ਤ੍ਰਿਸ਼ੰਕੁ, ਤ੍ਰਿਸ਼ੰਕੂ

trishanku, trishankūत्रिशंकु, त्रिशंकू


ਸੰ. त्रिशङकु. ਰਾਮਾਇਣ ਅਨੁਸਾਰ ਇੱਕ ਸੂਰਯਵੰਸ਼ੀ ਰਾਜਾ, ਜਿਸ ਨੇ ਸ਼ਰੀਰ ਸਹਿਤ ਸੁਰਗ ਜਾਣ ਵਾਸਤੇ ਵਸਿਸ੍ਠ ਤੋਂ ਯੱਗ ਕਰਾਉਣਾ ਚਾਹਿਆ, ਪਰ ਵਸਿਸ੍ਠ ਨੇ ਉਸ ਦੀ ਗੱਲ ਨਾ ਮੰਨੀ. ਵਿਸ਼੍ਵਾਮਿਤ੍ਰ ਨੇ ਤ੍ਰਿਸ਼ੰਕੁ ਨੂੰ ਸੁਰਗ ਭੇਜਣ ਵਾਸਤੇ ਯੱਗ ਕੀਤਾ ਅਰ ਦੇਹ ਸਮੇਤ ਸੁਰਗ ਪੁਚਾਇਆ. ਜਦ ਸੁਰਗ ਦੇ ਨੇੜੇ ਗਿਆ, ਤਦ ਇੰਦ੍ਰ ਨੇ ਹੇਠਾਂ ਮੋੜ ਦਿੱਤਾ. ਤ੍ਰਿਸ਼ੰਕੁ ਦੁਖੀ ਹੋਕੇ ਪੁਕਾਰਿਆ. ਵਿਸ਼੍ਵਾਮਿਤ੍ਰ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਤ੍ਰਿਸ਼ੰਕੁ ਨੂੰ ਉਸੇ ਥਾਂ ਠਹਿਰਾ ਦਿੱਤਾ, ਜੋ ਹੁਣ ਤੀਕ ਮੂਧੇ ਮੂੰਹ ਲਟਕ ਰਿਹਾ ਹੈ।#੨. ਹਰਿਵੰਸ਼ ਅਨੁਸਾਰ ਤ੍ਰਯਾਰੁਣ ਦਾ ਪੁਤ੍ਰ ਸਤ੍ਯਵ੍ਰਤ, ਜਿਸ ਨੇ ਪਰਾਈ ਇਸਤ੍ਰੀ ਘਰ ਪਾ ਲਈ ਸੀ. ਪਿਤਾ ਨੇ ਉਸ ਦਾ ਕੁਕਰਮ ਦੇਖਕੇ ਸ੍ਰਾਪ ਦਿੱਤਾ ਕਿ ਤੂੰ ਚੰਡਾਲ ਹੋਜਾ. ਇਸ ਪੁਰ ਸਤ੍ਯਵ੍ਰਤ ਚੰਡਾਲਾਂ ਨਾਲ ਰਹਿਣ ਲੱਗਾ. ਇੱਕ ਵਾਰ ਸਤ੍ਯਵ੍ਰਤ ਨੇ ਵਸਿਸ੍ਠ ਦੀ ਗਊ ਮਾਰਕੇ ਉਸ ਦੇ ਪੁਤ੍ਰਾਂ ਨੂੰ ਖਵਾਈ ਅਤੇ ਆਪ ਭੀ ਖਾਧੀ. ਇਸ ਪੁਰ ਵਸਿਸ੍ਠ ਨੇ ਆਖਿਆ ਕਿ ਪਹਿਲਾਂ ਤੈਂ ਆਪਣਾ ਬਾਪ ਨਾਰਾਜ ਕੀਤਾ, ਦੂਜੇ ਮੇਰੀ ਗਾਂ ਮਾਰ ਦਿੱਤੀ, ਤੀਜੇ ਉਸ ਦਾ ਮਾਸ ਮੇਰੇ ਪੁਤ੍ਰਾਂ ਨੂੰ ਖਵਾਇਆ ਅਤੇ ਆਪ ਖਾਧਾ. ਇਨ੍ਹਾਂ ਤੇਹਾਂ ਸ਼ੰਕਾਯੋਗ੍ਯ ਕਰਮ ਕਰਨ ਤੋਂ ਤੇਰਾ ਨਾਮ ਤ੍ਰਿਸ਼ੰਕੁ ਹੋਇਆ. ਵਿਸ਼੍ਵਾਮਿਤ੍ਰ ਅਤੇ ਉਸ ਦੀ ਇਸਤ੍ਰੀ ਦੀ ਇੱਕ ਭਾਰੀ ਦੁਰਭਿੱਖ ਵਿੱਚ ਸਤ੍ਯਵ੍ਰਤ ਨੇ ਰਖ੍ਯਾ ਕੀਤੀ, ਇਸ ਲਈ ਰਿਖੀ ਨੇ ਪ੍ਰਸੰਨ ਹੋਕੇ ਉਸ ਨੂੰ ਸ਼ੁੱਧ ਕੀਤਾ ਅਤੇ ਪਿਤਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਇਸ ਤ੍ਰਿਸ਼ੰਕੁ (ਸਤ੍ਯਵ੍ਰਤ) ਨੇ ਕੇਕਯ ਵੰਸ਼ ਦੇ ਰਾਜਾ ਦੀ ਸਪਤਰਥਾ ਨਾਮਕ ਕੰਨ੍ਯਾ ਨਾਲ ਵਿਆਹ ਕੀਤਾ, ਜਿਸ ਤੋਂ ਸਤ੍ਯਵ੍ਰਤੀ ਰਾਜਾ ਹਰਿਸ਼ਚੰਦ੍ਰ ਜਨਮਿਆ। ੩. ਬਿੱਲਾ। ੪. ਭਮੱਕੜ. ਪਤੰਗ। ੫. ਚਾਤਕ. ਪਪੀਹਾ। ੬. ਟਣਾਣਾ. ਜੁਗਨੂ. ਖਦ੍ਯੋਤ.


सं. त्रिशङकु. रामाइण अनुसार इॱक सूरयवंशी राजा, जिस ने शरीर सहित सुरग जाण वासते वसिस्ठ तों यॱग कराउणा चाहिआ, पर वसिस्ठ ने उस दी गॱल ना मंनी. विश्वामित्र ने त्रिशंकु नूं सुरग भेजण वासते यॱग कीता अर देह समेत सुरग पुचाइआ. जद सुरग दे नेड़े गिआ, तद इंद्र ने हेठां मोड़ दिॱता. त्रिशंकु दुखी होके पुकारिआ. विश्वामित्र ने आपणे तप दे प्रभाव नाल त्रिशंकु नूं उसे थां ठहिरा दिॱता, जो हुण तीक मूधे मूंह लटक रिहा है।#२. हरिवंश अनुसार त्रयारुण दा पुत्र सत्यव्रत, जिस ने पराई इसत्री घर पा लई सी. पिता ने उस दा कुकरम देखके स्राप दिॱता कि तूं चंडाल होजा. इस पुर सत्यव्रत चंडालां नाल रहिण लॱगा. इॱक वार सत्यव्रत ने वसिस्ठ दी गऊ मारकेउस दे पुत्रां नूं खवाई अते आप भी खाधी. इस पुर वसिस्ठ ने आखिआ कि पहिलां तैं आपणा बाप नाराज कीता, दूजे मेरी गां मार दिॱती, तीजे उस दा मास मेरे पुत्रां नूं खवाइआ अते आप खाधा. इन्हां तेहां शंकायोग्य करम करन तों तेरा नाम त्रिशंकु होइआ. विश्वामित्र अते उस दी इसत्री दी इॱक भारी दुरभिॱख विॱच सत्यव्रत ने रख्या कीती, इस लई रिखी ने प्रसंन होके उस नूं शुॱध कीता अते पिता दे राजसिंघासन पुर बैठाइआ. इस त्रिशंकु (सत्यव्रत) ने केकय वंश दे राजा दी सपतरथा नामक कंन्या नाल विआह कीता, जिस तों सत्यव्रती राजा हरिशचंद्र जनमिआ। ३. बिॱला। ४. भमॱकड़. पतंग। ५. चातक. पपीहा। ६. टणाणा. जुगनू. खद्योत.