hakīmapuraहकीमपुर
ਦੇਖੋ, ਨਾਨਕਸਰ ਨੰਃ ੬.
देखो, नानकसर नंः ६.
ਨਾਨਕਿਆਣੇ ਦਾ ਉਹ ਤਾਲ, ਜੋ ਰਾਇ ਬੁਲਾਰ ਨੇ ਗੁਰੂ ਨਾਨਕ ਦੇਵ ਦੇ ਨਾਮ ਪੁਰ ਖੁਦਵਾਇਆ ਸੀ. ਇਸੇ ਥਾਂ ਛੀਵੇਂ ਸਤਿਗੁਰੂ ਨਾਨਕਿਆਣੇ ਦੀ ਯਾਤ੍ਰਾ ਸਮੇਂ ਵਿਰਾਜੇ ਹਨ। ੨. ਜਿਲਾ ਗੁਜਰਾਤ, ਤਸੀਲ ਖਾਰੀਆਂ ਦੇ ਡਿੰਗੇ ਪਿੰਡ ਵਿੱਚ ਆਬਾਦੀ ਤੋਂ ਉੱਤਰ ਪੱਛਮ ਗੁਰੂ ਨਾਨਕ ਦੇਵ ਦਾ ਅਸਥਾਨ, ਜਿਸ ਦੇ ਨਾਲ ਇੱਕ ਤਾਲ ਹੈ, ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ, ਨਾਲ ਸੱਤ ਕਨਾਲ ਜ਼ਮੀਨ ਹੈ. ਉਦਾਸੀ ਸਾਧੁ ਪੁਜਾਰੀ ਹੈ, ਰੇਲਵੇ ਸਟੇਸ਼ਨ ਡਿੰਗੇ ਤੋਂ ਪੌਣ ਮੀਲ ਹੈ।#੩. ਜਿਲਾ ਮਾਂਟਗੁਮਰੀ, ਥਾਣਾ ਖਾਸ ਹੜੱਪਾ. ਹੜੱਪਾ ਨਗਰ ਤੋਂ ਪੌਣ ਮੀਲ ਦੱਖਣ ਗੁਰੂ ਨਾਨਕ ਦੇਵ ਦਾ ਅਸਥਾਨ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਬਹੁਤ ਹਨ. ਦਸ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ੧- ੨- ੩ ਚੇਤ ਨੂੰ ਮੇਲਾ ਹੁੰਦਾ ਹੈ. ਸਿੰਘ ਪੁਜਾਰੀ ਹਨ. ਰੇਲਵੇ ਸਟੇਸ਼ਨ ਹੜੱਪਾ ਤੋਂ ਸਾਢੇ ਤਿੰਨ ਮੀਲ ਪੱਛਮ ਹੈ।#੪. ਜਿਲਾ ਤਸੀਲ ਸਿਆਲਕੋਟ, ਥਾਣਾ ਸੰਭੜਿਆਲ ਦਾ ਪਿਂਡ ਸਾਹੋਵਾਲ ਹੈ, ਜੋ ਰੇਲਵੇ ਸਟੇਸ਼ਨ ਉੱਗੋਕੀ ਤੋਂ ਤਿੰਨ ਮੀਲ ਦੱਖਣ ਪੱਛਮ ਹੈ. ਇਸ ਤੋਂ ਚੜ੍ਹਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਸਿਆਲਕੋਟੋਂ ਇੱਥੇ ਆਏ ਅਤੇ ਸੱਤ ਦਿਨ ਵਿਰਾਜੇ. ਉਸ ਸਮੇਂ ਇੱਥੇ ਇੱਕ ਤਾਲ ੨੫ ਘੁਮਾਉਂ ਵਿੱਚ ਸੀ. ਇਹ ਗੁਰਦ੍ਵਾਰਾ ਭੀ ਉਸ ਦ ਵਿੱਚ ਹੀ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਉਦਾਸੀ ਪੁਜਾਰੀ ਹੈ, ਇਸ ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ ਹੈ।#੫. ਜਿਲਾ ਤਸੀਲ ਅਮ੍ਰਿਤਸਰ ਵਿੱਚ ਵੇਰਕਾ ਪਿੰਡ ਹੈ ਜੋ ਖ਼ਾਸ ਰੇਲਵੇ ਸਟੇਸ਼ਨ ਹੈ. ਇਸ ਗ੍ਰਾਮ ਤੋਂ ਲਹਿੰਦੇ ਵੱਲ ਪਾਸ ਹੀ ਸ਼੍ਰੀ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨਾਨਕਿਆਣੇ ਸਾਹਿਬ ਤੋਂ ਬਟਾਲੇ ਵੱਲ ਜਾਂਦੇ ਇੱਥੇ ਵਿਰਾਜੇ ਹਨ. ਦਰਬਾਰ ਦੇ ਪਾਸ ਚੜ੍ਹਦੇ ਵੱਲ ਇੱਕ ਨਿੱਕਾ ਜਿਹਾ ਤਾਲਾਬ ਹੈ. ਗੁਰਦ੍ਵਾਰਾ ਸੁੰਦਰ ਬਣਾਇਆ ਗਿਆ ਹੈ, ਜਿਸ ਦੀ ਸੇਵਾ ਭਾਈ ਵਰਿਆਮ ਸਿੰਘ ਪੁਜਾਰੀ ਨੇ ਸੰਗਤਾਂ ਪਾਸੋਂ ਕਰਾਈ ਹੈ. ਨਗਰ ਵਾਸੀ ਗੁਰਦ੍ਵਾਰੇ ਨਾਲ ਪ੍ਰੇਮ ਰਖਦੇ ਹਨ. ਨਿੱਤ ਕੀਰਤਨ ਹੁੰਦਾ ਹੈ, ਗੁਰਦ੍ਵਾਰੇ ਨਾਲ ਕੇਵਲ ਪੰਜ ਵਿੱਘੇ ਜ਼ਮੀਨ ਹੈ।#੬. ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਬੰਗਾ ਵਿੱਚ ਪਿੰਡ ਹਕੀਮਪੁਰ ਹੈ, ਜੋ ਰੇਲਵੇ ਸਟੇਸ਼ਨ ਬੈਹਰਾਮ ਤੋਂ ਪੰਜ ਮੀਲ ਦੱਖਣ ਹੈ, ਹਕੀਮਪੁਰ ਤੋਂ ਉੱਤਰ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਕਰਤਾਰਪੁਰੋਂ ਕੀਰਤਪੁਰ ਵੱਲ ਜਾਂਦੇ ਇਇੱਥੇ ਕੁਝ ਦਿਨ ਨਿਵਾਸ ਕੀਤਾ. ਜਿਨ੍ਹਾਂ ਪਿੱਪਲਾਂ ਅਤੇ ਨਿੰਮਾਂ ਨਾਲ ਗੁਰੂ ਜੀ ਦੇ ਘੋੜੇ ਬੱਧੇ ਸਨ ਉਹ ਮੌਜੂਦ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਤੀ ਸੀ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਦਰਬਾਰ ਤੋਂ ਚੜ੍ਹਦੇ ਵੱਲ ਪਾਸ ਹੀ ਇੱਕ ਸੁੰਦਰ ਤਾਲਾਬ ਹੈ. ਗੁਰਦ੍ਵਾਰੇ ਨਾਲ ਜ਼ਮੀਨ ਜਾਗੀਰ ਨਹੀੰ ਹੈ, ਕੇਵਲ ੪. ਘੁਮਾਉਂ ਦਾ ਅਹਾਤਾ ਹੈ. ਸੁਣਿਆ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਭੀ ਚਰਣ ਪਾਏ ਹਨ।#੭. ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲ ਸਿੰਘ ਵਾਲੇ ਦਾ ਇੱਕ ਪਿੰਡ ਤਖਤੂਪੁਰਾ ਹੈ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ੧੭. ਮੀਲ ਦੱਖਣ ਹੈ. ਇਸ ਤਖਤੂਪੁਰੇ ਤੋਂ ਪੂਰਵ, ਗੁਰ ਅਸਥਾਨ "ਨਾਨਕਸਰ" ਨਾਮ ਤੋਂ ਪ੍ਰਸਿੱਧ ਹੈ. ਇੱਥੇ ਤਿੰਨ ਗੁਰਦ੍ਵਾਰੇ ਹਨ-#(ੳ) ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਨੇ ਜਦ ਇੱਥੇ ਚਰਣ ਪਾਏ, ਤਾਂ ਗੁਰੂ ਜੀ ਨੂੰ ਯੋਗੀ ਗੋਪੀ ਚੰਦ, ਭਰਥਰ ਜੀ ਮਿਲੇ, ਜਿਨ੍ਹਾਂ ਕੀ ਪਾਸ ਹੀ ਧਰਮਸ਼ਾਲਾ ਹੈ, ਜਿੱਥੇ ਸਾਧੂ ਰਹਿੰਦੇ ਹਨ. ਦਰਬਾਰ ਸੁੰਦਰ ਪੱਕਾ ਬਣਿਆ ਹੋਇਆ ਹੈ. ਦਰਬਾਰ ਤੋਂ ਦੱਖਣ ਇੱਕ ਤਾਲਾਬ ਹੈ, ਜੋ ਗੁਰੂ ਜੀ ਦੇ ਸਮੇਂ ਛੋਟਾ ਜਿਹਾ ਛੱਪੜ ਸੀ।#(ਅ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ, ਜੋ ਪਹਿਲੇ ਗੁਰੂ ਜੀ ਦੇ ਅਸਥਾਨ ਤੋਂ ਪੱਛਮ ਵੱਲ ਨੇੜੇ ਹੀ ਹੈ. ਕੇਵਲ ਦਮਦਮਾ ਹੀ ਬਣਿਆ ਹੋਇਆ ਹੈ.#(ੲ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੰਗੜ ਵੱਲ ਜਾਂਦੇ ਇੱਥੇ ਠਹਿਰੇ. ਗੁਰੂ ਨਾਨਕ ਜੀ ਦੇ ਪਵਿਤ੍ਰ ਨਾਨਕਸਰ ਸਰੋਵਰ ਵਿੱਚ ਸਮੇਤ ਘੋੜੇ ਦੇ ਇਸ਼ਨਾਨ ਕੀਤਾ. ਗੁਰਦ੍ਵਾਰਾ ਸੁੰਦਰ ਉੱਚਾ ਬਣਿਆ ਹੋਇਆ ਹੈ. ਪਾਸ ਹੀ ਰਹਾਇਸ਼ੀ ਮਕਾਨ ਹਨ. ਪੁਜਾਰੀ ਸਿੰਘ ਹੈ. ਲੌੜ੍ਹੀ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ. ੮੦ ਘੁਮਾਉਂ ਜ਼ਮੀਨ ਸਿੱਖ ਰਾਜ ਸਮੇਂ ਦੀ ਹੈ....