irāka, iarākāइराक, इ़राक़
ਅ਼. [عراق] ਸੰਗ੍ਯਾ- ਦਰਿਆ ਦਾ ਕਿਨਾਰਾ. ਕਛਾਰ। ੨. ਈਰਾਨ ਦਾ ਇੱਕ ਭਾਗ, ਜੋ ਖ਼ੁਰਾਸਾਨ ਦੇ ਪੂਰਵ ਹੈ। ੩. ਫ਼ਾਰਸ ਅਤੇ ਅ਼ਰਬ ਦੇ ਮੱਧ, ਦਰਿਆ ਦਜਲਾ ਅਤੇ ਫ਼ਰਾਤ ਦੇ ਕਿਨਾਰੇ ਦਾ ਇਲਾਕਾ, ਜੋ ਇ਼ਰਾਕ਼ੇ ਅ਼ਰਬ ਦੇ ਨਾਉਂ ਤੋਂ ਪ੍ਰਸਿੱਧ ਹੈ. ਇਸ ਵਿੱਚ ਬਗਦਾਦ ਅਤੇ ਬਸਰਾ ਪ੍ਰਸਿੱਧ ਸ਼ਹਰ ਹਨ. Mesopotamia । ੪. ਅੰਗਣ. ਸਹ਼ਨ. ਵੇਹੜਾ। ੫. ਚਮਨ। ੬. ਦੇਖੋ, ਅਰਾਕ.
अ़. [عراق] संग्या- दरिआ दा किनारा. कछार। २. ईरान दा इॱक भाग, जो ख़ुरासान दे पूरव है। ३. फ़ारस अते अ़रब दे मॱध, दरिआ दजला अते फ़रात दे किनारे दा इलाका, जो इ़राक़े अ़रब दे नाउं तों प्रसिॱध है. इस विॱच बगदाद अते बसरा प्रसिॱध शहर हन. Mesopotamia । ४. अंगण. सह़न. वेहड़ा। ५. चमन। ६. देखो, अराक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਦਰਯਾ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਦੇਖੋ, ਕੱਛ ੧. "ਨਿਕਸ੍ਯੋ ਜਨੁ ਸਿੰਘ ਕਛਾਰ ਤੈਂ." (ਗੁਪ੍ਰਸੂ)...
ਫ਼ਾ. [ایِران] ਦੇਖੋ, ਈਰਜ ਅਤੇ ਫ਼ਾਰਸ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ ਅਤੇ ਫ਼ਾ. [خُراسان] ਇੱਕ ਦੇਸ਼, ਜੋ ਈਰਾਨ ਦੇ ਪੂਰਵ ਅਤੇ ਅਫ਼ਗਾਨਿਸਤਾਨ ਦੇ ਪੱਛਮ ਵੱਲ ਹੈ. ਇਸ ਵਿੱਚ ਹਰਾਤ ਅਤੇ ਮਸ਼ਹਦ ਪ੍ਰਸਿੱਧ ਨਗਰ ਹਨ। ੨. ਬਾਦਸ਼ਾਹ ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧੁ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖ਼ੁਰਾਸਾਨ ਹੀ ਆਖਦੇ ਹਨ. "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ." (ਆਸਾ ਮਃ ੧)...
ਦੇਖੋ, ਪੂਰਬ....
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਫ਼ਾ. [بغداد] ਬਗ਼ਦਾਦ. ਇ਼ਰਾਕੇ. ਅ਼ਰਬ ਵਿੱਚ ਨੌਸ਼ੀਰਵਾਂ ਦਾ ਵਸਾਇਆ ਹੋਇਆ ਇੱਕ ਨਗਰ, ਜਿੱਥੇ ਦਰਿਆ ਦਜਲਾ ਅਤੇ ਫਰਾਤ ਦਾ ਸੰਗਮ ਹੁੰਦਾ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਇਸ ਸ਼ਹਿਰ ਮੱਕੇ ਦੀ ਯਾਤ੍ਰਾ ਸਮੇਂ ਪਧਾਰੇ ਹਨ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਕੀਤਾ ਹੈ, ਯਥਾ-#"ਬਾਬਾ ਗਿਆ ਬਗਦਾਦ ਨੂੰ#ਬਾਹਰ ਜਾਇ ਕੀਆ ਅਸਥਾਨਾ,#ਇਕ ਬਾਬਾ ਅਕਾਲਰੂਪ#ਦੂਜਾ ਰਬਾਬੀ ਮਰਦਾਨਾ." ×××#ਬਗਦਾਦ ਵਿੱਚ ਪੀਰ ਦਸ੍ਤਗੀਰ ਅਤੇ ਬਹਲੋਲ ਆਦਿਕ ਵਲੀਆਂ ਦੇ ਜਾਨਸ਼ੀਨ ਸਤਿਗੁਰੂ ਦੇ ਬਹੁਤ ਸ਼੍ਰੱਧਾਲੂ ਹੋ ਗਏ ਅਰ ਉਨ੍ਹਾਂ ਦੀ ਯਾਦਗਾਰ ਵਿੱਚ "ਕਤਬਾ." ਜੋ ਤੁਰਕੀ ਜਬਾਨ ਵਿੱਚ ਹੈ, ਲਾਇਆ ਗਿਆ, ਜੋ ਰੇਲਵੇ ਸਟੇਸ਼ਨ ਬਗਦਾਦ ਤੋਂ ਡੇਢ ਮੀਲ ਹੈ. ਇਸ ਦਾ ਨਿਸ਼ਾਨ ਨਕਸ਼ੇ ਵਿੱਚ ਦਿਖਾਇਆ ਗਿਆ ਹੈ. ਅਰ ਚਿਤ੍ਰ ਇਹ ਹੈ:-#(fig.)#ਅਰਥਾਤ#ਦੇਖੋ! ਹਜਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ, ਕਿ ਬਾਬੇ ਨਾਨਕ ਦੀ ਤਅ਼ਮੀਰ ਨਵੇਂ ਸਿਰੇ ਬਣ ਗਈ, ਸੱਤ ਵਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕਰਦਿੱਤਾ.¹#ਜਿਸ ਵੇਲੇ ਸਤਿਗੁਰੂ ਬਗਦਾਦ ਗਏ ਹਨ, ਤਦ ਉੱਥੋਂ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ. ਗੁਰੂ ਨਾਨਕਦੇਵ ਜੀ ਨੇ ਜਿੱਥੇ ਆਗ੍ਯਾ ਕਰਕੇ ਖੂਹ ਲਗਵਾਇਆ, ਉਸ ਦਾ ਪਾਣੀ ਮਿੱਠਾ ਨਿਕਲਿਆ. ਇਹ ਖੂਹ ਕਤਬੇ ਦੇ ਪਾਸ ਹੈ, ਅਰ ਹੁਣ ਭੀ ਕੇਵਲ ਇਸੇ ਖੂਹ ਦਾ ਪਾਣੀ ਮਿੱਠਾ ਹੈ....
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ....
ਸੰ. अङ्गण ਅਤੇ अङ्गन. ਸੰਗ੍ਯਾ- ਵੇਹੜਾ. ਸਹ਼ਨ. ਅਜਿਰ। ੨. ਵਿਚਰਨਾ. ਫਿਰਨਾ....
ਫ਼ਾ. [چمن] ਸੰਗ੍ਯਾ- ਹਰੀ ਕਿਆਰੀ। ੨. ਫੁਲਵਾੜੀ. ਪੁਸਪਵਾਟਿਕਾ। ੩. ਬਲੋਚਿਸਤਾਨ ਦੀ ਹੱਦ ਤੇ ਇੱਕ ਅਸਥਾਨ, ਜਿੱਥੇ ਰੇਲਵੇ ਸਟੇਸ਼ਨ ਹੈ. ਇਸ ਦੀ ਸਮੁੰਦਰ ਤੋਂ ਉਚਾਈ ੪੩੧੧ ਫੁਟ ਹੈ....
ਅ਼. [اراک] ਸੰਗ੍ਯਾ- ਇੱਕ ਬਿਰਛ, ਜਿਸ ਦੇ ਪੱਤੇ ਅਰਬ ਦੇਸ਼ ਵਿੱਚ ਊੱਠਾਂ ਦੀ ਖ਼ੁਰਾਕ ਹੈ। ੨. ਦੇਖੋ, ਇ਼ਰਾਕ਼....