chhāpaछाप
ਸੰਗ੍ਯਾ- ਮੁਹਰ ਦਾ ਚਿੰਨ੍ਹ. ਮੁਦ੍ਰਾ. "ਸਤਿਗੁਰਿ ਕਰਿਦੀਨੀ ਧੁਰ ਕੀ ਛਾਪ." (ਆਸਾ ਅਃ ਮਃ ੫) ੨. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। ੩. ਚਿੰਨ੍ਹ. ਨਿਸ਼ਾਨ। ੪. ਕਵੀ ਦਾ ਸੰਕੇਤ ਕੀਤਾ। ਨਾਉਂ. Nome de plume. ਤਖ਼ੱਲੁਸ. ਜੈਸੇ ਭਾਈ ਨੰਦਲਾਲ ਜੀ ਦੀ ਛਾਪ "ਗੋਯਾ" ਹੈ। ੫. ਵਪਾਰੀ ਦਾ ਸੰਕੇਤ ਚਿੰਨ੍ਹ. Trade mark.
संग्या- मुहर दा चिंन्ह. मुद्रा. "सतिगुरि करिदीनी धुर की छाप." (आसा अः मः ५) २. उह अंगूठी, जिस दे थेवे उॱते अॱखर खुदे होए होण। ३. चिंन्ह. निशान। ४. कवी दा संकेत कीता। नाउं. Nome de plume. तख़ॱलुस. जैसे भाई नंदलाल जी दी छाप "गोया" है। ५. वपारी दा संकेत चिंन्ह. Trade mark.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [مُہر] ਸੰਗ੍ਯਾ- ਮੁਦ੍ਰਾ. ਛਾਪ। ੨. ਸੁਵਰਣ ਮੁਦ੍ਰਾ. ਅਸ਼ਰਫ਼ੀ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਦੇਖੋ, ਮੁੰਦਾ। ੨. ਸੰਗ੍ਯਾ- ਧਾਰਨਾ. ਮਰਯਾਦਾ. "ਗਿਆਨ ਕੀ ਮੁਦ੍ਰਾ ਕਵਨ ਅਉਧੂ?" (ਸਿਧਗੋਸਟਿ) ੩. ਕੰਨ ਵਿੱਚ ਪਹਿਰਿਆ ਯੋਗੀਆਂ ਦਾ ਕੁੰਡਲ. ਦੇਖੋ, ਮੁੰਦ੍ਰਾ ੨। ੪. ਭੇਤ. ਰਾਜ਼। ੫. ਇੱਕ ਅਰਥਾਲੰਕਾਰ. ਪ੍ਰਕਰਣ ਅਨੁਸਾਰ ਕਿਸੇ ਪ੍ਰਸੰਗ ਨੂੰ ਕਹਿਂਦੇ ਹੋਏ ਕਿਸੇ ਪਦ ਦ੍ਵਾਰਾ ਜੇ ਹੋਰ ਅਰਥ ਭੀ ਬੋਧਨ ਕਰੀਏ, ਤਦ "ਮੁਦ੍ਰਾ" ਅਲੰਕਾਰ ਹੁੰਦਾ ਹੈ.#ਮੁਦ੍ਰਾ ਪ੍ਰਸ੍ਤੂਤ ਪਦ ਵਿਖੈ ਔਰੈਂ ਅਰਥ ਪ੍ਰਕਾਸ਼#(ਕਾਵ੍ਯਪ੍ਰਭਾਕਰ)#ਉਦਾਹਰਣ-#ਜਿਸ ਨੇ ਜਾਨੀ ਚਿੱਤ ਮੇ ਹੌਮੈ ਦੁਖਦ ਮਹਾਨ,#ਰਹਿਤਾ ਹੈ ਸੁਖ ਸੇਂ ਸਦਾ ਸੋ "ਨਰ" ਨਿਸ਼ਚੈ ਜਾਨ.#ਇਸ ਦੋਹੇ ਵਿੱਚ ਸਾਧਾਰਣ ਪ੍ਰਕਰਣ ਤੋਂ ਛੁੱਟ, "ਨਰ" ਸ਼ਬਦ ਨਾਲ ਇਹ ਭੀ ਜਣਾਇਆ ਕਿ ਇਹ ਨਰ ਦੋਹਾ ਹੈ. ਜਿਸ ਵਿੱਚ ੧੫. ਗੁਰੁ ਅਤੇ ੧੮. ਲਘੁ ਹੋਣ, ਉਹ ਨਰ ਦੋਹਾ ਹੁੰਦਾ ਹੈ.#(ਅ) ਕਿਸੇ ਵਰਣਨੀਯ ਵਸ੍ਤੁ ਦਾ ਕੇਵਲ ਨਿਯਮ ਅਥਵਾ ਚਿੰਨ੍ਹ ਨਾਲ ਬੋਧ ਕਰਾਉਣਾ ਮੁਦ੍ਰਾ ਦਾ ਦੂਜਾ ਰੂਪ ਹੈ.#ਉਦਾਹਰਣ-#ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ.#(ਮਃ ੧. ਵਾਰ ਮਾਝ)#ਸੂਅਰ ਅਤੇ ਗਾਇ ਸ਼ਬਦ ਦ੍ਵਾਰਾ ਮੁਸਲਮਾਨ ਅਤੇ ਹਿੰਦੂ ਦਾ ਬੋਧ ਕਰਾਇਆ.#ਨੀਲੇ ਘੋੜੇ ਪਰ ਚਢ੍ਯੋ ਸ੍ਵੇਤ ਹਾਥ ਪਰ ਬਾਜ,#ਕਲਗੀ ਲਹਰੈ ਸੀਸ ਪੈ ਕਰੈ ਹਮਾਰੇ ਕਾਜ.#ਚਿੰਨ੍ਹਾਂ ਦ੍ਵਾਰਾ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਬੋਧ ਹੋਇਆ#(ੲ) ਕੇਵਲ ਕ੍ਰਿਯਾ ਦੱਸਕੇ ਕਰਤਾ ਦਾ ਬੋਧ ਕਰਾਉਣਾ "ਮੁਦ੍ਰਾ" ਦਾ ਤੀਜਾ ਰੂਪ ਹੈ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ. (ਜਪੁ)#ਇੱਥੇ ਸੰਸਾਰ ਰਚਨਾ ਪਾਲਨ ਅਤੇ ਲੈ ਕਰਨ ਦੀ ਕ੍ਰਿਯਾ ਦੱਸਕੇ ਰਜ ਸਤ ਤਮ ਦਾ ਬੋਧ ਕਰਾਇਆ।#੬. ਵਾਮਮਾਰਗੀਆਂ ਦੇ ਸੰਕੇਤ ਅਨੁਸਾਰ ਭੁੰਨੇਹੋਏ ਜੌਂ ਅਤੇ ਚਿੜਵੇ, ਜੋ ਸ਼ਰਾਬ ਪੀਣ ਵੇਲੇ ਵਰਤੀਦੇ ਹਨ।¹ ੭. ਯੋਗਮਤ ਅਨੁਸਾਰ ਨਿਸ਼ਸ੍ਤ ਦੀ ਇੱਕ ਰੀਤਿ, ਇਸ ਦਾ ਨਾਮ ਮੁਦ੍ਰਾ ਇਸ ਲਈ ਹੈ ਕਿ ਇਹ ਕਲੇਸ਼ਾਂ ਨੂੰ ਮੁੰਦ ਦਿੰਦੀ ਹੈ। ੮. ਮੋਹਰਛਾਪ। ੯. ਰੁਪਯਾ ਅਸ਼ਰਫੀ ਆਦਿ ਜਿਨ੍ਹਾਂ ਤੇ ਰਾਜ ਦਾ ਚਿੰਨ੍ਹ ਹੈ। ੧੦. ਅਰਕ ਖਿੱਚਣ ਵੇਲੇ ਭਾਂਡੇ ਦੇ ਮੂੰਹ ਤੇ ਲਾਇਆ ਡੱਟਾ, ਜਿਸ ਤੋਂ ਭਾਪ ਨਾ ਨਿਕਲੇ. ਦੇਖੋ, ਮਦਕ ੨....
ਸਦਗੁਰੂ ਨੇ. "ਸਤਿਗੁਰਿ ਸਚੁ ਦ੍ਰਿੜਾਇਆ." (ਵਾਰ ਸ੍ਰੀ ਮਃ ੩)...
ਸੰ. ਸੰਗ੍ਯਾ- ਗੱਡੀ ਰਥ ਆਦਿ ਦੀ ਉਹ ਕੀਲੀ, ਜਿਸ ਪੁਰ ਪਹੀਆ ਫਿਰਦਾ ਹੈ. ਅਕ੍ਸ਼੍ (axis) ੨. ਪ੍ਰਧਾਨ ਅਸਥਾਨ. ਮੁੱਖ ਜਗਾ. "ਧੁਰ ਕੀ ਬਾਣੀ ਆਈ." (ਸੋਰ ਮਃ ੫) ੩. ਭਾਰ. ਬੋਝ। ੪. ਆਰੰਭ. ਮੁੱਢ. "ਧੁਰਹੁ ਵਿਛੁੰਨੀ ਕਿਉ ਮਿਲੈ?" (ਸ੍ਰੀ ਮਃ ੧) ੫. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ। ੬. ਧਨ। ੭. ਪ੍ਰਾਣ....
ਸੰਗ੍ਯਾ- ਮੁਹਰ ਦਾ ਚਿੰਨ੍ਹ. ਮੁਦ੍ਰਾ. "ਸਤਿਗੁਰਿ ਕਰਿਦੀਨੀ ਧੁਰ ਕੀ ਛਾਪ." (ਆਸਾ ਅਃ ਮਃ ੫) ੨. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। ੩. ਚਿੰਨ੍ਹ. ਨਿਸ਼ਾਨ। ੪. ਕਵੀ ਦਾ ਸੰਕੇਤ ਕੀਤਾ। ਨਾਉਂ. Nome de plume. ਤਖ਼ੱਲੁਸ. ਜੈਸੇ ਭਾਈ ਨੰਦਲਾਲ ਜੀ ਦੀ ਛਾਪ "ਗੋਯਾ" ਹੈ। ੫. ਵਪਾਰੀ ਦਾ ਸੰਕੇਤ ਚਿੰਨ੍ਹ. Trade mark....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਅੰਗੂਠੇ ਤੇ ਪਹਿਰਾਇਆ ਗਹਿਣਾ. ਆਰਸੀ। ੨. ਛਾਪ. ਮੁੰਦਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਅਖਰ....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਸੰ. संकेत ਸੰਗ੍ਯਾ- ਇਸ਼ਾਰਾ। ੨. ਚਿੰਨ੍ਹ. ਨਿਸ਼ਾਨ। ੩. ਸੰ. ਸੰ- ਕੇਤ. ਨਿਵਾਸ. "ਜਲ ਸੰਕੇਤਨਿ ਆਦਿ ਬਖਾਨਹੁ." (ਸਨਾਮਾ) ਜਲ ਦਾ ਹੈ ਸੰਕੇਤ (ਨਿਵਾਸ) ਜਿਸ ਵਿੱਚ, ਨਦੀ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਮੀਹਾਂ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ, ਜਿਸ ਦਾ ਦੂਜਾ ਨਾਮ ਸੋਹਣਾ ਹੈ. ਇਸ ਦਾ ਪਹਿਲਾ ਨਾਮ ਖ਼੍ਵਾਜਾ ਅਰਜਨੀ ਸੀ। ੩. ਦੇਖੋ, ਨੰਦਲਾਲ ਭਾਈ। ੪. ਪਿੰਡੀਲਾਲ ਦਾ ਭਾਈ ਇੱਕ ਬ੍ਰਾਹਮਣ, ਜੋ ਗੁਰੂ ਗੋਬਿੰਦਸਿੰਘ ਸਾਹਿਬ ਦਾ ਸਿੱਖ ਹੋਇਆ. ਦਸ਼ਮੇਸ਼ ਨੇ ਇਸ ਨੂੰ ਜਪੁ ਦੇ ਅਰਥ ਸਮਝਾਏ। ਪ ਨੰਦ ਦਾ ਪ੍ਯਾਰਾ ਪੁਤ੍ਰ ਕ੍ਰਿਸਨਦੇਵ....
ਫ਼ਾ. [گویا] ਵਿ- ਕਥਨ ਕਰਤਾ। ੨. ਕ੍ਰਿ. ਵਿ- ਮਾਨੋ. ਜਾਣੀਓਂ. ਜਨੁ। ੩. ਸੰਗ੍ਯਾ- ਭਾਈ ਨੰਦ ਲਾਲ ਜੀ ਦੀ ਚਾਪ (ਤਖੱਲੁਸ). "ਹਰਫ਼ੇ ਗ਼ੈਰ ਅਜ਼ ਹਕ਼ ਨ ਯਾਇਦ ਹੇਚਗਾਹ, ਬਰ ਲਬੇ ਗੋਯਾ." (ਦੀਵਾਨ ਗੋਯਾ)...