ਜਮਪਾਲ, ਜਪਮਾਲਾ

jamapāla, japamālāजमपाल, जपमाला


ਜਪ ਕਰਨ ਦੀ ਮਾਲਾ. ਜਪਨੀ. ਸਿਮਰਨੀ. ਹਿੰਦੂਮਤ ਦੇ ਗ੍ਰੰਥਾਂ ਵਿੱਚ ਮਾਲਾ ਤਿੰਨ ਪ੍ਰਕਾਰ ਦੀ ਲਿਖੀ ਹੈ-#(ੳ) ਕਰਮਾਲਾ (ਅੰਗੁਲੀਆਂ ਉੱਪਰ ਗਿਣਤੀ ਕਰਨੀ)(ਅ) ਵਰਣਮਾਲਾ ( ਅ ਤੋਂ ਕ੍ਸ਼੍‍ ਤੀਕ ਅੱਖਰਾਂ ਨੂੰ ਮਾਲਾ ਕਲਪਨਾ, ਜਿਵੇਂ- ੳ ਤੋਂ ੜ ਤੀਕ ਗਿਣਤੀ ਲਈ ਅੱਖਰ ਥਾਪੀਏ).#(ੲ) ਅਕ੍ਸ਼੍‍ਮਾਲਾ (ਮਣਕਿਆਂ ਦੀ ਮਾਲਾ), ਜੋ ਰੁਦ੍ਰਾਕ੍ਸ਼੍‍, ਕਮਲ ਦੇ ਬੀਜ, ਹਾਥੀਦੰਦ, ਸ਼ੰਖ ਦੇ ਟੁਕੜੇ, ਚੰਦਨ, ਤੁਲਸੀ, ਮੋਤੀ, ਬਿਲੌਰ, ਮੂੰਗਾ, ਸੁਵਰਣ (ਸੋਨੇ) ਆਦਿ ਦੇ ਮਣਕਿਆਂ ਤੋਂ ਬਣਾਈ ਜਾਂਦੀ ਹੈ.#ਯੋਗਿਨੀਤੰਤ੍ਰ ਵਿੱਚ ਮਹਾਦੇਵ ਦਾ ਵਚਨ ਹੈ ਕਿ ਪੱਚੀ ਮਣਕਿਆਂ ਦੀ ਮਾਲਾ ਮੁਕਤਿਦਾਇਕ, ਸਤਾਈ ਦੀ ਪੁਸ੍ਟਿਕਾਰਕ, ਤੀਸ ਦੀ ਧਨਦਾਇਕ, ਪਚਾਸ ਦੀ ਮੰਤ੍ਰਸਿੱਧੀ ਕਰਨ ਵਾਲੀ ਅਤੇ ਇੱਕ ਸੌ ਅੱਠ ਮਣਕੇ ਦੀ ਸਰਵਸਿੱਧੀ ਦੇਣ ਵਾਲੀ ਹੈ.#ਤੰਤ੍ਰਸ਼ਾਸਤ੍ਰ ਵਿੱਚ ਲਿਖਿਆ ਹੈ ਕਿ-#अ आ इ ई उ ऊ ऋ ऋ लृ ऋ ए ऐ ओ औ अं अः#क ख ग घ ङ। च छ ज झ ञ। ट ठ ड ढ ण।#त थ द ध न। प फ ब भ। य र ल व शा प स ह क्ष.#ਇਨ੍ਹਾਂ ਪੰਜਾਹ ਅੱਖਰਾਂ ਦਾ ਅਨੁਲੋਮ, ਪ੍ਰਤਿਲੋਮ (ਸਿੱਧਾ ਪੁਠਾ) ਪਾਠ ਕਰਨ ਤੋਂ ਸੌ ਗਿਣਤੀ ਹੁੰਦੀ ਹੈ. ਫੇਰ ਇਨ੍ਹਾਂ ਹੀ ਅੱਖਰਾਂ ਵਿੱਚੋਂ ਵਰਗਾਂ ਦੇ ਮੁੱਢ ਦਾ ਇੱਕ ਇੱਕ ਅੱਖਰ (अ क च ट त प य श) ਲੈਣ ਤੋਂ ਅੱਠ ਦੀ ਗਿਣਤੀ ਹੁੰਦੀ ਹੈ. ਇਸ ਹਿਸਾਬ ਸਰਵਮੰਤ੍ਰਮਈ ੧੦੮ ਮਣਕੇ ਦੀ ਮਾਲਾ ਹੈ.#ਇਹ ਭੀ ਲਿਖਿਆ ਹੈ ਕਿ ਇੱਕ ਇੱਕ ਰਾਸ਼ਿ ਦੇ ਨੌ ਨੌ ਅੱਖਰ ਹਨ, ਬਾਰਾਂ ਨਾਏਂ ੧੦੮ ਗਿਣਤੀ ਹੁੰਦੀ ਹੈ. ਹੋਰ ਪ੍ਰਕਾਰ ਦੱਸਿਆ ਹੈ ਕਿ ਇੱਕ ਇੱਕ ਨਛਤ੍ਰ (ਨਕ੍ਸ਼੍‍ਤ੍ਰ) ਦੇ ਚਾਰ ਚਾਰ ਅੱਖਰ ਹਨ, ਸਤਾਈ ਚੌਕੇ ੧੦੮ ਬਣਦੇ ਹਨ. ਮੁਸਲਮਾਨਾਂ ਦੀ ਮਾਲਾ (ਤਸਬੀ) ਖ਼ੁਦਾ ਦੇ ੯੯ ਗੁਣਵਾਚਕ ਅਤੇ ਇੱਕ ਖਾਸ ਨਾਉਂ ਅੱਲਾ ਜਪਣ ਲਈ ੧੦੦ ਮਣਕੇ ਦੀ ਹੋਇਆ ਕਰਦੀ ਹੈ. "ਮਾਲਾ ਤਸਬੀ ਤੋੜਕੈ ਜਿਉਂ ਸਉ ਤਿਵੈ ਅਠੋਤਰ ਲਾਇਆ." (ਭਾਗੁ) ਕਈ ਮੁਸਲਮਾਨ ਮੇਰੁ ਸਮੇਤ ੧੦੧ ਮਣਕੇ ਭੀ ਤਸਬੀ ਦੇ ਰਖਦੇ ਹਨ. ਦੇਖੋ, ਤਸਬੀ.#ਈਸਾਈਆਂ ਦੇ ਮਾਲਾ "ਰੋਜ਼ਰੀ" (Rosary) ਡੇਢ ਸੌ ਕਾਠ ਦੇ ਮਣਕਿਆਂ ਦੀ ਹੁੰਦੀ ਹੈ. ਹਰੇਕ ਦਸ ਛੋਟੇ ਮਣਕਿਆਂ ਪਿੱਛੋਂ ਇੱਕ ਵਡਾ ਮਣਕਾ ਹੁੰਦਾ ਹੈ. ਇਸ ਤਰਾਂ ੧੩੫ ਛੋਟੇ ਅਤੇ ੧੫. ਵਡੇ ਮਣਕੇ ਹੁੰਦੇ ਹਨ. ਛੋਟੇ ਮਣਕਿਆਂ ਤੇ Ave Maria (ਧਨ੍ਯ ਮੇਰੀ) ਅਤੇ ਵਡੇ ਮਣਕਿਆਂ ਉਤੇ Pater Noster (ਸਾਡਾ ਪਿਤਾ) ਜਾਪ ਹੁੰਦਾ ਹੈ.#ਪਚਵੰਜਾ ਮਣਕੇ ਦੀ ਮਾਲਾ ਭੀ ਈਸਾਈ ਰਖਦੇ ਹਨ, ਜਿਸ ਦਾ ਨਾਮ ਚੈਪਲੇਟ (Chaplet) ਹੈ. ਇਸ ਵਿੱਚ ਪੰਜਾਹ ਛੋਟੇ ਅਤੇ ਪੰਜ ਵਡੇ ਮਣਕੇ ਹੁੰਦੇ ਹਨ, ਅਰ ਉਨ੍ਹਾਂ ਅਤੇ ਨਾਮਸਿਮਰਣ ਦੀ ਉਹੀ ਰੀਤਿ ਹੈ, ਜੋ ਡੇਢ ਸੌ ਮਣਕੇ ਦੀ ਮਾਲਾ ਪੁਰ ਹੈ. ਰੋਮਨ ਕੈਥੋਲਿਕ (Roman Catholic) ਮਤ ਦੇ ਈਸਾਈਆਂ ਵਿੱਚ ਜਪਮਾਲਾ ਦਾ ਵਿਸ਼ੇਸ ਪ੍ਰਚਾਰ ਹੈ.#ਜੈਨੀਆਂ ਦੀ ਮਾਲਾ ੧੧੧ ਮਣਕੇ ਦੀ ਹੋਇਆ ਕਰਦੀ ਹੈ.#ਸਿੱਖਧਰਮ ਵਿੱਚ ਗਿਣਤੀ ਨਾਲ ਨਾਮਜਪ ਵਿਧਾਨ ਨਹੀਂ. "ਹਰਿਮਾਲਾ ਉਰ ਅੰਤਰਿ ਧਾਰੈ। ਜਨਮ ਮਰਣ ਕਾ ਦੂਖ ਨਿਵਾਰੈ." (ਆਸਾ ਮਃ ੫) "ਹਿਰਦੈ ਜਪਨੀ ਜਪਉ ਗੁਣਤਾਸਾ." (ਬਿਲਾ ਮਃ ੩. ਵਾਰ ੭) "ਮਨਿ ਜਪੀਐ ਹਰਿ ਜਪਮਾਲਾ." (ਮਾਲੀ ਮਃ ੪) ਦੇਖੋ, ਚਾਰ ਮਾਲਾ.


जप करन दी माला. जपनी. सिमरनी. हिंदूमत दे ग्रंथां विॱच माला तिंन प्रकार दी लिखी है-#(ॳ) करमाला (अंगुलीआं उॱपर गिणती करनी)(अ) वरणमाला ( अ तों क्श्‍ तीक अॱखरां नूं माला कलपना, जिवें- ॳ तों ड़ तीक गिणती लई अॱखर थापीए).#(ॲ) अक्श्‍माला (मणकिआं दी माला), जो रुद्राक्श्‍, कमल दे बीज, हाथीदंद, शंख दे टुकड़े, चंदन, तुलसी, मोती, बिलौर, मूंगा, सुवरण (सोने) आदि दे मणकिआं तों बणाई जांदी है.#योगिनीतंत्र विॱच महादेव दा वचन है कि पॱची मणकिआं दी माला मुकतिदाइक, सताई दी पुस्टिकारक, तीस दी धनदाइक, पचास दी मंत्रसिॱधी करन वाली अते इॱक सौ अॱठ मणके दी सरवसिॱधी देण वाली है.#तंत्रशासत्र विॱच लिखिआ है कि-#अ आ इ ई उ ऊ ऋ ऋ लृ ऋ ए ऐ ओ औ अं अः#क ख ग घ ङ। च छ ज झ ञ। ट ठ ड ढ ण।#त थ द ध न। प फ ब भ। य र ल व शा प स ह क्ष.#इन्हां पंजाहअॱखरां दा अनुलोम, प्रतिलोम (सिॱधा पुठा) पाठ करन तों सौ गिणती हुंदी है. फेर इन्हां ही अॱखरां विॱचों वरगां दे मुॱढ दा इॱक इॱक अॱखर (अ क च ट त प य श) लैण तों अॱठ दी गिणती हुंदी है. इस हिसाब सरवमंत्रमई १०८ मणके दी माला है.#इह भी लिखिआ है कि इॱक इॱक राशि दे नौ नौ अॱखर हन, बारां नाएं १०८ गिणती हुंदी है. होर प्रकार दॱसिआ है कि इॱक इॱक नछत्र (नक्श्‍त्र) दे चार चार अॱखर हन, सताई चौके १०८ बणदे हन. मुसलमानां दी माला (तसबी) ख़ुदा दे ९९ गुणवाचक अते इॱक खास नाउं अॱला जपण लई १०० मणके दी होइआ करदी है. "माला तसबी तोड़कै जिउं सउ तिवै अठोतर लाइआ." (भागु) कई मुसलमान मेरु समेत १०१ मणके भी तसबी दे रखदे हन. देखो, तसबी.#ईसाईआं दे माला "रोज़री" (Rosary) डेढ सौ काठ दे मणकिआं दी हुंदी है. हरेक दस छोटे मणकिआं पिॱछों इॱक वडा मणका हुंदा है. इस तरां १३५ छोटे अते १५. वडे मणके हुंदे हन. छोटे मणकिआं ते Ave Maria (धन्य मेरी) अते वडे मणकिआं उते Pater Noster (साडा पिता) जाप हुंदा है.#पचवंजा मणके दी माला भी ईसाई रखदे हन, जिस दा नाम चैपलेट (Chaplet) है. इस विॱच पंजाह छोटे अते पंज वडे मणके हुंदे हन, अर उन्हां अते नामसिमरण दी उही रीति है, जो डेढसौ मणके दी माला पुर है. रोमन कैथोलिक (Roman Catholic) मत दे ईसाईआं विॱच जपमाला दा विशेस प्रचार है.#जैनीआं दी माला १११ मणके दी होइआ करदी है.#सिॱखधरम विॱच गिणती नाल नामजप विधान नहीं. "हरिमाला उर अंतरि धारै। जनम मरण का दूख निवारै." (आसा मः ५) "हिरदै जपनी जपउ गुणतासा." (बिला मः ३. वार ७) "मनि जपीऐ हरि जपमाला." (माली मः ४) देखो, चार माला.