bharadharaभरथर
ਰਾਮਚਦ੍ਰ ਜੀ ਦਾ ਭਾਈ ਭਰਤ. "ਤਬ ਚਿਤ ਅਪਨੇ ਭਰਥਰ ਜਾਨੀ." (ਰਾਮਾਵ) ੨. ਦੇਖੋ, ਭਰਥਰਿ.
रामचद्र जी दा भाई भरत. "तब चित अपने भरथर जानी." (रामाव) २. देखो, भरथरि.
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰਗ੍ਯਾ- ਤਾਂਬਾ ਪਿੱਤਲ ਆਦਿ ਅਨੇਕ ਧਾਤੁ ਮਿਲਾਕੇ ਬਣਾਈ ਹੋਈ ਮਿਸ਼੍ਰਿਤ ਧਾਤੁ। ੨. ਸੰਚੇ (ਸਾਂਚੇ) ਵਿੱਚ ਪਾਉਣ ਯੋਗ੍ਯ ਦ੍ਰਵ ਪਦਾਰਥ. "ਮੈਨ ਸੁਨਾਰ ਭਰਤ ਜਨੁ ਭਰੀ." (ਚਰਿਤ੍ਰ ੨੯੫)#੩. ਭਰਤੀ. ਟੋਏ ਆਦਿ ਨੂੰ ਪੂਰਣ ਲਈ ਜੋ ਮਿੱਟੀ ਆਦਿ ਵਸਤੁ ਪਾਈ ਜਾਵੇ। ੪. ਸੰ. ਜੁਲਾਹਾ। ੫. ਖੇਤ। ੬. ਨਟ। ੭. ਦਸ਼ਰਥ ਦਾ ਪੁਤ੍ਰ ਰਾਮਚੰਦ੍ਰ ਜੀ ਦਾ ਭਾਈ, ਜੋ ਕੈਕੇਯੀ ਦੇ ਉਦਰ ਤੋਂ ਜਨਮਿਆ. ਇਸ ਦੀ ਇਸਤ੍ਰੀ ਮਾਂਡਵੀ ਅਤੇ ਪੁਤ੍ਰ ਤਕ੍ਸ਼੍ ਅਰ ਪੁਸਕਲ ਸਨ। ੮. ਉਹ ਅਗਨਿ, ਜੋ ਯਗ੍ਯ ਅਤੇ ਅਗਨਿਹੋਤ੍ਰ ਲਈ ਸਦਾ ਮਚਦੀ ਰੱਖੀ ਜਾਵੇ। ੯. ਇੱਕ ਮਹਾਤਮਾ ਰਿਖੀ, ਜੋ ਜੜ੍ਹਭਰਤ ਕਰਕੇ ਪ੍ਰਸਿੱਧ ਹੈ। ੧੦. ਰੂਪ ਕਾਵ੍ਯ (ਨਾਟਕ) ਦਾ ਆਚਾਰਯ ਇੱਕ ਰਿਖੀ, ਜਿਸ ਨੇ ਨਾਟਕ ਦੇ ਨਿਯਮ ਬਣਾਏ। ੧੧. ਪੁਰੁਵੰਸ਼ ਦਾ ਚੰਦ੍ਰਵੰਸ਼ੀ ਰਾਜਾ, ਜੋ ਸ਼ਕੁੰਤਲਾ ਦੇ ਪੇਟ ਤੋਂ ਦੁਸ੍ਯੰਤ ਦਾ ਪੁਤ੍ਰ ਸੀ. ਜਿਸ ਦੇ ਨਾਮ ਪੁਰ ਦੇਸ਼ ਦਾ ਨਾਮ ਭਾਰਤ ਹੋਇਆ। ੧੨. ਸੰਗੀਤਸ਼ਾਸਤ੍ਰ ਦਾ ਇੱਕ ਆਚਾਰਯ। ੧੩. ਸੰ. ਭਰ੍ਤਾ. ਪਤਿ. "ਜਿਉਤਰੁਨਿ ਭਰਤ ਪਰਾਨ." (ਬਿਲਾ ਅਃ ਮਃ ੫) "ਭਰਤ ਬਿਹੂਨ ਕਹਾਂ ਸੋਹਾਗੁ?" (ਗਉ ਮਃ ੫)...
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਰਾਮਚਦ੍ਰ ਜੀ ਦਾ ਭਾਈ ਭਰਤ. "ਤਬ ਚਿਤ ਅਪਨੇ ਭਰਥਰ ਜਾਨੀ." (ਰਾਮਾਵ) ੨. ਦੇਖੋ, ਭਰਥਰਿ....
ਜਾਣੀ. ਸਮਝੀ. "ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ." (ਰਾਮ ਕਬੀਰ) ੨. ਸੰਗ੍ਯਾ- ਪ੍ਰਾਣੀ. ਜਾਨ ਵਾਲਾ. "ਸਦੜੇ ਆਏ ਤਿਨਾ ਜਾਨੀਆਂ." (ਵਡ ਮਃ ੧. ਅਲਾਹਣੀ) ੩. ਜਾਂਞੀ. ਬਰਾਤੀ. ਦੁਲਹਾ. ਲਾੜਾ. "ਜਲਿ ਮਲਿ ਜਾਨੀ ਨਾਵਾਲਿਆ." (ਵਡ ਮਃ ੧. ਅਲਾਹਣੀ) ੪. ਜਾਤੇ. ਜਾਂਦੇ. "ਕਹੇ ਨ ਜਾਨੀ ਅਉਗਣ ਮੇਰੇ." (ਗਉ ਮਃ ੧) ਆਖੇ ਨਹੀਂ ਜਾਂਦੇ। ੫. ਫ਼ਾ. [جانی] ਪਿਆਰਾ. ਪ੍ਰਾਣਪ੍ਰਿਯ. "ਕਦ ਪਸੀ ਜਾਨੀ! ਤੋਹਿ." (ਵਾਰ ਮਾਰੂ ੨. ਮਃ ੫) ੬. ਭਾਵ ਜੀਵਾਤਮਾ. "ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ." (ਵਡ ਮਃ ੧. ਅਲਾਹਣੀ) ੭. ਅ਼. ਅਪ੍ਰਾਧੀ. ਮੁਜਰਮ। ੮. ਦਿਲੇਰ। ੯. ਇੱਕ ਪ੍ਰੇਮੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. "ਜਾਨੀ ਕੋ ਇਕ ਜਾਨੀ ਬਿਨਾ। ਕਛੁ ਨ ਸੁਹਾਵੈ ਉਰ ਇਕ ਛਿਨਾ." (ਗੁਪ੍ਰਸੂ) ੧੦. ਅ਼. [زانی] ਜ਼ਾਨੀ. ਵਿ- ਵਿਭਚਾਰੀ. ਜ਼ਨਾਕਾਰ। ੧੧. ਸੰ. ज्ञानिन् ਗ੍ਯਾਨੀ....
ਸੰ. भर्तृहरि- ਭਿਰ੍ਤ੍ਹ੍ਹਹਰਿ. ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ.¹ ਇਹ ਆਪਣੀ ਇਸਤ੍ਰੀ ਦਾ ਵ੍ਯਭਿਚਾਰ ਦੇਖਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗਕੇ ਯੋਗੀ ਬਣਗਿਆ. ਇਸ ਦੇ ਰਚੇ ਸ਼੍ਰਿੰਗਾਰਸ਼ਤਕ, ਨੀਤਿਸ਼ਤਕ ਅਤੇ ਵੈਰਾਗ੍ਯਸ਼ਤਕ ਮਨੋਹਰ ਗ੍ਰੰਥ ਹਨ. "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੨. ਇੱਕ ਯੋਗੀ, ਜਿਸ ਦੀ ਗੁਰੂ ਨਾਨਕਦੇਵ ਨਾਲ ਚਰਚਾ ਹੋਈ. "ਕਹੁ ਨਾਨਕ ਸੁਣਿ ਭਰਥਰਿ ਜੋਗੀ." (ਆਸਾ ਮਃ ੧)...