ਗਾਲਵ

gālavaगालव


ਵਿਸ਼੍ਵਾਮਿਤ੍ਰ ਰਿਖੀ ਦਾ ਇੱਕ ਪੁਤ੍ਰ। ੨. ਵਿਸ਼੍ਵਾਮਿਤ੍ਰ ਦਾ ਇੱਕ ਚੇਲਾ. ਮਹਾਂਭਾਰਤ ਵਿੱਚ ਕਥਾ ਹੈ ਕਿ ਜਦ ਗਾਲਵ ਵਿਦ੍ਯਾ ਪੜ੍ਹ ਚੁੱਕਾ, ਤਦ ਉਸ ਨੇ ਗੁਰੂ ਨੂੰ ਗੁਰੁਦਕ੍ਸ਼ਿਣਾ ਦੇਣੀ ਚਾਹੀ. ਵਿਸ਼੍ਵਾਮਿਤ੍ਰ ਨੇ ਕਈ ਵਾਰ ਦੱਛਣਾ ਲੈਣੋ ਨਾਂਹ ਕੀਤੀ, ਪਰ ਗਾਲਵ ਨੇ ਬਹੁਤ ਹਠ ਕੀਤਾ. ਅੰਤ ਵਿਸ਼੍ਵਾਮਿਤ੍ਰ ਨੇ ਖਿਝਕੇ ਆਖਿਆ ਕਿ ਜੇ ਤੂੰ ਦੱਖਣਾ ਦੇਣੀ ਚਾਹੁੰਦਾ ਹੈਂ, ਤਦ ਅੱਠ ਸੌ ਚਿੱਟੇ ਰੰਗ ਦੇ ਘੋੜੇ, ਜਿਨ੍ਹਾਂ ਦੇ ਕੰਨ ਕਾਲੇ ਹੋਣ ਮੈਨੂੰ ਅਰਪਣ ਕਰ. ਗਾਲਵ ਨੇ ਚਿੰਤਾਤੁਰ ਹੋਕੇ ਆਪਣੇ ਪ੍ਰੇਮੀ ਗਰੁੜ ਨੂੰ ਚੇਤੇ ਕੀਤਾ. ਗਰੁੜ ਉਸ ਨੂੰ ਆਪਣੇ ਉੱਪਰ ਚੜ੍ਹਾਕੇ ਰਾਜਾ ਯਯਾਤੀ ਪਾਸ ਲੈ ਗਿਆ. ਰਿਖੀ ਨੇ ਰਾਜਾ ਤੋਂ ਘੋੜੇ ਮੰਗੇ. ਰਾਜੇ ਨੇ ਆਖਿਆ ਕਿ ਮੇਰੇ ਪਾਸ ਅਜੇਹੇ ਘੋੜੇ ਤਾਂ ਨਹੀਂ, ਪਰ ਮੇਰੀ ਪੁਤ੍ਰੀ 'ਮਾਧਵੀ' ਨੂੰ ਤੂੰ ਲੈਜਾ, ਇਸ ਤੋਂ ਤੇਰਾ ਮਨੋਰਥ ਪੂਰਾ ਹੋ ਜਾਵੇਗਾ. ਗਾਲਵ ਮਾਧਵੀ ਨੂੰ ਲੈ ਕੇ ਰਾਜਾ ਹਰਯਸ਼੍ਵ ਪਾਸ ਗਿਆ ਅਤੇ ਆਖਿਆ ਕਿ ਆਪ ਇਸ ਕੰਨ੍ਯਾ ਤੋਂ ਇੱਕ ਪੁਤ੍ਰ ਪੈਦਾ ਕਰਕੇ ਮੈਨੂੰ ਦੋ ਸੌ ਘੋੜੇ ਦਿਓ. ਹਰਯਸ਼੍ਵ ਨੇ "ਸੁਮਨਾ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਲਵ ਦੇ ਹਵਾਲੇ ਕੀਤੀ. ਫੇਰ ਰਿਖੀ ਕਾਸ਼ੀਪਤਿ ਰਾਜਾ ਦਿਵੋਦਾਸ ਪਾਸ ਗਿਆ, ਉਸ ਨੇ ਭੀ "ਪ੍ਰਤਰਦਨ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਗਾਲਵ ਨੂੰ ਮਾਧਵੀ ਮੋੜ ਦਿੱਤੀ. ਫਿਰ ਗਾਲਵ ਨੇ ਮਾਧਵੀ ਉਸ਼ੀਨਰ ਨੂੰ ਦਿੱਤੀ, ਉਸ ਨੇ "ਸ਼ਿਵੀ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਵਲ ਨੂੰ ਸੌਂਪੀ. ਜਦ ਹੋਰ ਕਿਤੇ ਇਸ ਕ਼ਿਸਮ ਦੇ ਘੋੜੇ ਮਿਲਦੇ ਨਾ ਦਿੱਸੇ, ਤਦ ਗਰੁੜ ਦੀ ਸਲਾਹ ਨਾਲ ਗਾਲਵ ਨੇ ਦੋ ਸੌ ਘੋੜੇ ਦੇ ਬਦਲੇ ਮਾਧਵੀ ਅਤੇ ਛੀ ਸੌ ਘੋੜੇ ਦੇ ਕੇ ਗੁਰਦੱਛਣਾ ਤੋਂ ਛੁਟਕਾਰਾ ਪਾਇਆ. ਵਿਸ਼੍ਵਾਮਿਤ੍ਰ ਨੇ ਮਾਧਵੀ ਤੋਂ "ਅਸ੍ਟਕ" ਨਾਮੀ ਪੁਤ੍ਰ ਪੈਦਾ ਕੀਤਾ. ਅੰਤ ਨੂੰ ਗਾਲਵ ਨੇ ਮਾਧਵੀ ਮੁੜ ਰਾਜਾ ਯਯਾਤਿ ਦੇ ਜਾ ਹਵਾਲੇ ਕੀਤੀ. "ਗਾਲਵ ਆਦਿ ਅਨੰਤ ਮੁਨੀਸਰ ਬ੍ਰਹਮ੍‍ਹੂੰ ਤੇ ਨਹਿ ਜਾਤ ਗਨਾਯੇ." (ਦੱਤਾਵ)


विश्वामित्र रिखी दा इॱक पुत्र। २. विश्वामित्र दा इॱक चेला. महांभारत विॱच कथा है कि जद गालवविद्या पड़्ह चुॱका, तद उस ने गुरू नूं गुरुदक्शिणा देणी चाही. विश्वामित्र ने कई वार दॱछणा लैणो नांह कीती, पर गालव ने बहुत हठ कीता. अंत विश्वामित्र ने खिझके आखिआ कि जे तूं दॱखणा देणी चाहुंदा हैं, तद अॱठ सौ चिॱटे रंग दे घोड़े, जिन्हां दे कंन काले होण मैनूं अरपण कर. गालव ने चिंतातुर होके आपणे प्रेमी गरुड़ नूं चेते कीता. गरुड़ उस नूं आपणे उॱपर चड़्हाके राजा ययाती पास लै गिआ. रिखी ने राजा तों घोड़े मंगे. राजे ने आखिआ कि मेरे पास अजेहे घोड़े तां नहीं, पर मेरी पुत्री 'माधवी' नूं तूं लैजा, इस तों तेरा मनोरथ पूरा हो जावेगा. गालव माधवी नूं लै के राजा हरयश्व पास गिआ अते आखिआ कि आप इस कंन्या तों इॱक पुत्र पैदा करके मैनूं दो सौ घोड़े दिओ. हरयश्व ने "सुमना" पुत्र पैदा करके दो सौ घोड़े समेत माधवी गालव दे हवाले कीती. फेर रिखी काशीपति राजा दिवोदास पास गिआ, उस ने भी "प्रतरदन" पुत्र पैदा करके दो सौ घोड़े समेत गालव नूं माधवी मोड़ दिॱती. फिर गालव ने माधवी उशीनर नूं दिॱती, उस ने "शिवी" पुत्र पैदा करके दो सौ घोड़े समेत माधवी गावल नूं सौंपी. जद होर किते इस क़िसम दे घोड़े मिलदे ना दिॱसे, तद गरुड़ दी सलाह नाल गालव ने दो सौ घोड़े दे बदले माधवीअते छी सौ घोड़े दे के गुरदॱछणा तों छुटकारा पाइआ. विश्वामित्र ने माधवी तों "अस्टक" नामी पुत्र पैदा कीता. अंत नूं गालव ने माधवी मुड़ राजा ययाति दे जा हवाले कीती. "गालव आदि अनंत मुनीसर ब्रहम्‍हूं ते नहि जात गनाये." (दॱताव)