ajīranaअजीरण
ਸੰ. अजीरी- ਅਜੀਰ੍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ.
सं. अजीरी- अजीर्ण. वि- जो पुराणा ना होवे। २. संग्या- जद खाधा भोजन, जीरण नहीं हुंदा (पचदा नहीं), उस नूं अजीरण अथवा मंदागनि रोग आखदे हन. [سوُاءہضم] सूए हजम. अं. Dyspepsia. बदहजमी. बहुत खाणा, खाधे उॱपर खाणा, भरे पेट करड़ी मिहनत करनी, वेले सिर ना सौणा, शोक दा होणा, भोजन खाके पाणी विच तरणा आदि कारणां तों इह रोग हुंदा है. अनपच दे रोगी नूं लंघन करना हॱछा है. हिंग, त्रिकुटा, सेंधा नमक, सिरके विॱच पीहके नाभी उॱपर लेप करना लाभदाइक है.#काला जीरा, धनीए दे चाउल, मघां, काली मिरचां, सुंढ, पत्रज, सौंफ दे चाउल, पिॱपलामूल, चित्रा, कचूर, जंग हरड़, अंबलबेद, इलाचीआं, देसी लूण, कालालूण, इह सभ सम भाग लै के चूरण बणाओ. डेढ अथवा दो माशेदिन विॱच दो वार जल नाल फॱकी लैण तों अजीरण रोग हट जांदा है.
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਖਾਦਨ ਕੀਤਾ. ਛਕਿਆ. "ਖਾਧਾ ਹੋਇ ਸੁਆਹ." (ਵਾਰ ਮਾਝ ਮਃ ੧)...
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਸੰ. ਜੀਰ੍ਣ. ਵਿ- ਪੁਰਾਣਾ। ੨. ਬਹੁਤ ਬੁੱਢਾ। ੩. ਪਚਿਆ ਹੋਇਆ. ਹਜਮ। ੪. ਸੰਗ੍ਯਾ- ਜ਼ੀਰਾ. ਜੀਰਕ। ੫. ਪੰਜਾਬੀ ਵਿੱਚ ਅਜੀਰਣ ਦੀ ਥਾਂ ਅਕਸਰ ਜੀਰਣ ਸ਼ਬਦ ਆਇਆ ਹੈ. ਦੇਖੋ, ਜੀਰਨ। ੬. ਡਿੰਗ. ਜੁਆਰ. ਜਵਾਰ ਨਾਮਕ ਅੰਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. अजीरी- ਅਜੀਰ੍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਭੋਜਨ ਨੂੰ ਪਚਾਉਣ ਵਾਲੀ ਪਕ੍ਵਾਸ਼ਯ (ਮੇਦੇ) ਦੀ ਗਰਮੀ ਦਾ ਮੱਠਿਆਂ ਪੈਣਾ. ਦੇਖੋ, ਅਜੀਰਣ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)...
ਅ਼. [مِحنت] ਸੰਗ੍ਯਾ- ਰੰਜ. ਸ਼ੋਕ। ੨. ਦੁੱਖ. ਕਸ੍ਟ। ੩. ਮੁਸ਼ੱਕ਼ਤ. ਘਾਲਣਾ. ਕਮਾਈ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਬਿਚ ਅਤੇ ਵਿਚਿ...
ਕ੍ਰਿ- ਤੈਰਨਾ। ੨. ਤਰਕੇ ਪਾਰ ਹੋਣਾ। ੩. ਉੱਧਾਰ ਨੂੰ ਪ੍ਰਾਪਤ ਹੋਣਾ. ਦੇਖੋ, ਤਰਣ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਸੰ. ਸੰਗ੍ਯਾ- ਉਲੰਘਨ. ਟੱਪਕੇ ਉੱਪਰਦੀਂ ਜਾਣ ਦੀ ਕ੍ਰਿਯਾ। ੨. ਫ਼ਾਕ਼ਾ. ਕੁਝ ਨਾ ਖਾਣਾ. ਅਭੋਜਨ। ੩. ਆਗ੍ਯਾ ਭੰਗ ਕਰਨਾ. ਦੇਖੋ, ਲੰਘ ਧਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. अच्छ ਅੱਛ. ਵਿ- ਸ੍ਵੱਛ. ਨਿਰਮਲ. "ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ." (ਸੂਹੀ ਮਃ ੨) "ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ." (ਵਾਰ ਮਾਝ ਮਃ ੧) "ਤਨਿ ਧੋਤੈ ਮਨੁ ਹਛਾ ਨ ਹੋਇ." (ਵਡ ਮਃ ੩) ੨. ਅਰੋਗ. ਤਨਦੁਰੁਸ੍ਤ. ਨਰੋਆ। ੩. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ....
ਸੰ. हिङगु ਹਿੰਗੁ. ਸੰਗ੍ਯਾ- ਹੀਂਗ. ਤੀਵ੍ਰਗੰਧਾ. ਹਿੰਙੁ. L. Ferula Asafetida ਇਸ ਦੀ ਤਾਸੀਰ ਗਰਮ ਤਰ ਹੈ. ਹਿੰਗ ਹਾਜਮਾ ਠੀਕ ਕਰਨ ਵਾਲੀ, ਕਫ ਅਤੇ ਬਾਦੀ ਨਾਸ਼ਕ, ਵਾਉਗੋਲਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ. ਇਸ ਨੂੰ ਦਾਲ, ਭਾਜੀ ਬੜੀਆਂ, ਮਾਂਹਾਂ ਦੇ ਵੜੇ ਆਦਿ ਵਿੱਚ ਮਸਾਲੇ ਦੇ ਤੌਰ ਤੇ ਭੀ ਪਾਉਂਦੇ ਹਨ....
ਸੰ. ਤ੍ਰਿਕਟੁ. ਸੰਗ੍ਯਾ- ਤਿੰਨ ਕੌੜੀ ਚੀਜਾਂ ਦਾ ਸਮੁਦਾਯ. ਸੁੰਢ ਮਘਪਿੱਪਲੀ ਅਤੇ ਕਾਲੀ ਮਿਰਚ. ਵੈਦ੍ਯਕ ਵਿੱਚ ਹਾਜਮੇ ਲਈ ਇਸ ਦਾ ਵਰਤਣਾ ਗੁਣਕਾਰੀ ਦੱਸਿਆ ਹੈ....
ਫ਼ਾ. [نمک] ਸੰਗ੍ਯਾ- ਲਵਣ. ਨੂਣ. ਲੂਣ....
ਦੇਖੋ, ਨਾਭਿ. ਨਾਭਿ ਅਤੇ ਨਾਭੀ ਦੋਵੇਂ ਸ਼ਬਦ ਇੱਕੋ ਅਰਥ ਰਖਦੇ ਹਨ....
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ....
ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ....
ਦੇਖੋ, ਜੀਰਕ.#"ਧਨ੍ਯ ਗੁਰੂ ਪੁਨ ਧਨ੍ਯ ਹੋ ਊਧਵ!#ਕ੍ਯੋਂ ਨ ਹਰੋਂ ਸਭ ਕੀ ਸਭ ਪੀਰਾ?#ਜਾਨਤ ਧਾਤੁ ਬਨਾਇ ਸਭੈ ਰਸ#ਨਾਰ¹ ਬਿਚਾਰ ਜਿਤੀ ਤਦਬੀਰਾ, ਸਾਚ ਹੂੰ ਵੈਦ ਅਪੂਰਬ ਹੋਂ ਤੁਮ#"ਦਾਸ ਜੂ" ਫੋਰਤ ਕੰਠ ਮਤੀਰਾ, ਲੋਗਨ ਰੋਗ ਭਏ ਤਬ ਹੀ ਸੁਨ#ਜੋਗ ਦਯੋ ਜਬ ਊਂਟਨ ਜੀਰਾ.²...
ਸੰਗ੍ਯਾ- ਤੰਡੁਲ. ਚਾਵਲ. "ਚਾਉਲ ਪਸ਼ਮ ਦੇਸ਼ ਮਮ ਹੋਈ." (ਨਾਪ੍ਰ)...
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਦੇਖੋ, ਸੁੰਠ....
ਸੰ. शतपुष्पा ਸ਼ਤਪੁਸਪਾ. ਫ਼ਾ. ਬਾਦੀਆਂ. ਸੰਗ੍ਯਾ- ਸੌਂਫ ਪੋਹ ਮਾਘ ਵਿੱਚ ਬੀਜੀ ਅਤੇ ਵੈਸਾਖ ਵਿੱਚ ਕੱਟੀਦੀ ਹੈ. ਇਸ ਦਾ ਕੱਦ ਤਿੰਨ ਚਾਰ ਫੁਟ ਉੱਚਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਅਤੇ ਦ੍ਰਾਵਕ ਹੈ. ਸੌਂਫ ਮੇਦੇ ਅਤੇ ਅੰਤੜੀ ਦੇ ਰੋਗ ਦੂਰ ਕਰਨ ਲਈ ਉੱਤਮ ਮੰਨੀ ਗਈ ਹੈ. ਨੇਤ੍ਰਾਂ ਦੀ ਜੋਤ ਨੂੰ ਵਧਾਉਂਦੀ ਹੈ, ਬਲਗਮ ਨੂੰ ਛਾਂਟਦੀ ਹੈ. ਪੇਸ਼ਾਬ ਲਿਆਉਂਦੀ ਹੈ ਅਤੇ ਮੈਲ ਖਾਰਿਜ ਕਰਦੀ ਹੈ. ਇਸ ਦਾ ਅਰਕ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. L. Pimpinella anisum ( ਅੰ. Aniseed)....
ਦੇਖੋ, ਚਿਤ੍ਰਕ। ੨. ਸੰ. ਸੰਗ੍ਯਾ- ਇੱਕ ਨਛਤ੍ਰ, ਜਿਸ ਦੀ 'ਤਾਰਾ' ਸੰਗ੍ਯਾ ਭੀ ਹੈ. ਪੁਰਾਣਾਂ ਵਿੱਚ ਚਿਤ੍ਰਾ ਨੂੰ ਚੰਦ੍ਰਮਾ ਦੀ ਇਸਤ੍ਰੀ ਲਿਖਿਆ ਹੈ. "ਚਿਤ੍ਰਾ ਕੇ ਸਮੇਤ ਚੰਦ ਆਨਦ ਬਲੰਦ ਕਰ." (ਗੁਪ੍ਰਸੂ) ੩. ਮਜੀਠ। ੪. ਜਵਾਯਨ। ੫. ਸ੍ਵਰਗ ਦੀ ਇੱਕ ਅਪਸਰਾ। ੬. ਡਬਖੜੱਬੀ (ਚਿਤਕਬਰੀ) ਗਊ। ੭. ਇੱਕ ਨਦੀ, ਜੋ ਕਿਸੇ ਸਮੇਂ ਫ਼ਿਰੋਜ਼ਪੁਰ ਦੇ ਇਲਾਕੇ ਵਹਿੰਦੀ ਸੀ. ਦੇਖੋ, ਭਟਲੀ। ੮. ਇੱਕ ਬੂਟੀ. ਦੇਖੋ, ਚਿਤ੍ਰਕ ੩....
ਸੰ. ਕਚੂਰ. ਸੰਗ੍ਯਾ- ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ....
ਸੰ. ਦੇਸ਼ੀਯ. ਵਿ- ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸ੍ਵਦੇਸ਼ੀ। ੩. ਦੇਵਸੀ ਦਾ ਸੰਖੇਪ. "ਦੇਸੀ ਰਿਜਕੁ ਸੰਬਾਹਿ." (ਸੂਹੀ ਅਃ ਮਃ ੩) ੪. ਹਿੰ. ਸੰਗ੍ਯਾ- ਸੰਨਤ. ਇਸ਼ਾਰਾ. "ਤੁਹਿ ਦੇਖਤ ਦੇਸੀ ਉਂਹਿ ਦਈ." (ਚਰਿਤ੍ਰ ੧੪੮)...
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)...
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਫੱਕਣ ਦੀ ਵਸਤੁ. ਦੇਖੋ, ਫਕ ੫....