bādhāmaबादाम
ਦੇਖੋ, ਬਦਾਮ.
देखो, बदाम.
ਖ਼ਾ. ਸੰਗ੍ਯਾ- ਛੋਲੇ. ਚਣੇ. "ਪੀਲੂ ਦਾਖ, ਬਦਾਮ ਚਨੇ ਕੋ." (ਪੰਪ੍ਰ) ੨. ਸੰ. ਅਤੇ ਫ਼ਾ. [بدام] ਬਾਦਾਮ.¹ ਇੱਕ ਪ੍ਰਸਿੱਧ ਮੇਵਾ. Almond. L. Prunus Amygdalus. "ਦਾਖ ਬਦਾਮ ਗਿਰੂ ਪਿਸਤਾ." (ਨਾਪ੍ਰ) ਬਦਾਮ ਦੀ ਤਸੀਰ ਗਰਮ ਤਰ ਹੈ. ਦਿਮਾਗ ਦੀ ਪੁਸ੍ਟੀ ਲਈ ਇਸ ਦਾ ਵਰਤਣਾ ਗੁਣਕਾਰੀ ਹੈ. ਇਸ ਦਾ ਤੇਲ (ਬਦਾਮ ਰੋਗਨ) ਸਿਰ ਦੀ ਖ਼ੁਸ਼ਕੀ ਦੂਰ ਕਰਨ ਅਤੇ ਅੰਤੜੀ ਤੋਂ ਮਲ ਖਾਰਿਜ ਕਰਨ ਲਈ ਵੈਦ ਵਰਤਦੇ ਹਨ....