kripāladhāsaक्रिपालदास
ਨਾਮ ਦਾ ਰਸੀਆ ਅਤੇ ਮਹਾਨ ਸ਼ੂਰਵੀਰ ਉਦਾਸੀ ਸਾਧੂਆਂ ਦਾ ਮਹੰਤ, ਜਿਸ ਨੂੰ ਭੰਗਾਣੀ ਦੇ ਯੁੱਧ ਵਿੱਚ ਹਯਾਤ ਖ਼ਾਂ ਸਰਦਾਰ ਨੂੰ ਕੁਤਕੇ ਨਾਲ ਮਾਰਿਆ ਸੀ, ਜਿਸ ਪੁਰ ਪ੍ਰਸੰਨ ਹੋ ਕੇ ਦਸ਼ਮੇਸ਼ ਨੇ ਸਰੋਪਾ ਬਖ਼ਸ਼ਿਆ ਅਤੇ ਵਿਚਿਤ੍ਰਨਾਟਕ ਵਿੱਚ ਲਿਖਿਆ-#"ਕ੍ਰਿਪਾਲੰ ਕੁਪ੍ਯੋ ਹੈ ਕੁੱਤਕੋ ਸੰਭਾਰੀ,#ਹਠੀ ਖ਼ਾਨ ਹੱਯਾਤ ਕੇ ਸੀਸ ਝਾਰੀ,#ਉਠੀ ਛਿੱਛ ਇੱਛੰ ਕੱਢਾ ਮਿੱਜ ਜੋਰੰ,#ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ."#ਕ੍ਰਿਪਾਲਦਾਸ ਦੀ ਗੱਦੀ ਦਾ ਅਸਥਾਨ ਪਿੰਡ ਹੇਹਰ (ਜਿਲਾ ਲੁਦਿਆਨਾ) ਹੈ. ਜਦ ਦਸ਼ਮੇਸ਼ ਮਾਛੀਵਾੜੇ ਤੋਂ ਉੱਚਪੀਰ ਦਾ ਰੂਪ ਧਾਰਕੇ ਹੇਹਰ ਪਹੁਚੇ, ਤਦ ਕ੍ਰਿਪਾਲ ਦਾਸ ਨੇ ਸਤਿਗੁਰੂ ਦੀ ਸੇਵਾ ਕੀਤੀ ਅਤੇ ਵਿਦਾਇਗੀ ਸਮੇਂ ਕਈ ਕੋਹ ਤੀਕ ਪਲੰਘ ਦਾ ਪਾਵਾ ਉਠਾਂਈਂ ਗਿਆ.
नाम दा रसीआ अते महान शूरवीर उदासी साधूआं दा महंत, जिस नूं भंगाणी दे युॱध विॱच हयात ख़ां सरदार नूंकुतके नाल मारिआ सी, जिस पुर प्रसंन हो के दशमेश ने सरोपा बख़शिआ अते विचित्रनाटक विॱच लिखिआ-#"क्रिपालं कुप्यो है कुॱतको संभारी,#हठी ख़ान हॱयात के सीस झारी,#उठी छिॱछ इॱछं कॱढा मिॱज जोरं,#मनो माखनं मॱटकी कान्ह फोरं."#क्रिपालदास दी गॱदी दा असथान पिंड हेहर (जिला लुदिआना) है. जद दशमेश माछीवाड़े तों उॱचपीर दा रूप धारके हेहर पहुचे, तद क्रिपाल दास ने सतिगुरू दी सेवा कीती अते विदाइगी समें कई कोह तीक पलंघ दा पावा उठांईं गिआ.
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. रसिन्. ਵਿ- ਰਸ ਵਾਲਾ. ਰਸ ਲੈਣ ਵਾਲਾ. ਰਸਿਕ. "ਆਪੇ ਰਸੀਆ, ਆਪਿ ਰਸ." (ਸ੍ਰੀ ਮਃ ੧) "ਇਕ ਅਧ ਨਾਇਰਸੀਅੜਾ." (ਗਉ ਮਃ ੫) ਕੋਈ ਵਿਰਲਾ ਨਾਮਰਸੀਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਸੰ. ਵਿ- ਸ਼੍ਰੇਸ੍ਟ. ਉੱਤਮ। ੨. ਵਡਾ. ਬਜ਼ੁਰਗ। ੩. ਸਾਧੂਆਂ ਦੇ ਡੇਰੇ ਅਖਾੜੇ ਆਦਿ ਦਾ ਮੁਖੀਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਅ. [حیات] ਹ਼ਯਾਤ. ਸੰਗ੍ਯਾ- ਜੀਵਨ. ਜਿੰਦਗੀ....
ਖ਼ਾਨ ਦਾ ਸੰਖੇਪ. ਦੇਖੋ, ਖਾਨ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. "ਮਤ ਕੋਈ ਬਖਸਿਆ ਮੈ ਮਿਲੈ." (ਸ. ਫਰੀਦ) ੨. ਦਾਨ ਕੀਤਾ। ੩. ਮੁਆਫ਼ ਕੀਤਾ....
ਅਦਭੁਤ ਨਾਟਕ. ਅਜੀਬ ਦ੍ਰਿਸ਼੍ਯ ਕਾਵ੍ਯ। ੨. ਦਸਮਗ੍ਰੰਥ ਦਾ ਉਹ ਭਾਗ, ਜਿਸ ਵਿੱਚ ੨੪ ਅਵਤਾਰਾਂ ਦੀ ਕਥਾ ਅਤੇ ਅਨੇਕ ਐਤਿਹਾਸਿਕ ਪ੍ਰਸੰਗ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ੩. ਚੌਦਾਂ ਅਧ੍ਯਾਯ ਦਾ ਇੱਕ ਖ਼ਾਸ ਗ੍ਰੰਥ, ਜੋ ਦਸਮਗ੍ਰੰਥ ਵਿੱਚ ਦੇਖੀਦਾ ਹੈ. ਇਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਕੁਝ ਹਾਲ ਹੈ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਕੁਪਿਤ. ਕ੍ਰੋਧ ਸਹਿਤ ਹੋਇਆ. "ਕੁਪ੍ਯੋ ਜੇਮ ਪਾਨੰ." (ਗ੍ਯਾਨ) ਜਿਸ ਤਰਾਂ ਉਬਲਦਾ ਹੋਇਆ ਪਾਨੀ....
ਵਿ- ਜਿੱਦੀ. ਹਠ ਵਾਲਾ. ਹਠੀ ਦੋ ਪ੍ਰਕਾਰ ਦੇ ਹਨ. ਇੱਕ ਅੰਧ ਵਿਸ਼੍ਵਾਸੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ੍ਹ ਕੀਤੀ ਗੱਲ ਨੂੰ ਨਾ ਤਿਆਗੇ. ਇਹ ਨਿੰਦਿਤ ਹਠੀ ਹੈ.#ਜਾਰ ਕੋ ਵਿਚਾਰ ਕਹਾਂ ਗਣਿਕਾ ਕੋ ਲਾਜ ਕਹਾਂ#ਗਦਹਾ ਕੋ ਮਾਨ ਕਹਾਂ ਆਂਧਰੇ ਕੋ ਆਰਸੀ,#ਨਿਗੁਣ ਕੋ ਗੁਣ ਕਹਾਂ ਦਾਨ ਕਹਾਂ ਦਾਰਿਦੀ ਕੋ#ਸੇਵਾ ਕਹਾਂ ਸੂਮ ਕੀ ਇਰੰਡ ਛਾਹ ਡਾਰਸੀ,#ਮਦ੍ਯਪ ਕੀ ਸ਼ੁਚਿ ਕਹਾਂ ਸਾਚ ਕਹਾਂ ਲੰਪਟੀ ਕੋ#ਨੀਚ ਕੋ ਬਚਨ ਕਹਾਂ ਸ੍ਯਾਰ ਕੀ ਪੁਕਾਰ ਸੀ,#"ਟੋਡਰ" ਸੁ ਕਵਿ ਏਸੇ ਹਠੀ ਕੋ ਨ ਭਾਵੈ ਸੀਖ#ਭਾਵੇਂ ਕਹੋ ਸੂਧੀ ਬਾਤ ਭਾਵੇਂ ਕਹੋ ਪਾਰਸੀ.#ਦੂਜਾ ਉੱਤਮ ਹਠੀ ਉਹ ਹੈ ਜੋ ਸਤ੍ਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜੋਰੀ ਨਹੀਂ ਦਿਖਾਉਂਦਾ. ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿੱਚ ਸਿੱਖ ਸਿਮਰਦੇ ਹਨ. ਇਸ ਪਵਿਤ੍ਰ ਹਠ ਦਾ ਉਦਾਹਰਣ ਹੈ. "ਸੀਸ ਦੀਆ ਪਰ ਸਿਰਰ ਨ ਦੀਨਾ। ਰੰਚ ਸਮਾਨ ਦੇਹ ਕਰ ਚੀਨਾ." (ਵਿਚਿਤ੍ਰ)...
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸੰ. ਸ਼ੀਰ੍ਸ. ਸੰਗ੍ਯਾ- ਸਿਰ। ੨. ਆਸੀਸ (ਆਸ਼ੀਰਵਾਦ) ਦਾ ਸੰਖੇਪ. "ਦੈ ਦਿਜ ਸੀਸ ਚਲ੍ਯੋ ਉਤਕੌ." (ਕ੍ਰਿਸਨਾਵ) ੩. ਸੰ. सीस ਸਿੱਕਾ. ਸੀਸਕ....
ਸੰਗ੍ਯਾ- ਝੱਜਰ. ਖਲਿੰਜਰ. ਸ਼ੁਰਾਹੀ। ੨. ਦੇਖੋ, ਝਾਰਿ ਅਤੇ ਝਾੜੀ। ੩. ਕ੍ਰਿ. ਵਿ- ਸਾਰੇ. ਸ਼ਭ. ਤਮਾਮ। ੪. ਦੇਖੋ, ਘਾਰੀ....
ਸੰਗ੍ਯਾ- ਛਿੱਟਾ. ਛੀਂਟਾ. ਦੇਖੋ, ਇੱਛੰ. "ਅਤਿ ਉੱਛਲ ਛਿੱਛ ਤ੍ਰਿਕੂਟ ਛਯੋ." (ਰਾਮਚੰਦ੍ਰਿਕਾ)...
ਦੇਖੋ, ਇੱਛਾ। ੨. ਸੰ. ई्क्षणीय. ਈਕ੍ਸ਼੍ਣੀਯ. ਵਿ- ਦੇਖਣ ਲਾਇਕ. ਦੇਖਨੇ ਯੋਗ੍ਯ. "ਉਠੀ ਛਿੱਛ ਇੱਛੰ." (ਵਿਚਿਤ੍ਰ) ਦੇਖਣ ਯੋਗ ਛਿੱਟਾਂ ਉੱਠੀਆਂ....
ਸੰਗ੍ਯਾ- ਕੰਠ. ਤਟ. ਕਿਨਾਰਾ....
ਸੰ. ਮੱਜਾ. ਸੰਗ੍ਯਾ- ਹੱਡੀਆਂ ਦਾ ਗੁੱਦਾ. ਸ਼ਰੀਰ ਦੀ ਚਿਕਨਾਈ....
ਵ੍ਯ- ਮਾਨੋ. ਗੋਯਾ. ਜਾਣੀਓਂ....
ਕ੍ਰਿਸਨਦੇਵ. ਦੇਖੋ, ਕ੍ਰਿਸਨ ੧੧....
ਨਾਮ ਦਾ ਰਸੀਆ ਅਤੇ ਮਹਾਨ ਸ਼ੂਰਵੀਰ ਉਦਾਸੀ ਸਾਧੂਆਂ ਦਾ ਮਹੰਤ, ਜਿਸ ਨੂੰ ਭੰਗਾਣੀ ਦੇ ਯੁੱਧ ਵਿੱਚ ਹਯਾਤ ਖ਼ਾਂ ਸਰਦਾਰ ਨੂੰ ਕੁਤਕੇ ਨਾਲ ਮਾਰਿਆ ਸੀ, ਜਿਸ ਪੁਰ ਪ੍ਰਸੰਨ ਹੋ ਕੇ ਦਸ਼ਮੇਸ਼ ਨੇ ਸਰੋਪਾ ਬਖ਼ਸ਼ਿਆ ਅਤੇ ਵਿਚਿਤ੍ਰਨਾਟਕ ਵਿੱਚ ਲਿਖਿਆ-#"ਕ੍ਰਿਪਾਲੰ ਕੁਪ੍ਯੋ ਹੈ ਕੁੱਤਕੋ ਸੰਭਾਰੀ,#ਹਠੀ ਖ਼ਾਨ ਹੱਯਾਤ ਕੇ ਸੀਸ ਝਾਰੀ,#ਉਠੀ ਛਿੱਛ ਇੱਛੰ ਕੱਢਾ ਮਿੱਜ ਜੋਰੰ,#ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ."#ਕ੍ਰਿਪਾਲਦਾਸ ਦੀ ਗੱਦੀ ਦਾ ਅਸਥਾਨ ਪਿੰਡ ਹੇਹਰ (ਜਿਲਾ ਲੁਦਿਆਨਾ) ਹੈ. ਜਦ ਦਸ਼ਮੇਸ਼ ਮਾਛੀਵਾੜੇ ਤੋਂ ਉੱਚਪੀਰ ਦਾ ਰੂਪ ਧਾਰਕੇ ਹੇਹਰ ਪਹੁਚੇ, ਤਦ ਕ੍ਰਿਪਾਲ ਦਾਸ ਨੇ ਸਤਿਗੁਰੂ ਦੀ ਸੇਵਾ ਕੀਤੀ ਅਤੇ ਵਿਦਾਇਗੀ ਸਮੇਂ ਕਈ ਕੋਹ ਤੀਕ ਪਲੰਘ ਦਾ ਪਾਵਾ ਉਠਾਂਈਂ ਗਿਆ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਇੱਕ ਪਿੰਡ, ਜੋ ਜਿਲਾ, ਤਸੀਲ ਲਹੌਰ ਵਿੱਚ ਹੈ. ਇਹ ਰੇਲਵੇ ਸਟੇਸ਼ਨ ਕੋਟ ਲਖਪਤ ਤੋਂ ੮. ਮੀਲ ਅਗਨਿ ਕੋਣ ਹੈ. ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਡੇ ਭਾਈ ਪ੍ਰਿਥੀ ਚੰਦ ਜੀ ਦੇ ਇਸ ਪਿੰਡ ਸਹੁਰੇ ਸਨ ਉਨ੍ਹਾਂ ਦਾ ਚਲਾਣਾ ਭੀ ਇੱਥੇ ਹੀ ਹੋਇਆ ਹੈ. ਸਮਾਧ ਬਣੀ ਹੋਈ ਹੈ, ਜਿਸ ਨਾਲ ਬਹੁਤ ਜ਼ਮੀਨ ਅਤੇ ਜਾਗੀਰ ਹੈ। ੨. ਕ੍ਰਿਪਾਲ ਦਾਸ ਉਦਾਸੀ ਮਹਾਤਮਾ ਦੇ ਰਹਿਣ ਦਾ ਗ੍ਰਾਮ, ਜੋ ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਵਿੱਚ ਹੈ. ਇਸ ਥਾਂ ਦਸ਼ਮੇਸ਼ ਮਾਲਵੇ ਨੂੰ ਜਾਂਦੇ ਹੋਏ ਵਿਰਾਜੇ ਹਨ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਭੀ ਇਸ ਜਗਾ ਭਾਈ ਹਮੀਰੇ ਸਿੱਖ ਦਾ ਪ੍ਰੇਮ ਵੇਖਕੇ ਕੁਝ ਚਿਰ ਠਹਿਰੇ ਹਨ. ਉਹ ਪਲੰਘ ਜਿਸ ਪੁਰ ਗੁਰੂ ਸਾਹਿਬ ਵਿਰਾਜੇ ਹਨ ਅਤੇ ਉਹ ਚੁਲ੍ਹਾ ਜਿਸ ਤੇ ਗੁਰੂ ਸਾਹਿਬ ਦਾ ਪ੍ਰਸਾਦ ਤਿਆਰ ਹੋਇਆ ਸੀ, ਦੋਵੇਂ ਸੰਭਾਲਕੇ ਰੱਖੇ ਹੋਏ ਹਨ ਮਹੰਤ ਕ੍ਰਿਪਾਲ ਦਾਸ ਦੇ ਸਮੇਂ ਤੋਂ ਲੈ ਕੇ ਇਥੇ ਸਿੱਖ ਸੰਗਤਾਂ ਜੁੜਦੀਆਂ ਆਈਆਂ ਹਨ. ਗੁਰੁਦ੍ਵਾਰਾ ਦੋਹਾਂ ਸਤਿਗੁਰਾਂ ਦਾ ਪਿੰਡ ਦੇ ਪੂਰਵ ਪਾਸੇ ਪਾਸ ਹੀ ਹੈ. ਸਿੱਖਰਾਜ ਸਮੇਂ ਪਿੰਡ ਦਾ ਛੀਵਾਂ ਹਿੱਸਾ ਜ਼ਮੀਨ ਗੁਰੁਦ੍ਵਾਰੇ ਨਾਲ ਲਗਾਈ ਗਈ. ਜੋ ਕਈ ਹਜ਼ਾਰ ਵਿੱਘੇ ਹੈ. ਰੇਲਵੇ ਸਟੇਸ਼ਨ ਚੌਕੀਮਾਨ ਤੋਂ ਛੀ ਮੀਲ ਅਗਨਿ ਕੋਣ ਇਹ ਅਸਥਾਨ ਹੈ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਲੋਦੀਆਨਾ ਲੋਦੀ ਪਠਾਣਾਂ ਦਾ ਸਤਲੁਜ ਦੇ ਕਿਨਾਰੇ ਵਸਾਇਆ ਇੱਕ ਨਗਰ, ਜੋ ਹੁਣ ਜਲੰਧਰ ਦੀ ਕਮਿਸ਼ਨਰੀ ਦਾ ਜਿਲਾ ਹੈ. ਇੱਥੇ ਮਹਾਰਾਜਾ ਰਣਜੀਤਸਿੰਘ ਜੀ ਵੇਲੇ ਪੰਜਾਬ ਦੀ ਸਰਹੱਦੀ ਅੰਗ੍ਰੇਜ਼ੀ ਛਾਵਣੀ ਸੀ. ਇਹ ਛਾਵਣੀ ਸਨ ੧੮੦੯ ਵਿੱਚ ਅੰਗ੍ਰੇਜ਼ਾਂ ਨੇ ਕ਼ਾਇਮ ਕੀਤੀ. ਲੁਦਿਆਨੇ ਤੋਂ ਦਿੱਲੀ ੧੯੪ ਅਤੇ ਲਹੌਰ ੧੧੬ ਮੀਲ ਹੈ. ਜਨਸੰਖ੍ਯਾ ੫੧੦੦੦ ਹੈ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਕ੍ਰਿਪਾਲੁ। ੨. ਸੰਗ੍ਯਾ- ਜੱਲੂ ਕਾ ਕ੍ਰਿਪਾਲ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਵਡਾ ਜੋਧਾ ਸੀ। ੩. ਕਟੋਚ ਦਾ ਰਾਜਾ, ਜੋ ਨਾਦੌਨ ਦੇ ਜੰਗ ਵਿੱਚ ਭੀਮਚੰਦ ਕਹਲੂਰੀਏ ਦੇ ਵਿਰੁੱਧ ਲੜਨ ਗਿਆ. ਦਸ਼ਮੇਸ਼ ਨੇ ਇਸ ਨੂੰ ਭਾਰੀ ਸ਼ਿਕਸਤ ਦਿੱਤੀ। ੪. ਦੇਖੋ, ਕ੍ਰਿਪਾਲਚੰਦ। ੫. ਦੇਖੋ, ਕ੍ਰਿਪਾਲਦਾਸ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਸੰ. पल्यङ्क. ਪਲ੍ਯੰਕ. ਅਤੇ पर्यङ्क- ਪਰ੍ਯੰਕ. ਸੰਗ੍ਯਾ- ਮੰਜਾ. ਖਾਟ. "ਚੂੜਾ ਭੰਨੁ ਪਲੰਘ ਸਿਉ ਮੁੰਧੇ!" (ਵਡ ਮਃ ੧)...
ਸੰਗ੍ਯਾ- ਮੰਜੇ ਚੌਕੀ ਆਦਿ ਦਾ ਪਾਦ. ਪਾਯਹ. "ਹੁਤੋ ਹੀਨ ਚੌਕੀ ਇਕ ਪਾਵਾ." (ਗੁਪ੍ਰਸੂ) ੨. ਪ੍ਰਾਪਤ ਕੀਤਾ. "ਸਾਚੁ ਮਿਲੈ ਸੁਖ ਪਾਵਾ." (ਮਾਰੂ ਸੋਲਹੇ ਮਃ ੧) ੩. ਪਾਵਾਂ. ਪ੍ਰਾਪਤ ਕਰਾਂ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....