jhārīझारी
ਸੰਗ੍ਯਾ- ਝੱਜਰ. ਖਲਿੰਜਰ. ਸ਼ੁਰਾਹੀ। ੨. ਦੇਖੋ, ਝਾਰਿ ਅਤੇ ਝਾੜੀ। ੩. ਕ੍ਰਿ. ਵਿ- ਸਾਰੇ. ਸ਼ਭ. ਤਮਾਮ। ੪. ਦੇਖੋ, ਘਾਰੀ.
संग्या- झॱजर. खलिंजर. शुराही। २. देखो, झारि अते झाड़ी। ३. क्रि. वि- सारे. शभ. तमाम। ४. देखो, घारी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰੋਹਤਕ ਜਿਲੇ ਦਾ ਇੱਕ ਨਗਰ, ਜਿੱਥੇ ਤਸੀਲ ਹੈ. ਇਸ ਦਾ ਉੱਚਾਰਣ ਝਜਰ ਭੀ ਹੈ. ਝੱਜਰ ਦਿੱਲੀ ਤੋਂ ੩੫ ਮੀਲ ਪੱਛਮ ਹੈ. ਇੱਥੇ ਮੁਸਲਮਾਨਾਂ ਦੀ, ਜੱਟਾਂ ਦੀ ਅਤੇ ਬੇਗਮ ਸਮਰੂ ਦੀ ਹੁਕੂਮਤ ਰਹੀ ਹੈ. ਸਨ ੧੮੦੩ ਵਿੱਚ ਝੱਜਰ ਅੰਗ੍ਰੇਜ਼ੀ ਸਰਕਾਰ ਵੱਲੋਂ ਨਵਾਬ ਨਿਜਾਬਤਖ਼ਾਨ ਨੂੰ ਦਿੱਤਾ ਗਿਆ. ਸਨ ੧੮੫੭ ਦੇ ਗਦਰ ਵਿੱਚ ਬਾਗੀਆਂ ਨੂੰ ਸਹਾਇਤਾ ਦੇਣ ਦੇ ਅਪਰਾਧ ਵਿੱਚ ਝੱਜਰ ਅਤੇ ਇਸ ਦਾ ਇਲਾਕਾ ਜ਼ਬਤ ਕੀਤਾ ਗਿਆ ਅਤੇ ਨਵਾਬ ਅਬਦੁਲਰਹਿਮਾਨ ਖ਼ਾਨ ਨੂੰ ਫਾਹੇ ਚਾੜ੍ਹਿਆ ਗਿਆ.#ਝੱਜਰ ਦੇ ਜਬਤ ਹੋਏ ਇਲਾਕੇ ਵਿੱਚੋਂ ਸਿੱਖ ਰਿਆਸਤਾਂ- ਪਟਿਆਲਾ, ਜੀਂਦ ਅਤੇ ਨਾਭੇ ਨੂੰ, ਨਾਰਨੌਲ, ਦਾਦਰੀ ਅਤੇ ਬਾਵਲ ਦਾ ਇਲਾਕਾ ਸਰਕਾਰ ਵੱਲੋਂ ਮਿਲਿਆ.#ਝੱਜਰ ਵਿੱਚ ਵਸਤ੍ਰ ਬਹੁਤ ਚੰਗੇ ਰੰਗੇ ਜਾਂਦੇ ਹਨ ਅਤੇ ਸੁਰਾਹੀਆਂ (ਝਾਰੀਆਂ) ਬਹੁਤ ਪਤਲੀਆਂ ਬਣਦੀਆਂ ਹਨ. ਕੋਈ ਅਚਰਜ ਨਹੀਂ ਕਿ ਝੱਜਰ ਵਿੱਚ ਉੱਤਮ ਸੁਰਾਹੀ ਬਣਨ ਤੋਂ ਹੀ ਸੁਰਾਹੀ ਦਾ ਨਾਮ "ਝੱਜਰ" ਹੋਗਿਆ ਹੋਵੇ। ੨. ਸੰ. अलिञ्ज ਅਲਿੰਜਰ. ਪਾਣੀ ਦੀ ਝਾਰੀ. ਸੁਰਾਹੀ....
ਸੰਗ੍ਯਾ- ਝਾਰੀ. ਝੱਝਰ। ੨. ਕਮੰਡਲੁ। ੩. ਸੰ सुराधृ ਸੁਰਾਧ੍ਰਿ. ਸ਼ਰਾਬ ਧਾਰਨ ਵਾਲੀ. ਧਾਤੁ ਜਾਂ ਕੱਚ ਦੀ ਝਾਰੀ, ਜਿਸ ਵਿੱਚ ਸ਼ਰਾਬ ਰੱਖੀਦੀ ਹੈ. "ਸੂਲ ਸੁਰਾਹੀ ਖੰਜਰ ਪਿਆਲਾ." (ਹਜਾਰੇ ੧੦)...
ਸੰਗ੍ਯਾ- ਕੰਡੇਦਾਰ ਝਾੜੀ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਅਗ੍ਯਾਨੀਆਂ ਨੇ ਝਾੜੀ ਨੂੰ ਪੱਕਿਆ ਹੋਇਆ ਕੇਲਾ ਸਮਝ ਰੱਖਿਆ ਹੈ। ੨. ਕ੍ਰਿ. ਵਿ- ਝਾੜਕੇ "ਬਿਖ ਝਾਰਿ ਝਾਰਿ ਲਿਵ ਲਾਵੈਗੋ." (ਕਾਨ ਅਃ ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਝਟਿ. ਸੰਗ੍ਯਾ- ਛੋਟਾ ਝਾੜ. ਕੰਡੇਦਾਰ ਛੋਟਾ ਬੂਟਾ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ....
ਸੰਗ੍ਯਾ- ਖੂਹ ਦੀ ਮਣ ਵਿੱਚ ਹੋਇਆ ਸੁਰਾਖ਼. ਆਸ ਪਾਸ ਦਾ ਜਲ ਜਦ ਜ਼ੋਰ ਕਰਦਾ ਹੈ ਤਦ ਕਮਜ਼ੋਰ ਚਿਣਾਈ ਨੂੰ ਘਾਰਕੇ ਰਸਤਾ ਕਰ ਲੈਂਦਾ ਹੈ। ੨. ਪਸ਼ੂ ਬਨ੍ਹਣ ਲਈ ਬਣਾਇਆ ਛੱਪਰ। ੩. ਦੇਖੋ, ਕੂਲਘਾਰੀ। ੪. ਵਿ- ਘਾਤ ਕਰਨ ਵਾਲੀ. ਹਤ੍ਯਾਰੀ. "ਮੇਦ ਏਸਣੀ ਆਦਿ ਉਚਰੀਐ। ਘਾਰੀ ਅੰਤ ਸਬਦ ਕਹੁ ਧਰੀਐ." (ਸਨਾਮਾ) ਮੇਦਾ (ਮੇਦਿਨੀ) ਈਸ਼ (ਰਾਜਾ), ਉਸ ਦੀ ਸੈਨਾ, ਉਸ ਦੇ ਨਾਸ਼ ਕਰਨ ਵਾਲੀ (ਘਾਰੀ) ਬੰਦੂਕ਼....