nātāनाटा
ਨਾਟ (ਨਾਚ) ਕੀਤਾ. ਨੱਚਿਆ. "ਬਿਨੁ ਰਸ ਰਾਤੇ ਮਨ ਬਹੁ ਨਾਟਾ." (ਗਉ ਅਃ ਮਃ ੧) ੨. ਨਟਗਿਆ. ਮੁਕਰਿਆ. ਮੁਨਕਿਰ ਹੋਇਆ। ੩. ਮਧਰਾ. ਛੋਟੇ ਕੱਦ ਦਾ. ਠਿੰਗਣਾ.
नाट (नाच) कीता. नॱचिआ. "बिनु रस राते मन बहु नाटा." (गउ अः मः १) २. नटगिआ. मुकरिआ. मुनकिर होइआ। ३. मधरा. छोटे कॱद दा. ठिंगणा.
ਸੰ. ਸੰਗ੍ਯਾ- ਨ੍ਰਿਤ. ਨਾਚ। ੨. ਨਕ਼ਲ. ਸ੍ਵਾਂਗ. "ਸੁਖ ਨਾਹੀ ਪੇਖੇ ਨਿਰਤ ਨਾਏ." (ਭੈਰ ਮਃ ੫)...
ਸੰਗ੍ਯਾ- ਨ੍ਰਿਤ੍ਯ. ਪ੍ਰਾ. ਣਾਂਚ. "ਨਾਚ ਰੇ ਮਨ, ਗੁਰੂ ਕੈ ਆਗੈ." (ਗੂਜ ਅਃ ਮਃ ੩)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)...
ਰਕ੍ਤ (ਲਾਲ) ਹੋਏ. ਦੇਖੋ, ਬਰਦਪਤਿ। ੨. ਰਤ ਹੋਏ, ਪ੍ਰੇਮ ਵਿੱਚ ਰੰਗੇ. "ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ." (ਗਉ ਅਃ ਮਃ ੧)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਨਾਟ (ਨਾਚ) ਕੀਤਾ. ਨੱਚਿਆ. "ਬਿਨੁ ਰਸ ਰਾਤੇ ਮਨ ਬਹੁ ਨਾਟਾ." (ਗਉ ਅਃ ਮਃ ੧) ੨. ਨਟਗਿਆ. ਮੁਕਰਿਆ. ਮੁਨਕਿਰ ਹੋਇਆ। ੩. ਮਧਰਾ. ਛੋਟੇ ਕੱਦ ਦਾ. ਠਿੰਗਣਾ....
ਅ਼. [مُنکِر] ਇਨਕਾਰ ਕਰਨ ਵਾਲਾ। ੨. ਮੁਕਰਨ ਵਾਲਾ....
ਵਿ- ਮਧ੍ਯ ਦਰਜੇ ਦਾ. ਨਾ ਬਹੁਤ ਲੰਮਾ ਅਰ ਨਾ ਬਾਉਨਾ. ਛੋਟੇ ਕੱਦ ਦਾ। ੨. ਦੇਖੋ, ਮਦ੍ਰ ੩. ਦਾ ਫੁਟਨੋਟ....
ਖਤ੍ਰੀ ਗੋਤ੍ਰ, ਜੋ ਛੋਟੇ ਸਰੀਣਾਂ ਵਿੱਚੋਂ ਹੈ। ੨. ਅ਼. [قّدّ] ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ....
ਵਿ- ਮਧਰਾ, ਛੋਟੇ ਕ਼ੱਦ ਦਾ. ਨਾਟਾ. ਠਿਁਗਨਾ....