girīगिरी
ਦੇਖੋ, ਗਿਰਿ। ੨. ਇੱਕ ਪਹਾੜੀ ਨਦੀ, ਜੋ ਪਾਂਵਟੇ ਦੇ ਪਾਸੇ ਬਹਿਂਦੀ ਹੈ. "ਬਹੈ ਨਦੀ ਇੱਕ ਨਾਮ ਗਿਰੀ ਹੈ। ਦਿਸਿ ਦੂਜੇ ਰਵਿਸੁਤਾ ਢਰੀ ਹੈ." (ਗੁਪ੍ਰਸੂ) ੩. ਇਸ ਨਾਊਂ ਦੀ ਹੋਰ ਭੀ ਕਈ ਪਹਾੜੀ ਨਦੀਆਂ ਹਨ. ਇਕ ਸ਼ਿਮਲੇ ਅਤੇ ਚਾਯਲ ਦੇ ਮੱਧ ਭੀ ਵਹਿੰਦੀ ਹੈ। ੪. ਗਿਰੂ. ਮਗ਼ਜ਼। ੫. ਗਿਰਿ (ਪਹਾੜ) ਦਾ ਵਸਨੀਕ. ਪਹਾੜੀਆ.
देखो, गिरि। २. इॱक पहाड़ी नदी, जो पांवटे दे पासे बहिंदी है. "बहै नदी इॱक नाम गिरी है। दिसि दूजे रविसुता ढरी है." (गुप्रसू) ३. इस नाऊं दी होर भी कई पहाड़ी नदीआं हन. इक शिमले अते चायल दे मॱध भी वहिंदी है। ४. गिरू. मग़ज़। ५. गिरि (पहाड़) दा वसनीक. पहाड़ीआ.
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਵਹਨ ਕਰਦਾ ਹੈ. ਵਹਿਂਦਾ ਹੈ. ਵਗਦਾ ਹੈ। ੨. ਬੈਠਦਾ ਹੈ. "ਅੰਦਰ ਬਹੈ ਤਪਾ ਪਾਪ ਕਮਾਏ." (ਵਾਰ ਗਉ ੧. ਮਃ ੪)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਗਿਰਿ। ੨. ਇੱਕ ਪਹਾੜੀ ਨਦੀ, ਜੋ ਪਾਂਵਟੇ ਦੇ ਪਾਸੇ ਬਹਿਂਦੀ ਹੈ. "ਬਹੈ ਨਦੀ ਇੱਕ ਨਾਮ ਗਿਰੀ ਹੈ। ਦਿਸਿ ਦੂਜੇ ਰਵਿਸੁਤਾ ਢਰੀ ਹੈ." (ਗੁਪ੍ਰਸੂ) ੩. ਇਸ ਨਾਊਂ ਦੀ ਹੋਰ ਭੀ ਕਈ ਪਹਾੜੀ ਨਦੀਆਂ ਹਨ. ਇਕ ਸ਼ਿਮਲੇ ਅਤੇ ਚਾਯਲ ਦੇ ਮੱਧ ਭੀ ਵਹਿੰਦੀ ਹੈ। ੪. ਗਿਰੂ. ਮਗ਼ਜ਼। ੫. ਗਿਰਿ (ਪਹਾੜ) ਦਾ ਵਸਨੀਕ. ਪਹਾੜੀਆ....
ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ, ਦਿਸਾ। ੨. ਸੰ. दृशी- ਦ੍ਰਿਸ਼ੀ. ਸੰਗ੍ਯਾ- ਨਜ਼ਰ. ਦ੍ਰਿਸ੍ਟਿ. ਨਿਗਾਹ....
ਸੂਰਜ ਦੀ ਪੁਤ੍ਰੀ ਯਮੁਨਾ. ਯਮੀ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਨਵਦ੍ਵੀਪ. ਸੰਗ੍ਯਾ- ਬੰਗਾਲ ਵਿੱਚ ਇੱਕ ਪ੍ਰਸਿੱਧ ਨਗਰ, ਜੋ ਵਿਦ੍ਯਾ ਦੀ ਪੁਰਾਣੀ ਟਕਸਾਲ ਹੈ. ਇਹ ਰਾਜਾ ਲਕ੍ਸ਼੍ਮਣਸੇਨ ਨੇ ਈਸਵੀ ਬਾਰਵੀਂ ਸਦੀ ਵਿਚ ਆਬਾਦ ਕੀਤਾ ਸੀ. ਵੈਸਨਵ ਮਤ ਦਾ ਸੁਧਾਰਕ ਚੈਤਨ੍ਯ, ਪੰਦ੍ਰਵੀਂ ਸਦੀ ਦੇ ਅੰਤ ਵਿੱਚ ਇਸੇ ਥਾਂ ਜਨਮਿਆ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਫ਼ਾ. [مغز] ਸੰਗ੍ਯਾ- ਭੇਜਾ. ਦਿਮਾਗ. ਗੂਦਾ, ਜੋ ਅਕਲ ਦਾ ਅਸਥਾਨ ਹੈ। ੨. ਗਿਰੂ। ੩. ਸਿੱਧਾਂਤ. ਸਾਰ. "ਸਭ ਕੋ ਸਮਝੋਂ ਮਗਜ ਬਲੰਦ." (ਗੁਪ੍ਰਸੂ)...
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਸੰਗ੍ਯਾ- ਪਹਾੜ ਦਾ ਵਸਨੀਕ....