sivīसिवी
ਦੇਖੋ, ਸਿਵਿ। ੨. ਸ਼ਿਵ ਦੀ ਸ਼ਕਤਿ. ਸ਼ੈਵੀ. ਦੁਰਗਾ. "ਸਿਵੀ ਵਾਸਵੀ." (ਚੰਡੀ ੨)
देखो, सिवि। २. शिव दी शकति. शैवी. दुरगा. "सिवी वासवी." (चंडी २)
ਸ਼ਿਵ (ਕਰਤਾਰ) ਨੇ. "ਸਿਵਿ ਸਕਤਿ ਮਿਟਾਈਆ." (ਗਉ ਮਃ ੩) ਮਾਇਆ ਮਿਟਾ ਦਿੱਤੀ। ੨. ਸੰ. शिवि¹ ਗਾਂਧਾਰ (ਗੰਧਾਰ) ਦੇ ਰਾਜਾ ਉਸ਼ੀਨਰ ਦਾ ਪੁਤ੍ਰ. ਮਹਾਭਾਰਤ ਵਿੱਚ ਇਸ ਦੀ ਦਯਾ ਅਤੇ ਦਾਨ ਬਾਬਤ ਲਿਖਿਆ ਹੈ ਕਿ ਇੰਦ੍ਰ ਬਾਜ਼ ਅਤੇ ਅਗਨੀ ਕਬੂਤਰ ਬਣਕੇ ਸ਼ਿਵਿ ਪਾਸ ਪਹੁੰਚੇ. ਕਬੂਤਰ ਰਾਜੇ ਦੀ ਗੋਦੀ ਵਿੱਚ ਲੁਕ ਗਿਆ, ਬਾਜ ਨੇ ਆਖਿਆ ਮੇਰਾ ਸ਼ਿਕਾਰ ਦੇਹ, ਮੈ ਭੁੱਖਾ ਮਰਦਾ ਹਾਂ. ਰਾਜੇ ਨੇ ਸ਼ਰਣਾਗਤ ਨੂੰ ਦੇਣਾ ਪਾਪ ਸਮਝਿਆ ਅਰ ਬਾਜ ਨੂੰ ਹੋਰ ਮਾਸ ਲੈਣ ਲਈ ਆਖਿਆ. ਬਾਜ ਨੇ ਕਿਹਾ ਤੂੰ ਆਪਣੇ ਸ਼ਰੀਰ ਦਾ ਮਾਸ ਕਬੂਤਰ ਬਰਾਬਰ ਦੇਹ. ਰਾਜੇ ਨੇ ਤਾਰਜ਼ੂ ਵਿੱਚ ਕਬੂਤਰ ਰੱਖਕੇ ਸ਼ਰੀਰ ਦਾ ਮਾਸ ਤੋਲਣਾ ਸ਼ੁਰੂ ਕੀਤਾ ਪਰ ਕਬੂਤਰ ਭਾਰੀ ਹੀ ਰਿਹਾ. ਅੰਤ ਨੂੰ ਰਾਜਾ ਆਪ ਤੱਕੜੀ ਵਿੱਚ ਚੜ੍ਹ ਬੈਠਾ. ਇਸ ਪਰ ਇੰਦ੍ਰ ਅਤੇ ਅਗਨੀ ਪ੍ਰਸੰਨ ਹੋਕੇ ਲੋਪ ਹੋ ਗਏ.²#ਹੋਰ ਕਥਾ ਹੈ ਕਿ ਵਿਸਨੁ ਭੁੱਖੇ ਬ੍ਰਾਹਮਣ ਦਾ ਰੂਪ ਧਾਰਕੇ ਆਇਆ. ਰਾਜੇ ਨੇ ਭੋਜਨ ਕਰਾਉਣਾ ਚਾਹਿਆ. ਪਰ ਬ੍ਰਾਹਮਣ ਨੇ ਆਖਿਆ ਕਿ ਮੈਂ ਕੇਵਲ ਤੇਰੇ ਪੁਤ੍ਰ ਦਾ ਮਾਸ ਖਾਵਾਂਗਾ. ਰਾਜੇ ਨੇ ਐਸਾ ਹੀ ਕੀਤਾ, ਜਦ ਮਾਸ ਤਿਆਰ ਹੋਇਆ ਤਦ ਬ੍ਰਾਹਮਣ ਨੇ ਆਖਿਆ ਕਿ ਪਹਿਲੇ ਤੂੰ ਖਾਹ ਫੇਰ ਮੈਂ ਖਾਵਾਂਗਾ, ਜਦ ਰਾਜਾ ਪੁਤ੍ਰ, ਦਾ ਮਾਸ ਖਾਣ ਲੱਗਾ, ਤਦ ਵਿਸਨੁ ਨੇ ਪ੍ਰਗਟ ਹੋ ਕੇ ਰਾਜੇ ਨੂੰ ਵਰਦਾਨ ਦੇ ਕੇ ਉਸ ਦੇ ਪੁਤ੍ਰ ਵ੍ਰਿਹਦਗਰਭ ਨੂੰ ਜਿੰਦਾ ਕਰ ਦਿੱਤਾ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਸਿਵਿ। ੨. ਸ਼ਿਵ ਦੀ ਸ਼ਕਤਿ. ਸ਼ੈਵੀ. ਦੁਰਗਾ. "ਸਿਵੀ ਵਾਸਵੀ." (ਚੰਡੀ ੨)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....