁ. ਮੌਸਮ. ਰੁੱਤ. "ਸੂਰਜ ਏਕੋ, ਰੁਤਿ ਅਨੇਕ." (ਸੋਹਿਲਾ) ਦੇਖੋ, ਖਟਰਿਤੁ। ੨. ਦੇਖੋ, ਰਿਤੁ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਵਿ- ਕਠਿਨ. ਔਖਾ. ਔਖੀ. ਮੁਸ਼ਕਿਲ। ੨. ਦੁਰਗਮ, ਜਿਸ ਥਾਂ ਜਾਣਾ ਮੁਸ਼ਕਿਲ ਹੈ। ੩. ਦੁੱਸਹ. ਜਿਸ ਦਾ ਸਹਾਰਣਾ ਔਖਾ ਹੈ. ਇਹ ਸ਼ਬਦ ਸੰ. गोक्षुर ਗੋਕ੍ਸ਼ੁਰ ਤੋਂ ਬਣਿਆ ਹੈ. ਗੋਕ੍ਸ਼ੁਰ ਨਾਉਂ ਹੈ ਭੱਖੜੇ ਦੇ ਕੰਡੇ ਦਾ. ਗੋਕ੍ਸ਼ੁਰ (ਗੋਖਰੂ) ਵਾਲਾ ਮਾਰਗ, ਗਾਖਰਾ. "ਘੂਮਨਘੇਰਿ ਅਗਾਹ ਗਾਖਰੀ." (ਆਸਾ ਮਃ ੫) "ਸਤਿਗੁਰ ਕੀ ਸੇਵਾ ਗਾਖੜੀ." (ਸ੍ਰੀ ਮਃ ੩) "ਕਾਮੁ ਕ੍ਰੋਧੁ ਅਹੰਕਾਰੁ ਗਾਖਰੋ, ਸੰਜਮਿ ਕਉਨੁ ਛੁਟਿਓ ਰੀ?" (ਆਸਾ ਮਃ ੫) "ਗ੍ਰੀਖਮ ਰੁਤਿ ਗਾਖੜੀ." (ਰਾਮ ਮਃ ੫. ਰੁਤੀ) "ਵਿਛੋਹੇ ਜੰਬੂ ਖਵੇ ਨ ਵੰਞਨਿਗਾਖੜੇ" (ਵਾਰ ਗੂਜ ੨. ਮਃ ੫) "ਊਚਉ ਪਰਬਤ ਗਾਖੜੋ." (ਸ੍ਰੀ ਅਃ ਮਃ ੧) "ਸਭ ਔਗੁਨ ਤੇ ਗਰਬ ਗਾਖੜੋ, ਪਰਮੇਸ੍ਵਰ ਨਹਿ ਭਾਵਤ." (ਸਲੋਹ)...
ਜੇਠ (ਜ੍ਯੈਸ੍ਠ) ਵਿੱਚ. "ਨਾਨਕ ਜੇਠਿ ਜਾਣੈ ਤਿਸੁ ਜੈਸੀ." (ਤੁਖਾ ਬਾਰਹਮਾਹਾ)...
ਸੰ. घर्म्म ਘਰ੍ਮ. ਸੰਗ੍ਯਾ- ਤਪਤ. ਤਾਪ. "ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ." (ਵਾਰ ਜੈਤ) ੨. ਧੁੱਪ. ਆਤਪ. "ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ- ਨਾਮ ਬਿਨੁ ਬਾਪੁਰੋ ਨਾਮਾ." (ਗੌਂਡ) ਜੈਸੇ ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਜੈਸੇ ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। ੩. ਮੁੜ੍ਹਕਾ. ਪਸੀਨਾ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਦੇਖੋ, ਰਿਤੁ ਅਤੇ ਰੁਤਿ। ੨. ਰਿਤੁ ਦਾ ਬਹੁਵਚਨ. ਇਸ ਸਿਰਲੇਖ ਹੇਠ ਰਾਮਕਲੀ ਵਿੱਚ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਦੀ ਰਚਨਾ, ਜਿਸ ਵਿੱਚ ਛੀ ਰੁਤਾਂ ਦਾ ਵਰਣਨ ਹੈ. ਦੇਖੋ, ਖਟਰਿਤੁ....
षडऋतु ਛੀ ਰੁੱਤਾਂ. ਸਾਲ ਵਿੱਚ ਦੋ ਦੋ ਮਹੀਨੇ ਦੇ ਛੀ ਮੌਸਮ. ਚੇਤ ਵੈਸਾਖ ਵਸੰਤ, ਜੇਠ ਹਾੜ ਗ੍ਰੀਖਮ, ਸਾਉਣ ਭਾਦੋਂ ਪਾਵਸ, ਅੱਸੂ ਕੱਤਕ ਸਰਦ, ਮੱਘਰ ਪੋਹ ਹਿਮ ਅਤੇ ਮਾਘ ਫੱਗੁਣ ਸ਼ਿਸ਼ਿਰ.¹#ਰੁਤਿ ਸਰਸ ਬਸੰਤ ਮਾਹ ਚੇਤੁ#ਵੈਸਾਖ ਸੁਖਮਾਸ ਜੀਉ,#ਹਰਿਜੀਉ ਨਾਹੁ ਮਿਲਿਆ ਮਉਲਿਆ#ਮਨੁ ਤਨੁ ਸਾਸ ਜੀਉ,#ਘਰ ਨਾਹੁ ਨਿਹਚਲੁ ਅਨਦੁ ਸਖੀਏ#ਚਰਨਕਮਲ ਪ੍ਰਫੁਲਿਆ,#ਸੁੰਦਰੁ ਸੁਘੜੁ ਸੁਜਾਣੁ ਬੇਤਾ#ਗੁਣਗੋਵਿੰਦ ਅਮੁਲਿਆ,#ਵਡਿਭਾਗਿ ਪਾਇਆ ਦੁਖੁ ਗਵਾਇਆ#ਭਈ ਪੂਰਨ ਆਸ ਜੀਉ,#ਬਿਨਵੰਤਿ ਨਾਨਕ ਸਰਣਿ ਤੇਰੀ#ਮਿਟੀ ਜਮ ਕੀ ਤ੍ਰਾਸ ਜੀਉ.#ਗ੍ਰੀਖਮ ਰੁਤਿ ਅਤਿ ਗਾਖੜੀ#ਜੇਠ ਅਖਾੜੈ ਘਾਮੁ ਜੀਉ,#ਪ੍ਰੇਮ ਬਿਛੋਹੁ ਦੁਹਾਗਣੀ, ਦ੍ਰਿਸਟਿ#ਨ ਕਰੀ ਰਾਮ ਜੀਉ,#ਨਹ ਦ੍ਰਿਸਟਿ ਆਵੈ ਮਰਤ ਹਾਵੈ#ਮਹਾ ਗਾਰਬਿ ਮੁਠੀਆ,#ਜਲ ਬਾਝੁ ਮਛੁਲੀ ਤੜਫੜਾਵੈ#ਸੰਗਿ ਮਾਇਆ ਰੁਠੀਆ,#ਕਰਿ ਪਾਪ ਜੋਨੀ ਭੈਭੀਤ ਹੋਈ#ਦੇਇ ਸਾਸਨ ਜਾਮ ਜੀਉ,#ਬਿਨਵੰਤ ਨਾਨਕ ਓਟ ਤੇਰੀ#ਰਾਖੁ ਪੂਰਨਕਾਮ ਜੀਉ.#ਰੁਤਿ ਬਰਸੁ ਸੁਹੇਲੀਆ#ਸਾਵਣ ਭਾਦਵੇ ਆਨੰਦ ਜੀਉ,#ਘਣ ਉਨਵਿ ਵੁਠੇ ਜਲ ਥਲ#ਪੂਰਿਆ ਮਕਰੰਦ ਜੀਉ,#ਪ੍ਰਭ ਪੂਰਿ ਰਹਿਆ ਸਰਬ ਠਾਈ#ਹਰਿਨਾਮ ਨਵਨਿਧਿ ਗ੍ਰਹਿ ਭਰੇ,#ਸਿਮਰਿ ਸੁਆਮੀ ਅੰਤਰਜਾਮੀ#ਕੁਲ ਸਮੂਹਾ ਸਭਿ ਤਰੇ,#ਪ੍ਰਿਅਰੰਗਿ ਜਾਗੇ ਨਹ ਛਿਦ੍ਰ ਲਾਗੇ#ਕ੍ਰਿਪਾਲੁ ਸਦ ਬਖਸਿੰਦੁ ਜੀਉ,#ਬਿਨਵੰਤਿ ਨਾਨਕ ਹਰਿਕੰਤੁ ਪਾਇਆ#ਸਦਾ ਮਨਿਭਾਵੰਦੁ ਜੀਉ.#ਰੁਤਿ ਸਰਦ ਅਡੰਬਰੋ ਅਸੂ#ਕਤਿਕੇ ਹਰਿਪਿਆਸ ਜੀਉ,#ਖੋਜੰਤੀ ਦਰਸਨੁ ਫਿਰਤ, ਕਬ#ਮਿਲੀਐ ਗੁਣਤਾਸ ਜੀਉ,#ਬਿਨੁ ਕੰਤ ਪਿਆਰੇ ਨਹ ਸੂਖ ਸਾਰੇ#ਹਾਰ ਕੰਙਣ ਧ੍ਰਿਗੁ ਬਨਾ,#ਸੁੰਦਰਿ ਸੁਜਾਣਿ ਚਤੁਰਿ ਬੇਤੀ#ਸਾਸ ਬਿਨੁ ਜੈਸੇ ਤਨਾ,#ਈਤ ਉਤ ਦਹ ਦਿਸ ਅਲੋਕਨ#ਮਨਿ ਮਿਲਨ ਕੀ ਪ੍ਰਭ ਪਿਆਸ ਜੀਉ,#ਬਿਨਵੰਤਿ ਨਾਨਕ ਧਾਰਿ ਕਿਰਪਾ#ਮੇਲਹੁ ਪ੍ਰਭ ਗੁਣਤਾਸ ਜੀਉ.#ਰੁਤਿ ਹਿਮਕਰ ਸੀਤਲ ਹਰਿ#ਪ੍ਰਗਟੇ ਮੰਘਰ ਪੋਹਿ ਜੀਉ,#ਜਲਨਿ ਬੁਝੀ ਦਰਸੁ ਪਾਇਆ#ਬਿਨਸੇ ਮਾਇਆਧ੍ਰੋਹ ਜੀਉ,#ਸਭ ਕਾਮ ਪੂਰੇ ਮਿਲਿ ਹਜੂਰੇ#ਹਰਿਚਰਣ ਸੇਵਕਿ ਸੇਵਿਆ,#ਹਾਰ ਡੋਰ ਸੀਗਾਰ ਸਭਿ ਰਸ#ਗੁਣ ਗਾਉ ਅਲਖ ਅਭੇਵਿਆ,#ਭਾਉ ਭਗਤਿ ਗੋਵਿੰਦ ਬਾਂਛਤ#ਜਮੁ ਨ ਸਾਕੈ ਜੋਹਿ ਜੀਉ,#ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ#ਤਹ ਨ ਪ੍ਰੇਮ ਬਿਛੋਹ ਜੀਉ.#ਸਿਸੀਅਰੁ ਰੁਤਿ ਮਨਿਭਾਵਤੀ#ਮਾਘੁ ਫਗਣੁ ਗੁਣਵੰਤ ਜੀਉ,#ਸਖੀ ਸਹੇਲੀ ਗਾਉ ਮੰਗਲੋ#ਗ੍ਰਿਹਿ ਆਏ ਹਰਿਕੰਤ ਜੀਉ,#ਗ੍ਰਿਹਿ ਲਾਲ ਆਏ ਮਨਿ ਧਿਆਏ#ਸੇਜ ਸੁੰਦਰਿ ਸੋਹੀਆ,#ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ#ਦੇਖਿ ਦਰਸਨ ਮੋਹੀਆ,#ਮਿਲੇ ਸੁਆਮੀ ਇਛ ਪੁੰਨੀ#ਮਨਿ ਜਪਿਆ ਨਿਰਮਲਮੰਤ ਜੀਉ,#ਬਿਨਵੰਤਿ ਨਾਨਕ ਨਿਤ ਕਰਹੁ ਰਲੀਆ#ਹਰਿ ਮਿਲੇ ਸ੍ਰੀਧਰਿ ਕੰਤ ਜੀਉ.#(ਰਾਮ ਰੁਤੀ ਮਃ ੫)...