mandhāgani, mandhānalaमंदागनि, मंदानल
ਭੋਜਨ ਨੂੰ ਪਚਾਉਣ ਵਾਲੀ ਪਕ੍ਵਾਸ਼ਯ (ਮੇਦੇ) ਦੀ ਗਰਮੀ ਦਾ ਮੱਠਿਆਂ ਪੈਣਾ. ਦੇਖੋ, ਅਜੀਰਣ.
भोजन नूं पचाउण वाली पक्वाशय (मेदे) दी गरमी दा मॱठिआं पैणा. देखो, अजीरण.
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਉਹ ਅਸਥਾਨ, ਜਿੱਥੇ ਗਿਜਾ ਪੱਕੇ (ਹਜਮ ਹੋਵੇ). ਦੇਖੋ, ਮੇਦਾ....
ਦੇਖੋ, ਗਰਮਾਈ। ੨. ਗ੍ਰੀਖਮ ਰੁੱਤ....
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਸੰ. अजीरी- ਅਜੀਰ੍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ....