chātakaचातक
ਸੰ. ਸੰਗ੍ਯਾ- ਮੇਘ ਤੋਂ ਚਤ (ਮੰਗਣ) ਵਾਲਾ ਪੰਛੀ. ਜੋ ਸਦਾ ਚਤ (ਯਾਚਨਾ) ਕਰਦਾ ਹੈ. ਚਾਤ੍ਰਕ. ਪਪੀਹਾ. ਬਬੀਹਾ. ਸਾਰੰਗ. ਤੋਕਕ. ਮੇਘਜੀਵਨ. L. Cucculus melanoleucus.
सं. संग्या- मेघ तों चत (मंगण) वाला पंछी. जो सदा चत (याचना) करदा है. चात्रक. पपीहा. बबीहा. सारंग. तोकक. मेघजीवन. L. Cucculus melanoleucus.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰਗ੍ਯਾ- ਪਪੀਹਾ. ਦੇਖੋ, ਚਾਤਕ. "ਚਾਤ੍ਰਿਕ! ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ." (ਵਾਰ ਮਲਾ ਮਃ ੩) ੨. ਭਾਵ- ਜਿਗ੍ਯਾਸੂ, ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧ੍ਯਾਨ ਨਹੀਂ ਦਿੰਦਾ....
ਸੰਗ੍ਯਾ- ਪੀਣ ਦੀ ਈਹਾ (ਇੱਛਾ) ਵਾਲਾ, ਚਾਤਕ. ਦੇਖੋ ਚਾਤਕ ਸ਼ਬਦ. "ਚਾਹ ਰਹੀ ਜਸ ਮੇਘ ਪਪਿਹਰਾ ਪ੍ਯਾਸਕੈ." (ਚਰਿਤ੍ਰ ੨੬੯)...
ਸੰਗ੍ਯਾ- ਪਪੀਹਾ. ਚਾਤਕ. ਸਾਰੰਗ. ਦੇਖੋ, ਬੰਬੀਹਾ। ੨. ਭਾਵ- ਜਿਗ੍ਯਾਸੂ। ੩. ਦੇਖੋ, ਬੰਬੀਹਾ ੩....
ਦੇਖੋ, ਸਾਰੰਗ ੩੭....
ਸੰ. ਸੰਗ੍ਯਾ- ਚਾਤਕ. ਪਪੀਹਾ. "ਤੋਕਕ ਕੇਕਿ ਜਿ ਭੇਕ ਅਨੇਕ." (ਨਾਪ੍ਰ) ੨. ਨੀਲਕੰਠ....
ਚਾਤਕ. ਪਪੀਹਾ....