varanamālāवरणमाला
ਸੰਗ੍ਯਾ- ਵਰਣ (ਅੱਖਰਾਂ) ਦੀ ਮਾਲਾ (ਪੰਕ੍ਤਿ) ਹਰੂਫ਼ੇ ਤਹੱਜੀ. ਸਿਹਰਫੀ, ਪੈਂਤੀ ਆਦਿ. Alphabet। ੨. ਬਾਵਨ ਅੱਖਰੀ.
संग्या- वरण (अॱखरां) दी माला (पंक्ति) हरूफ़े तहॱजी. सिहरफी, पैंती आदि. Alphabet। २. बावन अॱखरी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਸੰਗ੍ਯਾ- ਸ਼੍ਰੇਣੀ. ਕਤਾਰ। ੨. ਸਤਰ। ੩. ਗੋਤ੍ਰ. ਕੁਲ. ਵੰਸ਼। ੪. ਦੇਖੋ, ਉਛਾਲ....
ਫ਼ਾ. [سی حرفی] ਸੀ ਹ਼ਰਫ਼ੀ. ਸੰਗ੍ਯਾ- ਤੀਹ ਅੱਖਰਾਂ ਦੀ ਅਰਬੀ ਦੀ ਵਰਣਮਾਲਾ. "ਬਹੁਰੋ ਸਿਹਰਫੀ ਜੁ ਸਭ ਹੀ ਪਢਾਈ ਹੈ." (ਨਾਪ੍ਰ) ੨. ਤੀਹ ਅੱਖਰਾਂ ਤੇ ਵ੍ਯਾਖ੍ਯਾਰੂਪ ਲਿਖੀ ਹੋਈ ਕਵਿਤਾ. ਜੈਸੇ- "ਅਲਫ ਅਲਾ ਕੋ ਯਾਦ ਕਰ ਗਫਲਤ ਮਨੋ ਵਿਸਾਰ." xxx ਆਦਿ. (ਜਸਾ)...
ਸੰ. ਪੰਚਤ੍ਰਿੰਸ਼ਤ. ਤੀਹ ਅਰ ਪੰਜ- ੩੫। ੨. ਪੰਜਾਬੀ ਦੀ ਵਰਣਮਾਲਾ, ਜਿਸ ਦੇ ਪੈਂਤੀ ਅੱਖਰ ਹਨ.#ੳ ਅ ੲ ਸ ਹ#ਕ ਖ ਗ ਘ ਙ#ਚ ਛ ਜ ਝ ਞ#ਟ ਠ ਡ ਢ ਣ#ਤ ਥ ਦ ਧ ਨ#ਪ ਫ ਬ ਭ ਮ#ਯ ਰ ਲ ਵ ੜ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....