ਖਦ੍ਯੋਤ, ਖਦ੍ਯੋਤਨ, ਖਦ੍ਯੋਤ, ਖਦ੍ਯੋਤਨ

khadhyota, khadhyotana, khadhyota, khadhyotanaखद्योत, खद्योतन, खद्योत, खद्योतन


ਸੰ. ਸੰਗ੍ਯਾ- ਖ (ਆਕਾਸ਼) ਵਿੱਚ ਜੋ ਦ੍ਯੋਤ (ਚਮਕਦਾ ਹੈ) ਸੂਰਜ। ੨. ਪਟਬੀਜਨਾ. ਜੁਗਨੂੰ. ਟਨਾਣਾ. ਟਿਟਾਣਾ. ਅੱਗ ਦੀ ਚਿੰਗਾੜੀ ਵਾਂਙ ਚਮਕਣ ਵਾਲਾ ਇੱਕ ਜੀਵ, ਜੋ ਹਵਾ ਵਿੱਚ ਉਡਦਾ ਹੈ. ਸਲ੍ਹਾਬੇ ਥਾਵਾਂ ਵਿੱਚ ਇਹ ਵਿਸ਼ੇਸ ਹੋਇਆ ਕਰਦਾ ਹੈ. ਕਈ ਕਵੀਆਂ ਨੇ ਖਦ੍ਯੋਤ ਅਤੇ 'ਰਿੰਗਣਜੋਤਿ' ਇੱਕ ਹੀ ਸਮਝ ਰੱਖਿਆ ਹੈ, ਪਰ ਇਨ੍ਹਾਂ ਵਿੱਚ ਭਾਰੀ ਭੇਦ ਹੈ. ਰਿੰਗਣਜੋਤਿ ਉਡਦਾ ਨਹੀਂ, ਉਹ ਜ਼ਮੀਨ ਤੇ ਰਿੰਗਮਾਣ ਹੋਇਆ ਚਮਕਦਾ ਹੈ.


सं. संग्या- ख (आकाश) विॱच जो द्योत (चमकदा है) सूरज। २. पटबीजना. जुगनूं. टनाणा. टिटाणा. अॱग दी चिंगाड़ी वांङ चमकण वाला इॱक जीव, जो हवा विॱच उडदा है. सल्हाबे थावां विॱच इह विशेस होइआ करदा है. कई कवीआं ने खद्योत अते 'रिंगणजोति' इॱक हीसमझ रॱखिआ है, पर इन्हां विॱच भारी भेद है. रिंगणजोति उडदा नहीं, उह ज़मीन ते रिंगमाण होइआ चमकदा है.