nakraनक्र
ਸੰ. ਸੰਗ੍ਯਾ- ਜੋ ਦੂਰ ਨਹੀਂ ਲੰਘਦਾ. ਭਾਵ- ਆਪਣੇ ਠਿਕਾਣੇ ਪੁਰ ਹੀ ਰਹਿ"ਦਾ ਹੈ. ਮਗਰਮੱਛ ਘੜਿਆਲ. ਨਾਕੂ. ਨਿਹੰਗ.
सं. संग्या- जो दूर नहीं लंघदा. भाव- आपणे ठिकाणे पुर ही रहि"दा है. मगरमॱछ घड़िआल. नाकू. निहंग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....
ਸੰਗ੍ਯਾ- ਘੰਟਾ- ਕਾਲ. ਵੇਲਾ ਦੱਸਣ ਦਾ ਘੰਟਾ। ੨. ਕਾਂਸੀ ਆਦਿ ਧਾਤੁ ਦੀ ਤਵੇ ਦੇ ਆਕਾਰ ਦੀ ਇੱਕ ਵਸਤੁ, ਜਿਸ ਨੂੰ ਦੇਵ ਮੰਦਿਰਾਂ ਵਿੱਚ ਵਜਾਈਦਾ ਹੈ। ੩. ਸੰ. धण्टिक- ਘੰਟਿਕ. ਮਗਰਮੱਛ. ਨਾਕੂ. ਨਿਹੰਗ. Alligator....
ਫ਼ਾ. [نِہنگ] ਸੰਗ੍ਯਾ- ਖੜਗ. ਤਲਵਾਰ. "ਬਾਹਤ ਨਿਹੰਗ। ਉੱਠਤ ਫੁਲਿੰਗ." (ਸਲੋਹ) ਤਲਵਾਰ ਦੇ ਪ੍ਰਹਾਰ ਤੋਂ ਵਿਸ੍ਫੁਲਿੰਗ (ਚਿੰਗਾੜੇ) ਨਿਕਲਦੇ ਹਨ। ੨. ਕਲਮ. ਲੇਖਨੀ। ੩. ਘੜਿਆਲ. ਮਗਰਮੱਛ. (मकर मत्स्य) ਨਾਕੂ. Alligator. "ਜਨੁਕ ਲਹਿਰ ਦਰਯਾਵ ਤੇ ਨਿਕਸ੍ਯੋ ਬਡੋ ਨਿਹੰਗ." (ਚਰਿਤ੍ਰ ੨੧੭) ੪. ਡਿੰਗ- ਘੋੜਾ. ਅਸ਼੍ਵ. ਤੁਰੰਗ. "ਬਿਚਰੇ ਨਿਹੰਗ। ਜੈਸੇ ਪਿਲੰਗ." (ਵਿਚਿਤ੍ਰ) ਚਿਤ੍ਰੇ ਵਾਂਙ ਛਾਲਾਂ ਮਾਰਦੇ ਘੋੜੇ ਵਿਚਰੇ। ੫. ਸੰ. निः शङ्क ਨਿਹਸ਼ੰਕ. ਵਿ- ਜਿਸ ਨੂੰ ਮੋਤ ਦੀ ਚਿੰਤਾ ਨਹੀਂ. ਬਹਾਦੁਰ. ਦਿਲੇਰ. "ਨਿਰਭਉ ਹੋਇਓ ਭਇਆ ਨਿਹੰਗਾ." (ਆਸਾ ਮਃ ੫) "ਪਹਿਲਾ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ." (ਚੰਡੀ ੩) ੬. ਸੰ. निः सङ्ग- ਨਿਹਸੰਗ. ਨਿਰਲੇਪ. ਆਤਮਗ੍ਯਾਨੀ. ਦੁੰਦ (ਦ੍ਵੰਦ੍ਵ) ਦਾ ਤਿਆਗੀ. "ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮੰਨੇ ਨ ਅੰਗ." (ਪ੍ਰਾਪੰਪ੍ਰ) "ਮੁੱਲਾ ਬ੍ਰਾਹਮਣ ਨਾ ਬੁਝੈ ਬੁਝੈ ਫਕਰ ਨਿਹੰਗ." (ਮਗੋ) ੭. ਸਿੰਘਾਂ ਦਾ ਇੱਕ ਫਿਰਕਾ, ਜੋ ਸੀਸ ਪੁਰ ਫਰਹਰੇ ਵਾਲਾ ਉੱਚਾ ਦਮਾਲਾ, ਚਕ੍ਰ, ਤੋੜਾ, ਖੰਡਾ, ਕ੍ਰਿਪਾਨ, ਗਜਗਾਹ ਆਦਿਕ ਸ਼ਸਤ੍ਰ ਅਰ ਨੀਲਾ ਬਾਣਾ ਪਹਿਨਦਾ ਹੈ, ਨਿਹੰਗ ਸਿੰਘ ਮਰਣ ਦੀ ਸ਼ੰਕਾ ਤਿਆਗਕੇ ਹਰਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਤੇ ਮਾਇਆ ਤੋਂ ਨਿਰਲੇਪ ਰਹਿਂਦਾ ਹੈ, ਜਿਸ ਲਈ ਇਹ ਨਾਮ ਹੈ.#ਬਹੁਤ ਸਿੰਘਾਂ ਤੋਂ ਸੁਣੀਦਾ ਹੈ ਕਿ ਇੱਕ ਵਾਰ ਸਾਹਿਬਜ਼ਾਦਾ ਫਤੇ ਸਿੰਘ ਜੀ ਵਿਲਾਸ ਕਰਦੇਹੋਏ ਸੀਸ ਤੇ ਦਮਾਲਾ ਸਜਾਕੇ ਦਸ਼ਮੇਸ਼ ਦੇ ਹਜੂਰ ਆਏ, ਜਿਸ ਪੁਰ ਪਿਤਾ ਜੀ ਨੇ ਫਰਮਾਇਆ ਕਿ ਇਸ ਬਾਣੇ ਦਾ ਇੱਕ ਨਿਹੰਗਪੰਥ ਹੋਵੇਗਾ.#ਕਈ ਆਖਦੇ ਹਨ ਕਿ ਜਦ ਕਲਗੀਧਰ ਨੇ ਉੱਚ- ਪੀਰ ਵਾਲਾ ਨੀਲਾ ਬਾਣਾ ਅਗਨੀ ਵਿੱਚ ਸਾੜਿਆ, ਉਸ ਸਮੇਂ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰੀ ਸੰਪ੍ਰਦਾਯ ਚੱਲੀ, ਜੇਹਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ- (ਗੁਪ੍ਰਸੂ)#ਭਾਈ ਸੰਤੋਖ ਸਿੰਘ ਜੀ ਇਹ ਭੀ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਕਿ ਤੇਰਾ ਨਿਹੰਗ ਪੰਥ ਚੱਲੇਗਾ, ਯਥਾ-#"ਹੈ ਪ੍ਰਸੰਨ ਬਰ ਦੇਵਤ ਜੋਵੈ।#ਪੰਥ ਖਾਲਸੇ ਮੇ ਤਵ ਹੋਵੈ।#ਤੁਝ ਸਮ ਬੇਖ¹ ਸੁਭਾਉ ਬਿਸਾਲੀ।#ਨਾਮ ਨਿਹੰਗ ਅਨੇਕ ਅਕਾਲੀ." (ਗੁਪ੍ਰਸੂ)#ਬਹੁਤ ਨਿਹੰਗ ਸਿੰਘ ਇਹ ਭੀ ਆਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਸਿੰਘਾਂ ਦੇ ਸੀਸ ਦਮਾਲੇ ਦਾ ਫਂਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ, ਪਰ ਗੁਰੁਪੁਰ- ਨਿਵਾਸੀ ਵ੍ਰਿੱਧ ਵਿਵੇਕਾ ਸਿੰਘ ਦੀ ਅਮ੍ਰਿਤਸਰੀ ਦੇ ਕਥਨ ਅਨੁਸਾਰ ਬਾਬਾ ਨੈਣਾ ਸਿੰਘ (ਨਾਰਾਇਣ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦਮਾਲਾ ਸਜਾਕੇ ਨਿਸ਼ਾਨ ਦਾ ਫਰਹਰਾ ਝੁਲਾਇਆ, ਤਾਕਿ ਉਹ ਸਭ ਤੋਂ ਅੱਗੇ ਨਿਸ਼ਾਨ ਦੀ ਥਾਂ ਭੀ ਹੋਵੇ ਅਤੇ ਹੱਥ ਵੇਹਲੇ ਹੋਣ ਕਰਕੇ ਸ਼ਸਤ੍ਰ ਭੀ ਚਲਾ ਸਕੇ.#ਬਾਬਾ ਨੈਣਾ ਸਿੰਘ ਦਾ ਚਾਟੜਾ ਅਕਾਲੀ ਫੂਲਾ ਸਿੰਘ ਸਿੱਖ ਦਲ ਵਿੱਚ ਪ੍ਰਸਿੱਧ ਸੈਨਾਪਤੀ ਹੋਇਆ ਹੈ. ਨਿਹੰਗ ਸਿੰਘ ਅਕਾਲ ਦੇ ਉਪਾਸਕ ਅਤੇ ਅਕਾਲ! ਅਕਾਲ! ਜਪਦੇ ਹਨ, ਇਸ ਕਾਰਣ "ਅਕਾਲੀ" ਨਾਮ ਭੀ ਮਸ਼ਹੂਰ ਹੋ ਗਿਆ ਹੈ. ਦੇਖੋ, ਅਕਾਲੀ.#ਨਿਹਾਲ ਸਿੰਘ ਜੀ ਨਿਹੰਗਾਂ ਬਾਬਤ ਦਸ਼ਮੇਸ਼ ਦਾ ਫ਼ਰਮਾਨ ਲਿਖਦੇ ਹਨ-#ਧਰ੍ਮ ਦੇ ਧੁਰੰਧਰ ਉਦਾਰਤਾ ਕੇ ਧਾਰਾਧਰ#ਭੋਲੇ ਭਾਲ ਭ੍ਰਾਜਤੇ ਝਕੋਲ ਪ੍ਰੇਮ ਰੰਦ ਮੈ,#ਸਰ੍ਬਲੋਹ ਪ੍ਯਾਰੇ ਅਰ੍ਬ ਖਰ੍ਬ ਲੌ ਨ ਦਰ੍ਬ ਬੰਧ#ਨੈਕ ਹੂੰ ਨ ਗਰ੍ਬ ਪੁੰਨ ਪਰ੍ਬ ਯਾਕੇ ਸੰਗ ਮੈ,#ਸਾਜਕੈ ਸੁਬਾਨੋ ਸੂਰ ਗਾਜਕੈ ਮ੍ਰਿਗੇਂਦ੍ਰ ਭੂਰਿ#ਭਾਜਕੈ ਗਨੀਮ ਕੋ ਬਿਦਾਰੈਂ ਜੋਰ ਜੰਗ ਮੈ,#ਮੋਦ ਕੇ ਤਰੰਗ ਮੈ ਉਮੰਗ ਕੈ ਉਤੰਗ ਪੰਥ#ਲੋਕ ਦੰਗ ਕੈਬੇ ਕੋ ਸੁ ਕੀਨੇ ਏ ਨਿਹੰਗ ਮੈ....