ਨਾਨਕਸਰ

nānakasaraनानकसर


ਨਾਨਕਿਆਣੇ ਦਾ ਉਹ ਤਾਲ, ਜੋ ਰਾਇ ਬੁਲਾਰ ਨੇ ਗੁਰੂ ਨਾਨਕ ਦੇਵ ਦੇ ਨਾਮ ਪੁਰ ਖੁਦਵਾਇਆ ਸੀ. ਇਸੇ ਥਾਂ ਛੀਵੇਂ ਸਤਿਗੁਰੂ ਨਾਨਕਿਆਣੇ ਦੀ ਯਾਤ੍ਰਾ ਸਮੇਂ ਵਿਰਾਜੇ ਹਨ। ੨. ਜਿਲਾ ਗੁਜਰਾਤ, ਤਸੀਲ ਖਾਰੀਆਂ ਦੇ ਡਿੰਗੇ ਪਿੰਡ ਵਿੱਚ ਆਬਾਦੀ ਤੋਂ ਉੱਤਰ ਪੱਛਮ ਗੁਰੂ ਨਾਨਕ ਦੇਵ ਦਾ ਅਸਥਾਨ, ਜਿਸ ਦੇ ਨਾਲ ਇੱਕ ਤਾਲ ਹੈ, ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ, ਨਾਲ ਸੱਤ ਕਨਾਲ ਜ਼ਮੀਨ ਹੈ. ਉਦਾਸੀ ਸਾਧੁ ਪੁਜਾਰੀ ਹੈ, ਰੇਲਵੇ ਸਟੇਸ਼ਨ ਡਿੰਗੇ ਤੋਂ ਪੌਣ ਮੀਲ ਹੈ।#੩. ਜਿਲਾ ਮਾਂਟਗੁਮਰੀ, ਥਾਣਾ ਖਾਸ ਹੜੱਪਾ. ਹੜੱਪਾ ਨਗਰ ਤੋਂ ਪੌਣ ਮੀਲ ਦੱਖਣ ਗੁਰੂ ਨਾਨਕ ਦੇਵ ਦਾ ਅਸਥਾਨ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਬਹੁਤ ਹਨ. ਦਸ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ੧- ੨- ੩ ਚੇਤ ਨੂੰ ਮੇਲਾ ਹੁੰਦਾ ਹੈ. ਸਿੰਘ ਪੁਜਾਰੀ ਹਨ. ਰੇਲਵੇ ਸਟੇਸ਼ਨ ਹੜੱਪਾ ਤੋਂ ਸਾਢੇ ਤਿੰਨ ਮੀਲ ਪੱਛਮ ਹੈ।#੪. ਜਿਲਾ ਤਸੀਲ ਸਿਆਲਕੋਟ, ਥਾਣਾ ਸੰਭੜਿਆਲ ਦਾ ਪਿਂਡ ਸਾਹੋਵਾਲ ਹੈ, ਜੋ ਰੇਲਵੇ ਸਟੇਸ਼ਨ ਉੱਗੋਕੀ ਤੋਂ ਤਿੰਨ ਮੀਲ ਦੱਖਣ ਪੱਛਮ ਹੈ. ਇਸ ਤੋਂ ਚੜ੍ਹਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਸਿਆਲਕੋਟੋਂ ਇੱਥੇ ਆਏ ਅਤੇ ਸੱਤ ਦਿਨ ਵਿਰਾਜੇ. ਉਸ ਸਮੇਂ ਇੱਥੇ ਇੱਕ ਤਾਲ ੨੫ ਘੁਮਾਉਂ ਵਿੱਚ ਸੀ. ਇਹ ਗੁਰਦ੍ਵਾਰਾ ਭੀ ਉਸ ਦ ਵਿੱਚ ਹੀ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਉਦਾਸੀ ਪੁਜਾਰੀ ਹੈ, ਇਸ ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ ਹੈ।#੫. ਜਿਲਾ ਤਸੀਲ ਅਮ੍ਰਿਤਸਰ ਵਿੱਚ ਵੇਰਕਾ ਪਿੰਡ ਹੈ ਜੋ ਖ਼ਾਸ ਰੇਲਵੇ ਸਟੇਸ਼ਨ ਹੈ. ਇਸ ਗ੍ਰਾਮ ਤੋਂ ਲਹਿੰਦੇ ਵੱਲ ਪਾਸ ਹੀ ਸ਼੍ਰੀ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨਾਨਕਿਆਣੇ ਸਾਹਿਬ ਤੋਂ ਬਟਾਲੇ ਵੱਲ ਜਾਂਦੇ ਇੱਥੇ ਵਿਰਾਜੇ ਹਨ. ਦਰਬਾਰ ਦੇ ਪਾਸ ਚੜ੍ਹਦੇ ਵੱਲ ਇੱਕ ਨਿੱਕਾ ਜਿਹਾ ਤਾਲਾਬ ਹੈ. ਗੁਰਦ੍ਵਾਰਾ ਸੁੰਦਰ ਬਣਾਇਆ ਗਿਆ ਹੈ, ਜਿਸ ਦੀ ਸੇਵਾ ਭਾਈ ਵਰਿਆਮ ਸਿੰਘ ਪੁਜਾਰੀ ਨੇ ਸੰਗਤਾਂ ਪਾਸੋਂ ਕਰਾਈ ਹੈ. ਨਗਰ ਵਾਸੀ ਗੁਰਦ੍ਵਾਰੇ ਨਾਲ ਪ੍ਰੇਮ ਰਖਦੇ ਹਨ. ਨਿੱਤ ਕੀਰਤਨ ਹੁੰਦਾ ਹੈ, ਗੁਰਦ੍ਵਾਰੇ ਨਾਲ ਕੇਵਲ ਪੰਜ ਵਿੱਘੇ ਜ਼ਮੀਨ ਹੈ।#੬. ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਬੰਗਾ ਵਿੱਚ ਪਿੰਡ ਹਕੀਮਪੁਰ ਹੈ, ਜੋ ਰੇਲਵੇ ਸਟੇਸ਼ਨ ਬੈਹਰਾਮ ਤੋਂ ਪੰਜ ਮੀਲ ਦੱਖਣ ਹੈ, ਹਕੀਮਪੁਰ ਤੋਂ ਉੱਤਰ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਕਰਤਾਰਪੁਰੋਂ ਕੀਰਤਪੁਰ ਵੱਲ ਜਾਂਦੇ ਇਇੱਥੇ ਕੁਝ ਦਿਨ ਨਿਵਾਸ ਕੀਤਾ. ਜਿਨ੍ਹਾਂ ਪਿੱਪਲਾਂ ਅਤੇ ਨਿੰਮਾਂ ਨਾਲ ਗੁਰੂ ਜੀ ਦੇ ਘੋੜੇ ਬੱਧੇ ਸਨ ਉਹ ਮੌਜੂਦ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਤੀ ਸੀ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਦਰਬਾਰ ਤੋਂ ਚੜ੍ਹਦੇ ਵੱਲ ਪਾਸ ਹੀ ਇੱਕ ਸੁੰਦਰ ਤਾਲਾਬ ਹੈ. ਗੁਰਦ੍ਵਾਰੇ ਨਾਲ ਜ਼ਮੀਨ ਜਾਗੀਰ ਨਹੀੰ ਹੈ, ਕੇਵਲ ੪. ਘੁਮਾਉਂ ਦਾ ਅਹਾਤਾ ਹੈ. ਸੁਣਿਆ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਭੀ ਚਰਣ ਪਾਏ ਹਨ।#੭. ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲ ਸਿੰਘ ਵਾਲੇ ਦਾ ਇੱਕ ਪਿੰਡ ਤਖਤੂਪੁਰਾ ਹੈ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ੧੭. ਮੀਲ ਦੱਖਣ ਹੈ. ਇਸ ਤਖਤੂਪੁਰੇ ਤੋਂ ਪੂਰਵ, ਗੁਰ ਅਸਥਾਨ "ਨਾਨਕਸਰ" ਨਾਮ ਤੋਂ ਪ੍ਰਸਿੱਧ ਹੈ. ਇੱਥੇ ਤਿੰਨ ਗੁਰਦ੍ਵਾਰੇ ਹਨ-#(ੳ) ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਨੇ ਜਦ ਇੱਥੇ ਚਰਣ ਪਾਏ, ਤਾਂ ਗੁਰੂ ਜੀ ਨੂੰ ਯੋਗੀ ਗੋਪੀ ਚੰਦ, ਭਰਥਰ ਜੀ ਮਿਲੇ, ਜਿਨ੍ਹਾਂ ਕੀ ਪਾਸ ਹੀ ਧਰਮਸ਼ਾਲਾ ਹੈ, ਜਿੱਥੇ ਸਾਧੂ ਰਹਿੰਦੇ ਹਨ. ਦਰਬਾਰ ਸੁੰਦਰ ਪੱਕਾ ਬਣਿਆ ਹੋਇਆ ਹੈ. ਦਰਬਾਰ ਤੋਂ ਦੱਖਣ ਇੱਕ ਤਾਲਾਬ ਹੈ, ਜੋ ਗੁਰੂ ਜੀ ਦੇ ਸਮੇਂ ਛੋਟਾ ਜਿਹਾ ਛੱਪੜ ਸੀ।#(ਅ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ, ਜੋ ਪਹਿਲੇ ਗੁਰੂ ਜੀ ਦੇ ਅਸਥਾਨ ਤੋਂ ਪੱਛਮ ਵੱਲ ਨੇੜੇ ਹੀ ਹੈ. ਕੇਵਲ ਦਮਦਮਾ ਹੀ ਬਣਿਆ ਹੋਇਆ ਹੈ.#(ੲ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੰਗੜ ਵੱਲ ਜਾਂਦੇ ਇੱਥੇ ਠਹਿਰੇ. ਗੁਰੂ ਨਾਨਕ ਜੀ ਦੇ ਪਵਿਤ੍ਰ ਨਾਨਕਸਰ ਸਰੋਵਰ ਵਿੱਚ ਸਮੇਤ ਘੋੜੇ ਦੇ ਇਸ਼ਨਾਨ ਕੀਤਾ. ਗੁਰਦ੍ਵਾਰਾ ਸੁੰਦਰ ਉੱਚਾ ਬਣਿਆ ਹੋਇਆ ਹੈ. ਪਾਸ ਹੀ ਰਹਾਇਸ਼ੀ ਮਕਾਨ ਹਨ. ਪੁਜਾਰੀ ਸਿੰਘ ਹੈ. ਲੌੜ੍ਹੀ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ. ੮੦ ਘੁਮਾਉਂ ਜ਼ਮੀਨ ਸਿੱਖ ਰਾਜ ਸਮੇਂ ਦੀ ਹੈ.


नानकिआणे दा उह ताल, जो राइ बुलार ने गुरू नानक देव दे नाम पुर खुदवाइआ सी. इसे थां छीवें सतिगुरू नानकिआणे दी यात्रा समें विराजे हन। २. जिला गुजरात, तसील खारीआं दे डिंगे पिंड विॱच आबादीतों उॱतर पॱछम गुरू नानक देव दा असथान, जिस दे नाल इॱक ताल है, गुरद्वारा छोटा जेहा बणिआ होइआ है, नाल सॱत कनाल ज़मीन है. उदासी साधु पुजारी है, रेलवे सटेशन डिंगे तों पौण मील है।#३. जिला मांटगुमरी, थाणा खास हड़ॱपा. हड़ॱपा नगर तों पौण मील दॱखण गुरू नानक देव दा असथान. गुरद्वारा सुंदर बणिआ होइआ है. पास रहाइशी मकान बहुत हन. दस घुमाउं ज़मीन गुरद्वारे नाल है. १- २- ३ चेत नूं मेला हुंदा है. सिंघ पुजारी हन. रेलवे सटेशन हड़ॱपा तों साढे तिंन मील पॱछम है।#४. जिला तसील सिआलकोट, थाणा संभड़िआल दा पिंड साहोवाल है, जो रेलवे सटेशन उॱगोकी तों तिंन मील दॱखण पॱछम है. इस तों चड़्हदे वॱल दो फरलांग दे क़रीब श्री गुरू नानक देव जी दा गुरद्वारा है. सतिगुरू जी सिआलकोटों इॱथे आए अते सॱत दिन विराजे. उस समें इॱथे इॱक ताल २५ घुमाउं विॱच सी. इह गुरद्वारा भी उस द विॱच ही है. छोटा जिहा गुरद्वारा बणिआ होइआ है. उदासी पुजारी है, इस गुरद्वारे नाल जागीर ज़मीन कुझ नहीं है।#५. जिला तसील अम्रितसर विॱच वेरका पिंड है जो ख़ास रेलवे सटेशन है. इस ग्राम तों लहिंदे वॱल पास ही श्री नानक देव जी दा गुरद्वारा है. गुरू जी नानकिआणे साहिब तों बटाले वॱल जांदे इॱथे विराजे हन.दरबार दे पास चड़्हदे वॱल इॱक निॱका जिहा तालाब है. गुरद्वारा सुंदर बणाइआ गिआ है, जिस दी सेवा भाई वरिआम सिंघ पुजारी ने संगतां पासों कराई है. नगर वासी गुरद्वारे नाल प्रेम रखदे हन. निॱत कीरतन हुंदा है, गुरद्वारे नाल केवल पंज विॱघे ज़मीन है।#६. जिला जलंधर, तसील नवांशहिर, थाणा बंगा विॱच पिंड हकीमपुर है, जो रेलवे सटेशन बैहराम तों पंज मील दॱखण है, हकीमपुर तों उॱतर वॱल दो फरलांग दे क़रीब श्री गुरू हरि राइ साहिब जी दा गुरद्वारा है. गुरू जी ने करतारपुरों कीरतपुर वॱल जांदे इइॱथे कुझ दिन निवास कीता. जिन्हां पिॱपलां अते निंमां नाल गुरू जी दे घोड़े बॱधे सन उह मौजूद हन. दरबार सुंदर बणिआ होइआ है, जिस दी सेवा महाराजा रणजीत सिंघ ने कती सी. पुजारी सिंघ है. वैसाखी नूं मेला हुंदा है. दरबार तों चड़्हदे वॱल पास ही इॱक सुंदर तालाब है. गुरद्वारे नाल ज़मीन जागीर नहीं है, केवल ४. घुमाउं दा अहाता है. सुणिआ है कि इॱथे गुरू नानक देव जी ने भी चरण पाए हन।#७. जिला फिरोज़पुर, तसील मोगा, थाणा निहाल सिंघ वाले दा इॱक पिंड तखतूपुरा है, जो रेलवे सटेशन मोगे तों १७. मील दॱखण है. इस तखतूपुरे तों पूरव, गुर असथान "नानकसर" नाम तों प्रसिॱध है. इॱथे तिंनगुरद्वारे हन-#(ॳ) श्री गुरू नानक देव जी महाराजा ने जद इॱथे चरण पाए, तां गुरू जी नूं योगी गोपी चंद, भरथर जी मिले, जिन्हां की पास ही धरमशाला है, जिॱथे साधू रहिंदे हन. दरबार सुंदर पॱका बणिआ होइआ है. दरबार तों दॱखण इॱक तालाब है, जो गुरू जी दे समें छोटा जिहा छॱपड़ सी।#(अ) श्री गुरू हरिगोबिंद साहिब जी दा असथान, जो पहिले गुरू जी दे असथान तों पॱछम वॱल नेड़े ही है. केवल दमदमा ही बणिआ होइआ है.#(ॲ) श्री गुरू गोबिंद सिंघ जी कंगड़ वॱल जांदे इॱथे ठहिरे. गुरू नानक जी दे पवित्र नानकसर सरोवर विॱच समेत घोड़े दे इशनान कीता. गुरद्वारा सुंदर उॱचा बणिआ होइआ है. पास ही रहाइशी मकान हन. पुजारी सिंघ है. लौड़्ही अते वैसाखी नूं मेला हुंदा है. ८० घुमाउं ज़मीन सिॱख राज समें दी है.