ਪਿਸਤਾ

pisatāपिसता


ਵਿ- ਪਸ੍ਤਕੱਦਾ. ਮਧਰਾ. ਨਾਟਾ. "ਕੂਕਰ ਥੋ ਪਿਸਤਾ ਕਹਿਂ ਜਾਂਹੀ." (ਗੁਪ੍ਰਸੂ) ੨. ਫ਼ਾ. [پِستہ] ਪਿਸ੍ਤਹ. Pistachio nut. ਸੰਗ੍ਯਾ- ਇੱਕ ਮੇਵਾ, ਜੋ ਇਰਾਕ. ਖ਼ੁਰਾਸਾਨ, ਆਦਿ ਅਸਥਾਨਾਂ ਵਿੱਚ ਪੈਦਾ ਹੁੰਦਾ ਹੈ. ਬਾਦਾਮ ਦੀ ਤਰਾਂ ਇਹ ਭੀ ਕਰੜੇ ਛਿੱਲ ਅੰਦਰ ਹੁੰਦਾ ਹੈ, ਅਰ ਗ਼ਿਰੂ ਦਾ ਰੰਗ ਸਬਜੀ ਦੀ ਭਾਹ ਵਾਲਾ ਹੋਇਆ ਕਰਦਾ ਹੈ. ਪਿਸ੍ਤਾ ਮਿਠਾਈਆਂ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. "ਦਾਖ ਬਦਾਮ ਗਿਰੀ ਪਿਸਤਾ." (ਨਾਪ੍ਰ)


वि- पस्तकॱदा. मधरा. नाटा. "कूकर थो पिसता कहिं जांही." (गुप्रसू) २. फ़ा. [پِستہ] पिस्तह. Pistachio nut. संग्या- इॱक मेवा, जो इराक. ख़ुरासान, आदि असथानां विॱच पैदा हुंदा है. बादाम दी तरां इह भी करड़े छिॱल अंदर हुंदा है, अर ग़िरू दा रंग सबजी दी भाह वाला होइआ करदा है. पिस्ता मिठाईआं अते अनेक दवाईआं विॱच वरतीदा है. इस दी तासीर गरम तर है. "दाख बदाम गिरी पिसता." (नाप्र)