trikutāत्रिकुटा
ਸੰ. ਤ੍ਰਿਕਟੁ. ਸੰਗ੍ਯਾ- ਤਿੰਨ ਕੌੜੀ ਚੀਜਾਂ ਦਾ ਸਮੁਦਾਯ. ਸੁੰਢ ਮਘਪਿੱਪਲੀ ਅਤੇ ਕਾਲੀ ਮਿਰਚ. ਵੈਦ੍ਯਕ ਵਿੱਚ ਹਾਜਮੇ ਲਈ ਇਸ ਦਾ ਵਰਤਣਾ ਗੁਣਕਾਰੀ ਦੱਸਿਆ ਹੈ.
सं. त्रिकटु. संग्या- तिंन कौड़ी चीजां दा समुदाय. सुंढ मघपिॱपली अते काली मिरच. वैद्यक विॱच हाजमे लई इस दा वरतणा गुणकारी दॱसिआ है.
ਸੰ. ਸੰਗ੍ਯਾ- ਤਿੰਨ ਕੌੜੀ ਚੀਜ਼ਾਂ ਦਾ ਇਕੱਠ. ਸੁੰਢ ਕਾਲੀ ਮਿਰਚ ਅਤੇ ਮਘਪਿੱਪਲੀ. ਦੇਖੋ, ਤ੍ਰਿਕੁਟਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਦੇਖੋ, ਸੁੰਠ....
ਸੰ. ਮਗਧਜਾ. Piper longum. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬਾਈ ਦੇ ਰੋਗਾਂ ਵਿੱਚ ਇਸ ਦਾ ਵਰਤਣਾ ਗੁਣਕਾਰੀ ਹੈ. ਇਹ ਕਾਲੀ ਮਿਰਚ ਜੇਹੀ ਚਰਪਰੀ ਹੁੰਦੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਵੈਦ੍ਯ ਲਈ ਰਚਿਆ ਗ੍ਰੰਥ. ਆਯੁਰਵੇਦ. ਹਕੀਮੀ ਵਿਦ੍ਯਾ ਅਤੇ ਉਸ ਦਾ ਗ੍ਰੰਤ. ਤ਼ਿੱਬ....
ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)...
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....