kupyo, kupyoकुप्यो, कुप्यो
ਕੁਪਿਤ. ਕ੍ਰੋਧ ਸਹਿਤ ਹੋਇਆ. "ਕੁਪ੍ਯੋ ਜੇਮ ਪਾਨੰ." (ਗ੍ਯਾਨ) ਜਿਸ ਤਰਾਂ ਉਬਲਦਾ ਹੋਇਆ ਪਾਨੀ.
कुपित. क्रोध सहित होइआ. "कुप्यो जेम पानं." (ग्यान) जिस तरां उबलदा होइआ पानी.
ਸੰ. ਵਿ- ਕੋਪਿਤ. ਗੁੱਸੇ ਹੋਇਆ. ਕ੍ਰੋਧ ਵਿੱਚ ਆਇਆ। ੨. ਨਿੰਦਿਤ ਪਿਤਾ।...
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਕੁਪਿਤ. ਕ੍ਰੋਧ ਸਹਿਤ ਹੋਇਆ. "ਕੁਪ੍ਯੋ ਜੇਮ ਪਾਨੰ." (ਗ੍ਯਾਨ) ਜਿਸ ਤਰਾਂ ਉਬਲਦਾ ਹੋਇਆ ਪਾਨੀ....
ਕ੍ਰਿ. ਵਿ- ਜੈਸੇ. ਜਿਮ ਵਾਂਙ. "ਘਣੰ ਜੇਮ ਗਾਜੇ." (ਚੰਡੀ ੨)...
ਦੇਖੋ, ਗਿਆਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਾਨੀਯ. ਪੀਣ ਯੋਗ੍ਯ ਪਦਾਰਥ. ਜਲ. "ਪਾਨੀ ਮਾਹਿ ਦੇਖੁ ਮੁਖ ਜੈਸਾ." (ਕਾਨ ਨਾਮਦੇਵ) ੨. ਸ਼ਰਾਬ. ਮਦ੍ਯ. "ਇਕਤੁ ਪਤਰਿ ਭਰਿ ਪਾਨੀ." (ਆਸਾ ਕਬੀਰ) ੩. ਭਾਵ- ਮਾਤਾ ਦੀ ਰਜ. "ਪਾਨੀ ਮੈਲਾ ਮਾਟੀ ਗੋਰੀ." (ਗਉ ਕਬੀਰ) ਇੱਥੇ ਮੈਲਾ ਅਤੇ ਗੋਰੀ ਸ਼ਬਦ ਰਜ ਅਤੇ ਮਣੀ ਦੇ ਰੰਗ ਤੋਂ ਹੈ। ੪. ਆਬ. ਚਮਕ....