rāmāinaरामाइण
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)
देखो, रामायण. "रामाइण कर भारत भारे." (भागु)
ਸ਼੍ਰੀ ਰਾਮ ਦੀ ਕਥਾ ਦਾ ਗ੍ਰੰਥ. ਸਭ ਤੋਂ ਪਹਿਲਾ ਰਾਮਾਯਣ, ਆਦਿ ਕਵਿ ਵਾਲਮੀਕਿ ਨੇ ਲਿਖਿਆ ਹੈ, ਜਿਸ ਦਾ ੨੪੦੦੦ ਸ਼ਲੋਕ ਅਤੇ ੬੪੭ ਸਰਗ (ਅਧ੍ਯਾਯ) ਹਨ.¹ ਇਹ ਸੱਤ ਕਾਂਡਾਂ ਵਿੱਚ ਹੈ-#(੧) ਬਾਲ ਕਾਂਡ. ਸ਼੍ਰੀ ਰਾਮ ਜੀ ਦਾ ਜਨਮ ਅਤੇ ਬਾਲਲੀਲਾ ਆਦਿਕ ਦਾ ਵਰਣਨ.#(੨) ਅਯੋਧ੍ਯਾ ਕਾਂਡ. ਦਸ਼ਰਥ ਦੀ ਰਾਜਧਾਨੀ ਦਾ ਵਰਣਨ ਅਤੇ ਰਾਮ ਨੂੰ ਵਨਵਾਸ ਤਕ ਦੀ ਕਥਾ.#(੩) ਆਰਣ੍ਯ ਕਾਂਡ. ਰਾਮ ਦੇ ਵਨਵਾਸ ਦਾ ਪ੍ਰਸੰਗ ਅਤੇ ਸੀਤਾਹਰਣ ਆਦਿ ਕਥਾ.#(੪) ਕਿਸਕਿੰਧਾ ਕਾਂਡ. ਰਾਮਚੰਦ੍ਰ ਜੀ ਦਾ ਸੁਗ੍ਰੀਵ ਦੀ ਰਾਜਧਾਨੀ ਕਿਸਕਿੰਧਾ ਪਾਸ ਰਹਿਣਾ ਅਤੇ ਸੀਤਾ ਦੇ ਖੋਜ ਦਾ ਯਤਨ.#(੫) ਸੁੰਦਰ ਕਾਂਡ. ਹਨੁਮਾਨ ਦ੍ਵਾਰਾ ਸੀਤਾ ਦਾ ਪਤਾ ਲੈਣਾ ਅਤੇ ਰਾਮਚੰਦ੍ਰ ਜੀ ਦਾ ਸੈਨਾ ਸਮੇਤ ਬਹੁਤ ਸੁੰਦਰ ਰਸਤਿਆਂ ਵਿੱਚਦੀਂ ਲੰਘਕੇ ਲੰਕਾ ਵੱਲ ਜਾਣਾ.#(੬) ਯੁੱਧ ਕਾਂਡ, ਅਥਵਾ ਲੰਕਾ ਕਾਂਡ. ਰਾਵਣ ਨਾਲ ਲੜਾਈ, ਸੀਤਾ ਨੂੰ ਵਾਪਿਸ ਲੈਕੇ ਅਯੋਧ੍ਯਾ ਵਿੱਚ ਪ੍ਰਵੇਸ਼ ਅਤੇ ਰਾਮ ਦਾ ਰਾਜਸਿੰਘਸਨ ਪੁਰ ਬੈਠਣਾ.#(੭) ਉੱਤਰ ਕਾਂਡ. ਰਾਮ ਦਾ ਅਯੋਧ੍ਯਾ ਵਿੱਚ ਨਿਵਾਸ, ਸੀਤਾ ਨੂੰ ਵਨਵਾਸ, ਲਵ ਕੁਸ਼ ਦਾ ਜਨਮ, ਅਸ਼੍ਵਮੇਧ ਯਗ੍ਯ ਦਾ ਕਰਨਾ ਅਤੇ ਸੀਤਾ ਦਾ ਫਿਰ ਮਿਲਾਪ ਹੋਣਾ ਤਥਾ ਰਾਮ ਦਾ ਪਰਿਵਾਰ ਸਮੇਤ ਦੇਵਲੋਕ ਗਮਨ.#ਪਸ਼੍ਚਿਮੀ ਵਿਦ੍ਵਾਨਾਂ ਦਾ ਖਿਆਲ ਹੈ ਕਿ ਇਹ ਰਾਮਾਯਣ ਸਨ ਈਸਵੀ ਤੋਂ ਪਹਿਲਾਂ ੪੦੦- ੨੦੦ ਵਰ੍ਹੇ ਦੇ ਅੰਦਰ ਲਿਖਿਆ ਗਿਆ ਹੈ.#ਵਾਲਮੀਕਿ ਤੋਂ ਪਿੱਛੋਂ ਵ੍ਯਾਸ ਜੀ ਨੇ ਅਧ੍ਯਾਤਮ ਰਾਮਾਯਣ ਲਿਖਿਆ, ਜੋ ਬ੍ਰਹਮਾਂਡ ਪੁਰਾਣ ਦਾ ਇੱਕ ਭਾਗ ਹੈ. ਇਸ ਦਾ ਛੰਦਾਂ ਵਿੱਚ ਭਾਈ ਗੁਲਾਬਸਿੰਘ ਜੀ ਨੇ ਸੁੰਦਰ ਹਿੰਦੀ ਉਲਥਾ ਕੀਤਾ ਹੈ.#ਹਨੁਮਾਨਨਾਟਕ ਆਦਿ ਅਨੇਕ ਰਾਮਾਯਣ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਦੀ ਗਿਣਤੀ ੩੦ ਤੋਂ ਵਧੀਕ ਹੈ. ਹਿੰਦੀ ਭਾਸਾ ਵਿੱਚ ਤੁਲਸੀਦਾਸ ਕ੍ਰਿਤ ਚੌਪਾਈ ਰਾਮਾਯਣ ਅਤੇ ਹ੍ਰਿਦਯਰਾਮ ਕ੍ਰਿਤ ਹਨੁ ਨਾਟਕ, ਬਹੁਤ ਮਨੋਹਰ ਹਨ....
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)...
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਭਾਰ ਵਾਲੇ। ੨. ਭਾਲੇ. ਖੋਜੇ. "ਰਿਦ ਅੰਤਰਿ ਹਰਿਜਨ ਭਾਰੇ." (ਨਟ ਅਃ ਮਃ ੪) ੩. ਸੰਗ੍ਯਾ- ਬੋਝੇ. ਪੰਡਾਂ. "ਜਨਮ ਜਨਮ ਚੂਕੇ ਭੈ ਭਾਰੇ." (ਆਸਾ ਮਃ ੫)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...