mēvāमेवा
ਫ਼ਾ. [میوا] ਮੇਵਹ. ਫਲ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੨. ਦੇਖੋ, ਮੇਵਨਾ.
फ़ा. [میوا] मेवह. फल. "कूजा मेवा मै सभकिछु चाखिआ." (गउ मः १) २. देखो, मेवना.
ਅ਼. [کوُزہ] ਕੂਜ਼ਹ. ਸੰਗ੍ਯਾ- ਦਸਤੇ ਵਾਲਾ ਲੋਟਾ. ਗੰਗਾਸਾਗਰ. "ਪੁਰਾਬ ਖਾਮ ਕੂਜੈ." (ਵਾਰ ਮਲਾ ਮਃ ੧) ਪੁਰ- ਆਬ- ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. "ਕੂਜਾ ਬਾਂਗ ਨਿਵਾਜ ਮੁਸਲਾ." (ਬਸੰ ਅਃ ਮਃ ੧) ੨. ਮਿਸ਼ਰੀ ਦਾ ਕੁੱਜਾ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੩. ਜੰਗਲੀ ਚਿੱਟਾ ਗੁਲਾਬ. "ਫੂਲ ਗੁਲਾਬ ਕੇਵੜਾ ਕੂਜਾ." (ਰਘੁਰਾਜ) ੪. ਸੰ. ਮੋਤੀਆ....
ਫ਼ਾ. [میوا] ਮੇਵਹ. ਫਲ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੨. ਦੇਖੋ, ਮੇਵਨਾ....
ਹਰੇਕ ਪਦਾਰਥ. ਪ੍ਰਤ੍ਯੇਕ ਵਸਤੁ. "ਸਭ ਕਛੁ ਉਸ ਕਾ ਓਹੁ ਕਰਨੈਹਾਰੁ." (ਸੁਖ- ਮਨੀ) "ਸਭਕਿਹੁ ਤੇਰੇ ਵਸਿ ਹੈ." (ਵਾਰ ਬਿਹਾ ਮਃ ੪) "ਸਭਕਿਛੁ ਕੀਤਾ ਤੇਰਾ ਹੋਵੈ." (ਮਾਝ ਮਃ ੫) "ਗ੍ਰਿਹ ਤੇਰੈ ਸਭਕੇਹੁ." (ਕਾਨ ਮਃ ੫)...
ਕ੍ਰਿ- ਮੇਯ ਹੋਵਨ. ਮਿਣਤੀ ਅੰਦਰ ਹੋਣਾ. ਮਰਯਾਦਾ ਵਿੱਚ ਰਹਿਣਾ. "ਮੇਵਹਿ ਨਹੀ ਆਪਨੇ ਅੰਗ." (ਗੁਪ੍ਰਸੂ) ੨. ਸਮਾਉਣਾ. ਵਸਣਾ. "ਨਾਮੁ ਕਰਤਾ ਮੁਖਿ ਮੇਵਾ." (ਸਵੈਯੇ ਮਃ ੩. ਕੇ)...