ਜਰਾਸਿੰਧ, ਜਰਾਸੰਧ, ਜਰਾਸੰਧਿ

jarāsindhha, jarāsandhha, jarāsandhhiजरासिंध, जरासंध, जरासंधि


ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)


सं. जरासन्ध जरा राखसी द्वारा जोड़िआ होइआ मगध दा राजा, जो कंस दा सहुरा अते क्रिसन जी दा वडा वैरी सी. महाभारत विॱच लेख है कि राजा ब्रिहदरथ ने संतान लई चंडकौशिक रिखी तों इॱक फल प्रापत कीता. ब्रिहदरथ ने इह फल दो टुकड़े करके आपणीआं दो राणीआं नूं दिॱता, जिन्हां तों अॱधा अॱधा टुकड़ा बालक दा पैदा होइआ. राजे ने इह दोवें टुकड़े शमशान विॱच सिटवा दिॱते. उस थां इॱक जरा नाम राखसी रहिंदी सी, उस ने दोवें खंड जोड़के बॱचा ज़िंदा करलिआ अते ब्रिहदरथ नूं बालक देके आखिआ कि इह महा प्रतापी होवेगा अर जद तीक इस दाजोड़ ना खुल्हेगा, तद तीक इस दी मौत नहीं होवेगी.#जरासंध प्रतापी राजा होइआ अते इस दीआं दो पुत्रीआं 'अस्ति' अते 'प्राप्ति' कंस नूं विआहीआं गईआं. जरासंध दी सहाइता नाल कंस ने आपणे पिता उग्रसेन नूं गॱदीओं लाहके आप राज सांभिआ. जद क्रिसन जी ने कंस मारके उग्रसेन मथुरा दा राजा थापिआ, तद जरासंध नूं वडा क्रोध आइआ अर आपणे सहाई कालयवन (कालजमन) नूं लै के मथुरा पुर चड़्हाई कीती, जिस पुर हमेशा लई यादवां नूं मथुरा छॱडणी पई.#युधिस्ठिर दे राजसूय यग्य वेले स्री क्रिसन, अरजुन अते भीम जरासंध दे घर ब्रहमचारी बणके गए, अते युॱध मंगिआ. जरासंध भीम नाल द्वंदयुॱध करन लॱगा. क्रिसन जी ने इॱक तिणका चीरके भीम नूं समझाइआ कि जरासंध दे शरीर नूं दो टुकड़े कर दे. भीम ने जरा राखसी दा लाइआ जोड़ खोल्ह दिॱता अते जरासंध दी समापती होई. "जरासंधि कालजमुन संघारे." (गउ अः मः १) "देख तिनै न्रिप सिंधजरा हथियार धरे लख बीरे पचारे." (क्रिसनाव)